ਮੁਹਾਲੀ ਪੁਲਿਸ ਨੇ ਗ਼ੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਦਿਆਂ 20 ਮਾਮਲੇ ਕੀਤੇ ਦਰਜ <br/>
ਪੁਲਿਸ ਥਾਣਾ ਮਾਜਰੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਨਾਲ ਹਾਜ਼ਰ ਡੀ. ਐਸ. ਪੀ. ਮੁੱਲਾਂਪੁਰ ਗਰੀਬਦਾਸ ਤੇ ਐਸ. ਐਚ. ਓ. ਥਾਣਾ ਮਾਜਰੀ | (ਸੱਜੇ) ਪੁਲਿਸ ਥਾਣਾ ਬਲਾਕ ਮਾਜਰੀ ਵਿਖੇ ਜ਼ਬਤ ਕੀਤੇ ਨਾਜਾਇਜ਼ ਮਾਈਨਿੰਗ ਦੇ ਕੰਮ 'ਚ ਲੱਗੇ ਟਿੱਪਰ | ਤਸਵੀਰਾਂ : ਕੁਲਵੰਤ ਸਿੰਘ ਧੀਮਾਨ
<br/>
28-12-2025
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਵਲੋਂ ਪੁਲਿਸ ਕਾਰਵਾਈ ਦਾ ਵਿਰੋਧ
ਇਸੇ ਦੌਰਾਨ ਪੁਲਿਸ ਥਾਣਾ ਮਾਜਰੀ ਵਿਖੇ ਪਹੁੰਚੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ, ਹਰਨੇਕ ਸਿੰਘ ਤੱਕੀਪੁਰ ਤੇ ਗੁਰਮੁੱਖ ਸਿੰਘ ਭੂਪਨਗਰ ਸਮੇਤ ਕਰੈਸ਼ਰ ਤੇ ਟਿੱਪਰ ਮਾਲਕਾਂ ਨੇ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਲੋਂ ਵੱਖ-ਵੱਖ ਪੈਟਰੋਲ ਪੰਪਾਂ 'ਤੇ ਖੜ੍ਹੇ ਕੁਝ ਖਾਲੀ ਟਿੱਪਰਾਂ ਨੂੰ ਜਬਰੀ ਫੜ ਕੇ ਕਰੈਸ਼ਰਾਂ ਤੋਂ ਰੇਤ ਤੇ ਬਜਰੀ ਭਰਵਾ ਕੇ ਉਨ੍ਹਾਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸ਼ਹਿ 'ਤੇ ਹੀ ਪੁਲਿਸ ਵਲੋਂ ਅਜਿਹਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਦੇ ਹਰੇਕ ਜਬਰ ਤੇ ਜੁਲਮ ਦਾ ਕਾਂਗਰਸੀ ਪਾਰਟੀ ਡੱਟ ਕੇ ਵਿਰੋਧ ਕਰੇਗੀ ਤੇ ਨਾਜਾਇਜ਼ ਪਰਚਿਆਂ ਨੂੰ ਦਰਜ ਕਰਵਾਉਣ ਲਈ ਸੰਘਰਸ਼ ਵਿੱਢੇਗੀ |