05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਠੇਕੇਦਾਰ ਅਮਰ ਚੰਦ ਬਜਾੜ ਬਾਲੇਵਾਲ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 2 ਨੂੰ <br/>

Ad Position 21
No active advertisement
ਅਜੀਤ ਡੈਸਕ 01-11-2025
ਨੂਰਪੁਰ ਬੇਦੀ, 31 ਅਕਤੂਬਰ (ਵਿੰਦਰਪਾਲ ਝਾਂਡੀਆਂ)-ਪਿੰਡ ਬਾਲੇਵਾਲ ਦੇ ਸਰਪੰਚ ਲੇਖ ਰਾਮ ਬਜਾੜ ਦੇ ਪਿਤਾ ਤੇ ਦੂਨ ਗੁੱਜਰ ਵੈੱਲਫੇਅਰ ਸਭਾ ਦੇ ਚੇਅਰਮੈਨ ਤੇ ਸੰਮਤੀ ਮੈਂਬਰ ਬਾਬੂ ਕਸ਼ਮੀਰੀ ਲਾਲ ਹਰੀਪੁਰ ਦੇ ਸਹੁਰਾ ਸਾਹਿਬ ਠੇਕੇਦਾਰ ਅਮਰ ਚੰਦ ਬਜਾੜ ਜੋ ਕਿ ਬੀਤੀ ਦਿਨੀ ਅਚਾਨਕ ਦਿਲ ਦੀ ਗਤੀ ਰੁਕ ਜਾਣ ਕਾਰਨ, ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਨਾਂ ਨਮਿਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਤੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨਾਂ ਦੇ ਗ੍ਰਾਹਿ ਪਿੰਡ ਬਾਲੇਵਾਲ (ਨੂਰਪੁਰ ਬੇਦੀ) ਵਿਖੇ 2 ਨਵੰਬਰ ਦਿਨ ਐਤਵਾਰ ਨੂੰ 12 ਤੋਂ 2 ਵਜੇ ਦੇ ਦਰਮਿਆਨ ਹੋਵੇਗਾ | ਉਨਾਂ ਦੀ ਮੌਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਪਿੰਡ ਬਾਲੇਵਾਲ ਵਿਖੇ ਉਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਦੁੱਖ ਪ੍ਰਗਟ ਕਰਨ ਵਾਲਿਆ 'ਚ ਦੂਨ ਗੁੱਜਰ ਵੈੱਲਫੇਅਰ ਸਭਾ ਦੇ ਪ੍ਰਧਾਨ ਜੀਵਨ ਕੁਮਾਰ ਸੰਜੂ ਹਰੀਪੁਰ, ਡਾਕਟਰ ਵਿਜੇ ਚੌਧਰੀ, ਮਹਿੰਦਰ ਲਾਲ ਕੋਹਲੀ, ਓਮ ਪ੍ਰਕਾਸ਼ ਮੈਹਰ ਆਜ਼ਮਪੁਰ ਸਾਬਕਾ ਚੇਅਰਮੈਨ, ਡਾ: ਕੁੰਦਨ ਲਾਲ ਆਜ਼ਮਪੁਰ ਸਾਬਕਾ ਡਾਇਰੈਕਟਰ, ਰੇਂਜ ਅਫ਼ਸਰ ਸੁਖਵੀਰ ਸਿੰਘ, ਐੱਸ.ਐੱਚ.ਓ. ਚੌਧਰੀ ਰਜੀਵ ਕੁਮਾਰ, ਰਾਜ ਕੁਮਾਰ ਸਾਬਕਾ ਸਰਪੰਚ, ਹਰਕੰਮਲ ਸਿੰਘ ਫੂਡ ਸਪਲਾਈ ਇੰਸਪੈਕਟਰ, ਡਾ: ਰਾਕੇਸ਼ ਚੌਹਾਨ, ਮਾਸਟਰ ਰਾਮ ਪ੍ਰਕਾਸ਼ ਕਾਂਗੜ ਆਦਿ ਨੇ ਦੁੱਖ ਪ੍ਰਗਟ ਕੀਤਾ |


Ad Position 22
No active advertisement
ਪਿਛਲੀ ਖ਼ਬਰ ਦਭੋਟਾ ਦੇ ਨਿੱਜੀ ਸਕੂਲ 'ਚ ਸਾਢੇ ਚਾਰ ਵਰਿ੍ਹਆਂ ਦੀ ਬਾਲੜੀ ਦੀ ਮੌਤ, ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਪੇਂਟਿੰਗ ਮੁਕਾਬਲੇ 'ਚ ਕਾਹਨਪੁਰ ਖੂਹੀ ਸਕੂਲ ਦੇ ਵਿਦਿਆਰਥੀ ਛਾਏ <br/>
Ad Position 24
No active advertisement