05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਦਭੋਟਾ ਦੇ ਨਿੱਜੀ ਸਕੂਲ 'ਚ ਸਾਢੇ ਚਾਰ ਵਰਿ੍ਹਆਂ ਦੀ ਬਾਲੜੀ ਦੀ ਮੌਤ, ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 01-11-2025
ਭਰਤਗੜ੍ਹ/ਨਾਲਾਗੜ੍ਹ, 31 ਅਕਤੂਬਰ (ਜਸਬੀਰ ਸਿੰਘ ਬਾਵਾ)-ਪੰਜਾਬ ਦੇ ਹੱਦ ਨੇੜਲੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦਭੋਟਾ ਦੇ ਨਿੱਜੀ ਸਕੂਲ ਦੇ ਸੈਂਪਟਿਕ ਹੋਂਦ ਦੇ ਖੁੱਲ੍ਹੇ ਹੋਏ ਢੱਕਣ 'ਚ ਡਿੱਗਣ ਕਰਕੇ ਸਾਢੇ ਚਾਰ ਵਰਿ੍ਹਆਂ ਦੀ ਬਾਲੜੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ | ਮਿ੍ਤਕਾ ਦੇ ਪਿਤਾ ਜਤਿੰਦਰ ਸਿੰਘ ਮੁਤਾਬਿਕ ਉਨ੍ਹਾਂ ਦੀ ਧੀ, ਜੋ ਨਰਸਰੀ ਜਮਾਤ 'ਚ ਪੜ੍ਹਦੀ ਸੀ, ਕੱਲ੍ਹ ਸ਼ਾਮੀਂ ਖੇਡ ਰਹੀ ਸੀ, ਸੈਂਪਟਿਕ ਹੋਂਦ ਦੇ ਖੁੱਲ੍ਹੇ ਹੋਏ ਢੱਕਣ 'ਚ ਫਸਣ ਕਰਕੇ ਡਿੱਗੀ ਸੀ, ਸੇਵਾਦਾਰ ਮਨਜੀਤ ਕੌਰ ਨੇ ਰੌਲਾ ਪਾ ਕੇ ਮੁਹਤਬਰ ਬੁਲਾਏ, ਪਰ ਮੁਹਤਬਰਾਂ ਅਤੇ ਅਸੀਂ ਹਸਪਤਾਲ ਲੈ ਗਏ, ਉੱਥੇ ਮਿ੍ਤਕ ਐਲਾਨ ਦਿੱਤਾ | ਇਨ੍ਹਾਂ ਸਕੂਲ ਪ੍ਰਬੰਧਕਾਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਮੌਤ ਇਨ੍ਹਾਂ ਦੀ ਲਾਪਰਵਾਹੀ ਨਾਲ ਹੋਈ ਹੈ, ਜੇਕਰ ਇਨ੍ਹਾਂ ਨੇ ਨਿਗਰਾਨੀ ਦੀ ਜ਼ਿੰਮੇਵਾਰੀ ਨਿਭਾਈ ਹੁੰਦੀ ਅਤੇ ਬੱਚੀ ਅੱਜ ਜਿਉਂਦੀ ਹੁੰਦੀ | ਇਨ੍ਹਾਂ ਦੱਸਿਆ ਕਿ ਨਾਲਾਗੜ੍ਹ ਥਾਣੇ ਦੇ ਐੱਸ. ਐੱਚ. ਓ. ਰਾਕੇਸ਼ ਰਾਏ ਮੁਤਾਬਿਕ ਸਕੂਲ ਪ੍ਰਬੰਧਕਾਂ ਵਿਰੁੱਧ ਲਾਪਰਵਾਹੀ ਵਰਤਣ 'ਤੇ 125/106 ਬੀ. ਐੱਨ. ਐੱਸ. ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤਾਂ ਕਿ ਭਵਿੱਖ 'ਚ ਅਜਿਹੇ ਹਾਦਸੇ ਨਾ ਹੀ ਵਾਪਰਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਅਗੰਮਪੁਰ ਵਿਖੇ ਛਿੰਝ ਮੇਲੇ ਦੌਰਾਨ ਪੰਜਾਬ ਪੁਲਿਸ ਦੇ ਡੀ. ਆਈ. ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ ਪਹੁੰਚੇ <br/>... ਅਗਲੀ ਖ਼ਬਰ ਠੇਕੇਦਾਰ ਅਮਰ ਚੰਦ ਬਜਾੜ ਬਾਲੇਵਾਲ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 2 ਨੂੰ <br/>
Ad Position 24
No active advertisement