11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਿ੍ੰਸੀਪਲ ਜਗਤਾਰ ਸਿੰਘ ਵਲੋਂ ਧਮਾਣਾਂ ਸਕੂਲ ਦੇ ਸਟਾਫ਼ ਸਨਮਾਨ <br/>

Ad Position 21
No active advertisement
ਅਜੀਤ ਡੈਸਕ 25-09-2025
ਨੂਰਪੁਰ ਬੇਦੀ, 24 ਸਤੰਬਰ (ਵਿੰਦਰਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾਂ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਸਰਦਾਰ ਜਗਤਾਰ ਸਿੰਘ ਲੈਹੜੀਆਂ ਨੇ ਵਿਸ਼ੇਸ਼ ਤੌਰ 'ਤੇ ਧਮਾਣਾਂ ਟੀਮ ਦੇ ਸਾਰੇ ਅਧਿਆਪਕਾਂ ਦਾ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਵਿਨੋਦ ਚੰਦਨ ਨੇ ਦੱਸਿਆ ਕਿ ਇਹ ਸਨਮਾਨ ਸਿੱਖਿਆ, ਖੇਡਾਂ ਅਤੇ ਸਕੂਲ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਬਦਲੇ ਅਧਿਆਪਕਾਂ ਨੂੰ ਦਿੱਤਾ ਗਿਆ ਹੈ | ਬਲਾਕ ਨੋਡਲ ਅਫ਼ਸਰ ਜਗਤਾਰ ਸਿੰਘ ਲੈਹੜੀਆ ਨੇ ਬੋਲਦਿਆਂ ਆਖਿਆ ਕਿ ਧਮਾਣਾਂ ਸਕੂਲ ਦੇ ਸਟਾਫ਼ ਦੀਆਂ ਉਪਲਬਧੀਆਂ ਅਤੇ ਆਪਸੀ ਮਿਲਵਰਤਨ ਮਿਸਾਲ ਹੈ | ਬਲਾਕ ਪੱਧਰੀ ਪ੍ਰਸ਼ੰਸਾ ਪੱਤਰ ਦੇਣ ਦਾ ਮਕਸਦ ਮਿਹਨਤੀ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕਰਨਾ ਹੈ | ਇਸ ਮੌਕੇ ਸਮੁੱਚਾ ਸਟਾਫ਼ ਹਾਜ਼ਰ ਸੀ ਤੇ ਸਮੁੱਚੇ ਸਟਾਫ਼ ਨੇ ਬਲਾਕ ਨੋਡਲ ਅਫ਼ਸਰ ਜਗਤਾਰ ਸਿੰਘ ਲੈਹੜੀਆ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਜਾਰੀ <br/> ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ <br/>
Ad Position 24