05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਾਂਗਰਸੀ ਉਮੀਦਵਾਰ ਬੀਬੀ ਸ਼ਰਮਾ ਤੇ ਬੀਬੀ ਬਲਵਿੰਦਰ ਕੌਰ ਵਲੋਂ ਚੋਣ ਮੁਹਿੰਮ ਦਾ ਆਗਾਜ਼ <br/>

Ad Position 21
No active advertisement
ਕਾਂਗਰਸੀ ਉਮੀਦਵਾਰ ਬੀਬੀ ਪ੍ਰੀਤੀ ਸ਼ਰਮਾ, ਬੀਬੀ ਬਲਵਿੰਦਰ ਕੌਰ ਦੀ ਚੋਣ ਮੁਹਿੰਮ ਦੇ ਆਗਾਜ਼ ਦੌਰਾਨ ਕਾਂਗਰਸੀ ਨੇਤਾ ਤੇ ਸਮਰਥਕ | ਅਜੀਤ ਤਸਵੀਰ <br/> 08-12-2025
ਭਰਤਗੜ੍ਹ, 7 ਦਸੰਬਰ (ਜਸਬੀਰ ਸਿੰਘ ਬਾਵਾ)-ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਰਤਗੜ੍ਹ ਤੋਂ ਐਲਾਨੇ ਉਮੀਦਵਾਰ ਬੀਬੀ ਪ੍ਰੀਤੀ ਸ਼ਰਮਾ ਤੇ ਬਲਾਕ ਸੰਮਤੀ ਜ਼ੋਨ ਸਰਸਾ ਨੰਗਲ ਤੋਂ ਐਲਾਨੇ ਉਮੀਦਵਾਰ ਬੀਬੀ ਬਲਵਿੰਦਰ ਕੌਰ ਨੇ ਆਪਣੇ ਸਮਰਥਕਾਂ ਸਮੇਤ ਆਪਣੀ ਚੋਣ ਮੁਹਿੰਮ ਦਾ ਆਗਾਜ਼ ਮਾਜਰੀ ਗੁੱਜਰਾਂ ਤੋਂ ਕੀਤਾ | ਦੋਵੇਂ ਉਮੀਦਵਾਰਾਂ ਨੇ ਗੁਰੂ ਘਰ ਤੇ ਹੋਰਨਾਂ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋਣ ਮਗਰੋਂ ਸਥਾਨਕ ਵੋਟਰਾਂ ਦੇ ਘਰਾਂ 'ਚ ਜਾ ਕੇ ਆਪਣੇ ਹੱਕ 'ਚ ਭੁਗਤਣ ਵਾਸਤੇ ਉਤਸ਼ਾਹਿਤ ਕੀਤਾ | ਸਾਬਕਾ ਮੈਂਬਰ ਸੰਮਤੀ ਸੋਨੀਆ ਪੁਰੀ, ਤਰਸੇਮ ਸਿੰਘ ਮੰਗੂਵਾਲ ਦੀਵਾੜੀ, ਜੋਤਸ਼ੀ ਅਵਨੀਸ਼ ਮੋਦਗਿੱਲ, ਰਜਨੀਸ਼ ਪੁਰੀ, ਨੰਬਰਦਾਰ ਰਾਮ ਕਿਸ਼ਨ ਮਾਜਰੀ ਆਦਿ ਨੇ ਕਿਹਾ ਕਿ ਪਾਰਟੀ ਦੇ ਦੂਰ ਅੰਦੇਸ਼ੀ ਫ਼ੈਸਲੇ ਮੁਤਾਬਿਕ ਸੰਬੰਧਿਤ ਜ਼ੋਨਾਂ ਤੋਂ ਸੂਝਵਾਨ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਸੰਬੰਧਿਤ ਉਮੀਦਵਾਰ ਸਮਰਥਕਾਂ ਤੇ ਵੋਟਰਾਂ ਦੇ ਸਹਿਯੋਗ ਨਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜ਼ੋਨਾਂ ਤੋਂ ਜੇਤੂ ਰਹਿਕੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਗੇ | ਸਾਬਕਾ ਸਰਪੰਚ ਰਣਜੀਤ ਸਿੰਘ ਸੈਣੀ, ਮਾਜਰੀ ਗੁੱਜਰਾਂ ਦੇ ਮੌਜੂਦਾ ਸਰਪੰਚ ਦਿਲਬਾਗ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਹੀ ਦੋਵੇਂ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਸਮਰਥਕ ਤੇ ਵੋਟਰ ਆਪ ਮੁਹਾਰੇ ਇਨ੍ਹਾਂ ਦੀ ਜਿੱਤ ਲਈ ਉਤਸ਼ਾਹਿਤ ਹੋ ਰਹੇ ਹਨ | ਇਸ ਮੌਕੇ ਚੌਧਰੀ ਗੁਰਮੇਲ ਮਾਜਰੀ, ਚੌਧਰੀ ਸੁੱਚਾ ਸਿੰਘ ਆਲੋਵਾਲ, ਚੌਧਰੀ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਚਾਵਲਾ, ਪ੍ਰਧਾਨ ਬਾਲਾ ਤੇ ਹੋਰਨਾਂ ਸਮਰਥਕਾਂ ਵਲੋਂ ਬੀਬੀ ਪਰਮਜੀਤ ਕੌਰ ਸਰਸਾ ਨੰਗਲ ਦੀ ਚੋਣ ਮੁਹਿੰਮ ਦਾ ਆਗਾਜ਼ <br... ਅਗਲੀ ਖ਼ਬਰ ਸਾਹੋਮਾਜਰਾ 'ਚ ਭਾਜਪਾ ਉਮੀਦਵਾਰ ਡਾ. ਇੰਦਰਜੀਤ ਸਿੰਘ (ਘਨੌਲਾ ਜ਼ੋਨ) ਦੇ ਹੱਕ 'ਚ ਚੋਣ ਪ੍ਰਚਾਰ <br/>
Ad Position 24