11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਗਨਰੇਗਾ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਜਾਰੀ <br/>

Ad Position 21
No active advertisement
ਅਜੀਤ ਡੈਸਕ 25-09-2025
ਰੂਪਨਗਰ, 24 ਸਤੰਬਰ (ਸਤਨਾਮ ਸਿੰਘ ਸੱਤੀ)-ਬਲਾਕ ਰੂਪਨਗਰ ਦੇ ਸਮੂਹ ਮਗਨਰੇਗਾ ਕਰਮਚਾਰੀ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ 18 ਸਤੰਬਰ ਤੋਂ ਬੀ. ਡੀ. ਪੀ. ਓ ਦਫ਼ਤਰ ਵਿਖੇ ਕਲਮਛੋੜ ਹੜਤਾਲ 'ਤੇ ਬੈਠੇ ਹਨ | ਅੱਜ ਇਹ ਹੜਤਾਲ 7ਵੇਂ ਦਿਨ 'ਚ ਦਾਖ਼ਲ ਹੋ ਗਈ | ਹੜਤਾਲ 'ਚ ਗ੍ਰਾਮ ਰੋਜ਼ਗਾਰ ਸਹਾਇਕ, ਤਕਨੀਕੀ ਸਹਾਇਕ ਅਤੇ ਕੰਪਿਊਟਰ ਸਹਾਇਕ ਵੱਡੀ ਗਿਣਤੀ ਵਿਚ ਸ਼ਾਮਲ ਹਨ | ਅੱਜ ਬਲਾਕ ਰੂਪਨਗਰ ਦੇ ਸਮੂਹ ਸਰਪੰਚ ਸਾਹਿਬਾਨ ਵੀ ਮਗਨਰੇਗਾ ਕਰਮਚਾਰੀਆਂ ਦੇ ਸਮਰਥਨ ਵਿਚ ਹੜਤਾਲੀ ਧਰਨੇ 'ਤੇ ਪਹੁੰਚੇ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਸਰਪੰਚਾਂ ਨੇ ਕਿਹਾ ਕਿ ਮਗਨਰੇਗਾ ਕਰਮਚਾਰੀ ਆਮ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਪਰ ਸਰਕਾਰ ਉਨ੍ਹਾਂ ਨੂੰ ਮਹੀਨਿਆਂ ਤੱਕ ਤਨਖ਼ਾਹ ਤੋਂ ਵਾਂਝਾ ਰੱਖ ਰਹੀ ਹੈ, ਜੋ ਬਹੁਤ ਹੀ ਨਾਇਨਸਾਫ਼ੀ ਹੈ | ਉਨ੍ਹਾਂ ਮੰਗ ਕੀਤੀ ਕਿ ਤੁਰੰਤ ਤਨਖ਼ਾਹਾਂ ਜਾਰੀ ਕਰਕੇ ਇਹਨਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸੰਕਟ ਦੂਰ ਕੀਤਾ ਜਾਵੇ | ਹੜਤਾਲ ਦੌਰਾਨ ਗੁਰਸ਼ਰਨ ਸਿੰਘ, ਮਨਿੰਦਰ ਸਿੰਘ, ਚੰਦਰ ਸੇਨ, ਸਰਬਜੀਤ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਕਵਿਤਾ, ਦਿਲਬਾਗ ਸਿੰਘ, ਕੁਲਦੀਪ ਸਿੰਘ (ਗ੍ਰਾਮ ਰੋਜ਼ਗਾਰ ਸਹਾਇਕ), ਪਿ੍ੰਸ, ਸਾਹਿਬ ਰਾਮ (ਤਕਨੀਕੀ ਸਹਾਇਕ), ਮੋਨਿਕਾ ਅਤੇ ਮਨਪ੍ਰੀਤ ਕੌਰ (ਕੰਪਿਊਟਰ ਸਹਾਇਕ) ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਵਿਖੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਪਿ੍ੰਸੀਪਲ ਜਗਤਾਰ ਸਿੰਘ ਵਲੋਂ ਧਮਾਣਾਂ ਸਕੂਲ ਦੇ ਸਟਾਫ਼ ਸਨਮਾਨ <br/>
Ad Position 24