14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਮੋਰਿੰਡਾ, 22 ਨਵੰਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ-ਚੁੰਨੀ ਰੋਡ 'ਤੇ ਪੈਂਦੇ ਪਿੰਡ ਭਟੇੜੀ ਵਿਖੇ ਖੱਟੜਾ ਟਰੇਡਿੰਗ ਕੰਪਨੀ ਵਲੋਂ ਲਗਪਗ 500 ਏਕੜ ਜੀਰੀ ਦੀ ਰਹਿੰਦ-ਖੂੰਹਦ ਦੀਆਂ ਗੱਠਾਂ ਬਣਾ ਕੇ ਰੱਖੀਆਂ ਹੋਈਆਂ ਸਨ, ਜਿਨ੍ਹਾਂ ਨੂੰ ਕਿਸੇ ਕਾਰਨ ਬੀਤੇ ਦਿਨ ਅੱਗ ਲੱਗ ਗਈ ਅਤੇ ਸਾਰੇ ਦੀਆਂ ਸਾਰੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ | ਇਸ ਸੰਬੰਧੀ ਅਵਤਾਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਫਤਿਹਪੁਰ ਥੇੜੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਭਟੇੜੀ ਵਿਖੇ ਜਗਤਾਰ ਸਿੰਘ ਵਾਸੀ ਪਿੰਡ ਭਟੇੜੀ ਤੋਂ ਸੜਕ ਲਾਗੇ 10 ਕਨਾਲ ਜਗ੍ਹਾ ਕਿਰਾਏ 'ਤੇ ਲੈ ਕੇ ਜਿਥੇ ਉਨ੍ਹਾਂ ਵਲੋਂ ਲਗਪਗ 500 ਏਕੜ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਸਟੈਗ ਕੀਤੀਆਂ ਹੋਈਆਂ ਸਨ, ਜਿਨ੍ਹਾਂ ਨੂੰ ਕਿ ਮਿਤੀ 19 ਨਵੰਬਰ 2025 ਦੀ ਰਾਤ ਨੂੰ ਅੱਗ ਲੱਗ ਗਈ | ਉਨ੍ਹਾਂ ਵਲੋਂ ਪੁਲਿਸ ਸਟੇਸ਼ਨ ਬਸੀ ਪਠਾਣਾਂ ਵਿਖੇ ਰਿਪੋਰਟ ਲਿਖਵਾਈ ਹੈ, ਜਿਸ ਦੀ ਅਜੇ ਤੱਕ ਪੁਲਿਸ ਵਲੋਂ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ | ਅਵਤਾਰ ਸਿੰਘ ਦਾ ਕਹਿਣਾ ਹੈ ਕਿ ਦੋ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੋਰਿੰਡਾ ਤੋਂ ਆਈਆਂ ਸਨ ਤੇ ਇਕ ਗੱਡੀ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਪਹੁੰਚੀ ਸੀ | ਮੋਰਿੰਡਾ ਤੋਂ ਆਈਆਂ ਗੱਡੀਆਂ ਦੇ ਪਾਈਪ ਫਟਣ ਕਾਰਨ ਅੱਗ ਨਹੀਂ ਬੁਝਾ ਸਕੀਆਂ | ਜੋ ਫਾਇਰ ਬਿ੍ਗੇਡ ਦੀ ਗੱਡੀ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਭਟੇੜੀ ਅੱਗ ਬੁਝਾਉਣ ਆਈ ਸੀ, ਉਸ ਦਾ ਵੀ ਕੰਪ੍ਰੈਸ਼ਰ ਖਰਾਬ ਹੋਣ ਕਾਰਨ ਕੋਈ ਫਾਇਦਾ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਪਹਿਲਾਂ ਇਹ ਗੱਡੀਆਂ ਫੋਨ ਕਰਨ ਤੋਂ ਸਵਾ ਘੰਟੇ ਬਾਅਦ ਪੁੱਜੀਆਂ, ਜਦੋਂ ਇਹ ਗੱਡੀਆਂ ਪੁੱਜੀਆਂ ਤੋਂ ਅੱਗ ਬੁਝਾਉਣ 'ਚ ਕਾਮਯਾਬ ਨਹੀਂ ਹੋ ਸਕੀਆਂ | ਦੇਖਦੇ ਹੀ ਦੇਖਦੇ ਪਰਾਲੀ ਦੀਆਂ ਲਗਪਗ 25 ਲੱਖ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ | ਅਵਤਾਰ ਸਿੰਘ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਘਾਟ ਸਾਹਿਬ ਪ੍ਰਬੰਧਕ ਕਮੇਟੀ ਨੰਗਲ ਦੀ ਮੀਟਿੰਗ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ 'ਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ
Ad Position 24