05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪੇਂਟਿੰਗ ਮੁਕਾਬਲੇ 'ਚ ਕਾਹਨਪੁਰ ਖੂਹੀ ਸਕੂਲ ਦੇ ਵਿਦਿਆਰਥੀ ਛਾਏ <br/>

Ad Position 21
No active advertisement
ਅਜੀਤ ਡੈਸਕ 01-11-2025
ਕਾਹਨਪੁਰ ਖੂਹੀ, 31 ਅਕਤੂਬਰ (ਗੁਰਬੀਰ ਸਿੰਘ ਵਾਲੀਆ)-'ਏਕ ਭਾਰਤ, ਸ੍ਰੇਸ਼ਟ ਭਾਰਤ' ਦੇ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿਚ, ਸਥਾਨਕ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੀ ਵਿਦਿਆਰਥਣ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਵਿਭਾਗ ਵਲੋਂ ਬੱਚਿਆਂ ਨੂੰ ਆਂਧਰਾ ਪ੍ਰਦੇਸ਼ ਦੇ ਸਭਿਆਚਾਰ ਦੇ ਨਾਲ-ਨਾਲ ਉੱਥੋਂ ਦੀਆਂ ਕਲਾ ਕਿ੍ਤੀਆਂ ਨਾਲ ਜਾਣੂ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਸਕੂਲ ਦੀ ਵਿਦਿਆਰਥਣ ਜਸਲੀਨ ਕੌਰ ਨੇ ਜ਼ਿਲੇ੍ਹ ਭਰ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਅੱਜ ਸਕੂਲ ਪਹੁੰਚਣ ਤੇ ਜੇਤੂ ਬੱਚੀ ਅਤੇ ਗਾਈਡ ਅਧਿਆਪਕ ਮੈਡਮ ਬੰਦਨਾ ਨੂੰ ਪਿ੍ੰਸੀਪਲ ਅਨਿਲ ਜੋਸ਼ੀ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ, ਲੈਕਚਰਾਰ ਸਤਪਾਲ, ਲੈਕਚਰਾਰ ਅਨਿਲ ਸ਼ਰਮਾ, ਲੈਕਚਰਾਰ ਮਨੋਰਮਾ, ਲੈਕਚਰਾਰ ਗੁਰਪਾਲ ਸਿੰਘ, ਲੈਕਚਰਾਰ ਕਮਲਜੀਤ, ਯਾਦਵਿੰਦਰ, ਸੰਦੀਪ ਕੁਮਾਰੀ, ਗੋਪਾਲ ਕਿ੍ਸ਼ਨ, ਰਾਜਵਿੰਦਰ ਕੌਰ, ਅਨੀਤਾ ਸਰੋਆ, ਸੌਰਭ ਸ਼ਰਮਾ, ਹਰਜੀਤ ਕੌਰ, ਹਰਪ੍ਰੀਤ ਕੌਰ, ਹਰਦੀਪ ਕੌਰ, ਬਲਜੀਤ ਕੌਰ, ਜਸਵਿੰਦਰ ਸਿੰਘ, ਦੀਪਕ ਕੁਮਾਰ, ਗੁਰਪ੍ਰੀਤ ਕੌਰ, ਵੰਦਨਾ, ਜਤਿੰਦਰ ਸਿੰਘ, ਰਾਜ ਕੁਮਾਰ, ਹਰਭਜਨ ਸਿੰਘ, ਬਲਬੀਰ ਚੰਦ, ਰਣਜੀਤ ਸਿੰਘ, ਹਰਜਿੰਦਰ ਕੌਰ ਤੇ ਓਾਕਾਰ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਠੇਕੇਦਾਰ ਅਮਰ ਚੰਦ ਬਜਾੜ ਬਾਲੇਵਾਲ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 2 ਨੂੰ <br/> ਅਗਲੀ ਖ਼ਬਰ ਡੀ. ਐੱਸ. ਪੀ. ਮੋਰਿੰਡਾ ਦੀ ਅਗਵਾਈ ਹੇਠ 'ਏਕਤਾ ਦੀ ਦੌੜ' ਕਰਵਾਈ <br/>
Ad Position 24
No active advertisement