ਮੋਰਿੰਡਾ, 31 ਅਕਤੂਬਰ (ਤਰਲੋਚਨ ਸਿੰਘ ਕੰਗ)-ਲੋਹ ਪੁਰਸ਼ ਅਤੇ ਏਕਤਾ ਦੇ ਪ੍ਰਤੀਕ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਮੋਰਿੰਡਾ ਪੁਲਿਸ ਵਲੋਂ ਡੀ. ਐੱਸ. ਪੀ. ਗੁਰਜੀਤ ਸਿੰਘ ਦੀ ਅਗਵਾਈ ਹੇਠ 'ਏਕਤਾ ਦੀ ਦੌੜ' ਕਰਵਾਈ, ਜਿਸ ਵਿਚ ਸ਼ਹਿਰ ਦੇ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ, ਗਾਰਡਨ ਵੈਲੀ ਸਕੂਲ ਦੇ ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਹਿੱਸਾ ਲਿਆ | ਇਹ ਦੌੜ ਸਥਾਨਕ ਪੁਲਿਸ ਸਟੇਸ਼ਨ ਮੋਰਿੰਡਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਕਾਈਨੌਰ ਚੌਂਕ ਰਾਹੀਂ ਵਾਪਸ ਥਾਣੇ ਵਿਖੇ ਸਮਾਪਤ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਮੁੱਖ ਸਿੰਘ ਐੱਸ. ਐੱਚ. ਓ. ਮੋਰਿੰਡਾ ਸ਼ਹਿਰ ਨੇ ਦੱਸਿਆ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੇ ਸਮਾਗਮ ਬਹੁਤ ਮਹੱਤਵਪੂਰਨ ਹਨ | ਦੌੜ ਵਿਚ ਸ਼ਾਮਿਲ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਅਤੇ ਰਿਫਰੈਸ਼ਮੈਂਟ ਦਿੱਤਾ ਗਿਆ | ਇਸ ਮੌਕੇ ਇੰਸਪੈਕਟਰ ਕੈਲਾਸ਼ ਬਹਾਦਰ, ਜਗਦੇਵ ਸਿੰਘ ਭਟੋਆ ਪ੍ਰਧਾਨ ਨਗਰ ਕੌਂਸਲ, ਹਰੀਪਲ ਸਾਬਕਾ ਪ੍ਰਧਾਨ, ਸੰਦੀਪ ਕੁਮਾਰ ਸੋਨੂੰ ਏ. ਐੱਸ. ਆਈ., ਵਿਸ਼ਾਲ ਕੁਮਾਰ, ਏ. ਐੱਸ. ਆਈ. ਮਨਜੀਤ ਸਿੰਘ, ਏ. ਐੱਸ. ਆਈ. ਬੂਟਾ ਸਿੰਘ, ਏ.ਐੱਸ.ਆਈ. ਧੰਨਾ ਸਿੰਘ, ਮੁਨਸ਼ੀ ਰਵਿੰਦਰ ਸਿੰਘ ਤੇ ਹਵਲਦਾਰ ਪਿ੍ਤਪਾਲ ਸਿੰਘ ਆਦਿ ਹਾਜ਼ਰ ਸਨ |