11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਜੋਲੀ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਹਿਮ ਗੌਰਵ ਆਈ.ਟੀ.ਆਈ. ਦਾ ਦੌਰਾ

Ad Position 21
No active advertisement
ਅਜੀਤ ਡੈਸਕ 24-12-2025
ਸੁਖਸਾਲ, 23 ਦਸੰਬਰ (ਧਰਮ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੋਲੀ ਦੇ ਵਿਦਿਆਰਥੀਆਂ ਨੇ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਭਾਰਤ ਸਰਕਾਰ ਦੀ ਕਰਾਫਟ ਸਿਖਲਾਈ ਯੋਜਨਾ ਦੇ ਤਹਿਤ ਸੰਚਾਲਿਤ ਸੰਤੋਖਗੜ੍ਹ ਵਿਚ ਹਿਮ ਗੌਰਵ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਦਾ ਵਿਦਿਅਕ ਦੌਰਾ ਕੀਤਾ | ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਸੀ ਕਿ ਆਈ.ਟੀ.ਆਈ. ਵਿਖੇ ਤਕਨੀਕੀ ਸਿੱਖਿਆ ਸਿੱਧੇ ਰੁਜ਼ਗਾਰ, ਸਵੈ-ਰੁਜ਼ਗਾਰ ਅਤੇ ਇੱਕ ਸਵੈ ਨਿਰਭਰ ਭਵਿੱਖ ਦੀ ਨੀਂਹ ਕਿਵੇਂ ਰੱਖਦੀ ਹੈ | ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸੰਸਥਾ ਦੀਆਂ ਅਧੁਨਿਕ ਵਰਕਸ਼ਾਪਾਂ ਵਿਚ ਇਲੈਕਟਰੀਸ਼ੀਅਨ, ਇਲੈਕਟਰਾਨਿਕ ਮਕੈਨਿਕ, ਫਿਟਰ, ਡੀਜ਼ਲ ਮਕੈਨਿਕ, ਵੈਲਡਰ ਅਤੇ ਪਲੰਬਰ ਟਰੇਡਾਂ ਨਾਲ ਸਬੰਧਿਤ ਮਸ਼ੀਨਾਂ ਦੇ ਸੰਚਾਲਨ ਨੂੰ ਦੇਖਿਆ | ਇਸ ਮੌਕੇ ਵਿਦਿਆਰਥੀਆਂ ਨੇ ਖੁਦ ਅਨੁਭਵ ਕੀਤਾ ਕਿ ਆਈ.ਟੀ.ਆਈ. ਵਿਚ ਸਿਖਲਾਈ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਹੱਥੀਂ ਹੁਨਰ ਅਤੇ ਉਦਯੋਗ-ਸੰਬੰਧਿਤ ਹੁਨਰ ਵਿਕਸਤ ਕਰਦੀ ਹੈ | ਇਸ ਮੌਕੇ 'ਤੇ ਹਿਮ ਗੌਰਵ ਆਈ.ਟੀ.ਆਈ ਦੇ ਜਨਰਲ ਮੈਨੇਜਰ ਸੰਜੇ ਜੋਸ਼ੀ ਨੇ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਿਰਫ਼ ਇੱਕ ਡਿਗਰੀ ਹੀ ਕਾਫ਼ੀ ਨਹੀਂ ਹੈ ਸਿਰਫ ਹੁਨਰ ਅਤੇ ਤਕਨੀਕੀ ਮੁਹਾਰਤ ਹੀ ਟਿਕਾਊ ਰੁਜ਼ਗਾਰ ਪ੍ਰਦਾਨ ਕਰ ਸਕਦੀ ਹੈ | ਉਨ੍ਹਾਂ ਦੱਸਿਆ ਕਿ ਆਈ.ਟੀ.ਆਈ ਸਿਖਲਾਈ ਪ੍ਰਾਪਤ ਨੌਜਵਾਨ ਤੇਜ਼ੀ ਨਾਲ ਨਿੱਜੀ ਕੰਪਨੀਆਂ, ਉਦਯੋਗਾਂ, ਨਿਰਮਾਣ ਖੇਤਰ ਅਤੇ ਸੇਵਾ ਖੇਤਰ ਵਿਚ ਰੁਜ਼ਗਾਰ ਲੱਭ ਰਹੇ ਹਨ, ਜਦੋਂ ਕਿ ਬਹੁਤ ਸਾਰੇ ਸਵੈ-ਰੁਜ਼ਗਾਰ ਅਪਣਾ ਕੇ ਨੌਕਰੀ ਪੈਦਾ ਕਰਨ ਵਾਲੇ ਬਣ ਰਹੇ ਹਨ | ਇਸ ਮੌਕੇ ਆਈ.ਟੀ.ਆਈ ਦੇ ਸਮੁੱਚੇ ਸਟਾਫ਼ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਧੂਵਨ ਵਾਟਿਕਾ ਪਬਲਿਕ ਸਕੂਲ ਦੀ 2 ਰੋਜ਼ਾ ਸਪੋਰਟਸ ਮੀਟ ਸਮਾਪਤ ਅਗਲੀ ਖ਼ਬਰ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ ਸੇਵਾ ਸਮਾਗਮ 26, 27 ਨੂੰ
Ad Position 24