ਮੋਰਿੰਡਾ, 23 ਦਸੰਬਰ (ਪਿ੍ਤਪਾਲ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਪਾਵਨ ਸ਼ਹਾਦਤ ਦੀ ਯਾਦ ਵਿਚ ਸਪੋਰਟ ਨੀਡਜ਼ ਫਾਊਾਡੇਸ਼ਨ, ਮੋਹਾਲੀ-ਚੰਡੀਗੜ੍ਹ ਵਲੋਂ ਸ਼ਰਧਾ ਅਤੇ ਸੇਵਾ ਭਾਵ ਨਾਲ ਚੰਡੀਗੜ੍ਹ-ਲੁਧਿਆਣਾ ਰੋਡ, ਮੋਰਿੰਡਾ ਵਿਖੇ ਧਾਰਮਿਕ ਤੇ ਸਮਾਜਿਕ ਸਮਾਗਮ ਕਰਵਾਏ ਜਾ ਰਹੇ ਹਨ | ਸਮਾਗਮਾਂ ਤਹਿਤ 26 ਦਸੰਬਰ ਨੂੰ ਸ਼ਰਧਾਲੂਆਂ ਲਈ ਗੁਰੂ ਕਾ ਲੰਗਰ ਲਗਾਇਆ ਜਾਵੇਗਾ, 27 ਦਸੰਬਰ ਨੂੰ ਗੁਰੂ ਕਾ ਲੰਗਰ ਦੇ ਨਾਲ ਫ਼ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ | ਮੈਡੀਕਲ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਇਸ ਸੇਵਾ ਸਮਾਗਮ ਦੀ ਅਗਵਾਈ ਐੱਸ. ਜਸਕੀਰਤ ਸਿੰਘ (ਡਾਇਰੈਕਟਰ, ਸਪੋਰਟ ਨੀਡਜ਼ ਫਾਊਾਡੇਸ਼ਨ) ਵਲੋਂ ਕੀਤੀ ਜਾ ਰਹੀ ਹੈ, ਜਦਕਿ ਸਮਾਗਮ ਦੇ ਪ੍ਰਬੰਧਕ ਐੱਸ. ਗੁਰਚਰਨ ਸਿੰਘ ਹਨ | ਮੈਡੀਕਲ ਕੈਂਪ ਵਿਚ ਡਾ. ਸਿਮਰਜੀਤ ਸਿੰਘ (ਐਮਰਜੈਂਸੀ ਇੰਚਾਰਜ, ਫੋਰਟਿਸ ਹਸਪਤਾਲ ਮੋਹਾਲੀ), ਡਾ. ਗਗਨਦੀਪ ਸਿੰਘ (ਜਨਰਲ ਫ਼ਿਜ਼ੀਸ਼ਨ, ਹੋਲੀ ਬੇਜ਼ਿਲ ਹਸਪਤਾਲ ਖਰੜ), ਡਾ. ਮਨਜੀਤ ਸਿੰਘ (ਸੀਨੀਅਰ ਆਈ ਸਰਜਨ, ਮੋਰਿੰਡਾ), ਡਾ. ਅਮਨਦੀਪ ਸਿੰਘ (ਪੀਡੀਐਟਰੀਸ਼ਨ, ਹੋਲੀ ਬੇਜ਼ਿਲ ਹਸਪਤਾਲ ਖਰੜ), ਡਾ. ਪਰਮਿੰਦਰ ਕੌਰ (ਗਾਇਨੋਕੋਲੋਜਿਸਟ, ਹੋਲੀ ਬੇਜ਼ਿਲ ਹਸਪਤਾਲ ਖਰੜ), ਡਾ. ਸਭਾਸਿੱਧ ਸਿੰਘ (ਮੈਡੀਕਲ ਅਫ਼ਸਰ, ਫੋਰਟਿਸ ਹਸਪਤਾਲ ਮੋਹਾਲੀ), ਡਾ. ਸੰਦੇਸ਼ ਠਾਕੁਰ (ਐੱਮਪੀਟੀ, ਓਰਥੋ ਹੈੱਡ-ਫ਼ਿਜ਼ੀਓਥੈਰੇਪੀ ਵਿਭਾਗ, ਹੋਲੀ ਬੇਜ਼ਿਲ ਹਸਪਤਾਲ ਖਰੜ), ਡਾ. ਮਿਰੇਸ਼ (ਐੱਮ.ਡੀ. ਮੈਡੀਸਨ), ਡਾ. ਮੀਨਾ ਸ਼ਰਮਾ (ਐੱਮ.ਡੀ. ਸਕਿਨ) ਸਮੇਤ ਹੋਰ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ |