14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਰੂਪਨਗਰ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਰਣਜੀਤ ਐਵੇਨਿਊ ਕਾਲੋਨੀ ਐਸੋਸੀਏਸ਼ਨ ਨੇ ਦਰਜ ਕਰਾਇਆ ਇਤਰਾਜ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਰੂਪਨਗਰ, 29 ਦਸੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਰੂਪਨਗਰ ਦੀ ਨਵੀਂ ਵਾਰਡਬੰਦੀ ਸੰਬੰਧੀ ਜਾਰੀ ਕੀਤੇ ਨਵੇਂ ਨੋਟੀਫਿਕੇਸ਼ਨ 'ਤੇ ਰਣਜੀਤ ਐਵੇਨਿਊ ਕਾਲੋਨੀ ਵੈੱਲਫੇਅਰ ਐਸੋਸੀਏਸ਼ਨ ਨੇ ਸਖ਼ਤ ਇਤਰਾਜ਼ ਦਰਜ ਕਰਾਇਆ ਹੈ | ਐਸੋਸੀਏਸ਼ਨ ਦੇ ਸਰਪ੍ਰਸਤ ਯੋਗੇਸ਼ ਮੋਹਨ ਪੰਕਜ (ਨੈਸ਼ਨਲ ਐਵਾਰਡੀ) ਦੀ ਅਗਵਾਈ ਹੇਠ ਸਕੱਤਰ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਨੂੰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਾਹੀਂ ਲਿਖਤੀ ਇਤਰਾਜ਼ ਦਾਖ਼ਲ ਕਰਵਾਇਆ | ਉਨ੍ਹਾਂ ਦੱਸਿਆ ਕਿ ਰਣਜੀਤ ਐਵੇਨਿਊ ਕਾਲੋਨੀ ਤੇ ਦਸਮੇਸ਼ ਨਗਰ ਨੂੰ ਨਗਰ ਸੁਧਾਰ ਟਰੱਸਟ ਵਲੋਂ ਵਿਕਾਸ ਸਕੀਮ ਨੰਬਰ-1 ਤਹਿਤ ਵਿਕਸਿਤ ਕੀਤਾ ਗਿਆ ਸੀ | ਦੋਨੋਂ ਕਲੋਨੀਆਂ ਦੀਆਂ ਸਮੱਸਿਆਵਾਂ ਸਾਂਝੀਆਂ ਰਹੀਆਂ ਹਨ ਤੇ 2020 ਤੱਕ ਇਹ ਇਕੋ ਵਾਰਡ ਦਾ ਹਿੱਸਾ ਸਨ, ਪਰ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਰਣਜੀਤ ਐਵੇਨਿਊ ਕਾਲੋਨੀ ਨੂੰ ਗੈਰ-ਵਿਕਸਿਤ ਕਲੋਨੀਆਂ ਵਾਲੇ ਵਾਰਡ 'ਚ ਸ਼ਾਮਿਲ ਕਰ ਦਿੱਤਾ ਗਿਆ, ਜਿਸ ਨਾਲ ਕਾਲੋਨੀ ਦੇ ਮਸਲੇ ਹੋਰ ਇਲਾਕਿਆਂ ਨਾਲ ਮੇਲ ਨਹੀਂ ਖਾਂਦੇ | ਉਨ੍ਹਾਂ ਕਿਹਾ ਕਿ ਇਸ ਗਲਤ ਵਾਰਡਬੰਦੀ ਕਾਰਨ ਪਿਛਲੇ ਕੁੱਝ ਸਾਲਾਂ ਦੌਰਾਨ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਬਰਸਾਤੀ ਪਾਣੀ ਦੇ ਨਿਕਾਸ ਵਰਗੇ ਮੁੱਦਿਆਂ 'ਤੇ ਟਕਰਾਅ ਦੀ ਸਥਿਤੀ ਬਣਦੀ ਰਹੀ ਹੈ | ਇਸ ਸੰਦਰਭ 'ਚ ਐਸੋਸੀਏਸ਼ਨ ਵਲੋਂ ਸਾਲ 2023 ਵਿਚ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਰਣਜੀਤ ਐਵੇਨਿਊ ਕਾਲੋਨੀ ਨੂੰ ਮੁੜ ਦਸਮੇਸ਼ ਨਗਰ ਨਾਲ ਜੋੜਨ ਦੀ ਮੰਗ ਕੀਤੀ ਗਈ ਸੀ | ਚੋਣ ਕਮਿਸ਼ਨ ਵਲੋਂ ਡਾਇਰੈਕਟਰ, ਸਥਾਨਕ ਸਰਕਾਰਾਂ ਨੂੰ ਯੋਗ ਕਾਰਵਾਈ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ, ਪਰ ਵਿਭਾਗ ਵਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ | ਐਸੋਸੀਏਸ਼ਨ ਨੇ ਦੋਸ਼ ਲਗਾਇਆ ਕਿ ਨਵੇਂ ਨੋਟੀਫਿਕੇਸ਼ਨ ਰਾਹੀਂ ਮੁੜ ਉਹੀ ਪੁਰਾਣੀ ਸਥਿਤੀ ਦੁਹਰਾਈ ਗਈ ਹੈ | ਇਸ ਦੇ ਵਿਰੋਧ ਵਜੋਂ ਡਿਪਟੀ ਕਮਿਸ਼ਨਰ, ਕਾਰਜ ਸਾਧਕ ਅਫ਼ਸਰ, ਹਲਕੇ ਦੇ ਵਿਧਾਇਕ ਤੇ ਚੋਣ ਕਮਿਸ਼ਨ ਨੂੰ ਵੀ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਰਣਜੀਤ ਐਵੇਨਿਊ ਕਾਲੋਨੀ ਨੂੰ ਨਵੇਂ ਨੋਟੀਫਿਕੇਸ਼ਨ ਅਨੁਸਾਰ ਬਣੇ ਵਾਰਡ ਨੰਬਰ 7 ਤੋਂ ਹਟਾ ਕੇ ਨਵੇਂ ਬਣੇ ਵਾਰਡ ਨੰਬਰ 14 ਵਿਚ ਸ਼ਾਮਲ ਕੀਤਾ ਜਾਵੇ | ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪਿ੍ੰਸੀਪਲ ਗੁਰਮੁੱਖ ਸਿੰਘ, ਧਰਮਵੀਰ ਸ਼ਰਮਾ, ਹੈੱਡਮਾਸਟਰ ਮੋਹਨ ਸਿੰਘ, ਮਾਸਟਰ ਕਰਨੈਲ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਲਾਲਪੁਰਾ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਬਚਾਓ ਮੋਰਚਾ ਰੂਪਨਗਰ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਵਿਧਾਇਕ ਚੱਢਾ ਦੀ ਟੀਮ ਦੇ ਦਬਾਅ ਮਗਰੋਂ ਮਾਈਨਿੰਗ ਮਾਫ਼ੀਆ ਖ਼ਿਲਾਫ਼ ਮਾਮਲਾ ਦਰਜ <br/>
Ad Position 24