14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬੰਗਲਾਦੇਸ਼ 'ਚ ਹਿੰਦੂਆਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਨੂਰਪੁਰ ਬੇਦੀ ਵਿਖੇ ਵਿਸ਼ਾਲ ਰੋਸ ਮਾਰਚ <br/>

Ad Position 21
repet_subhas-goyals [Copy P29]
ਨੂਰਪੁਰ ਬੇਦੀ ਵਿਖੇ ਪੁਤਲਾ ਫੂਕਦੇ ਹੋਏ ਹਿੰਦੂ ਜਥੇਬੰਦੀਆਂ ਦੇ ਮੈਂਬਰ | ਤਸਵੀਰ : ਰਾਜੇਸ਼ ਚੌਧਰੀ <br/> 30-12-2025
ਨੂਰਪੁਰ ਬੇਦੀ, 29 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬੰਗਲਾਦੇਸ਼ ਵਿਚ ਹਿੰਦੂ ਨੌਜਵਾਨ ਦੀਪੁ ਚੰਦਰ ਦਾਸ ਨਾਲ ਹੋਈ ਨਿਰਦਈ ਹਿੰਸਾ, ਉਸ ਦੀ ਲਾਸ਼ ਨੂੰ ਸਰੇਆਮ ਸਾੜੇ ਜਾਣ ਤੇ ਹਿੰਦੂਆਂ ਵਿਰੁੱਧ ਹੋ ਰਹੀਆਂ ਲਗਾਤਾਰ ਅਣਮਨੁੱਖੀ ਕਾਰਵਾਈਆਂ ਦੇ ਚੱਲਦਿਆਂ ਨੂਰਪੁਰ ਬੇਦੀ ਵਿਖੇ ਵੱਖ-ਵੱਖ ਹਿੰਦੂ ਜਥੇਬੰਦੀਆਂ ਤੇ ਇਲਾਕੇ ਦੇ ਲੋਕਾਂ ਵਲੋਂ ਵਿਸ਼ਾਲ ਰੋਸ ਮਾਰਚ ਕੱਢਿਆ | ਇਹ ਰੋਸ ਮਾਰਚ ਸ਼ਿਵ ਮੰਦਰ ਨੂਰਪੁਰ ਬੇਦੀ ਤੋਂ ਸ਼ੁਰੂ ਹੁੰਦਾ ਹੋਇਆ ਮੁੱਖ ਬਾਜ਼ਾਰ ਤੇ ਬੱਸ ਅੱਡੇ ਤੋਂ ਹੁੰਦਾ ਹੋਇਆ ਪੀਰ ਬਾਬਾ ਜ਼ਿੰਦਾ ਸ਼ਹੀਦ ਵਾਲੇ ਚੌਕ 'ਤੇ ਸਮਾਪਤ ਹੋਇਆ | ਪ੍ਰਦਰਸ਼ਨਕਾਰੀਆਂ ਵਲੋਂ ਪਾਕਿਸਤਾਨ ਤੇ ਬੰਗਲਾਦੇਸ਼ ਸਰਕਾਰ ਦੇ ਪੁਤਲੇ ਫੂਕੇ ਗਏ | ਇਸ ਦੌਰਾਨ ਬੰਗਲਾਦੇਸ਼ ਸਰਕਾਰ ਮੁਰਦਾਬਾਦ 'ਪਾਕਿਸਤਾਨ ਮੁਰਦਾਬਾਦ' ਤੇ 'ਹਿੰਦੂ ਏਕਤਾ ਜ਼ਿੰਦਾਬਾਦ' ਦੇ ਨਾਅਰੇ ਗੂੰਜੇ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਨੇ ਕਿਹਾ ਕਿ ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ ਜੁਲਮ ਸਹਿਣਯੋਗ ਨਹੀਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਬੰਗਲਾਦੇਸ਼, ਪਾਕਿਸਤਾਨ ਦੇ ਇਸ਼ਾਰਿਆਂ 'ਤੇ ਇਹ ਸਭ ਕੁੱਝ ਕਰ ਰਿਹਾ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਵੱਲ ਗੰਭੀਰ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਹਿੰਦੂ ਸਮਾਜ 'ਤੇ ਲਗਾਤਾਰ ਹੋ ਰਹੇ ਹਮਲੇ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹਨ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸ਼ਹਿ 'ਤੇ ਬੰਗਲਾਦੇਸ਼ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਦਾ ਜਵਾਬ ਇਕੱਠੇ ਹੋ ਕੇ ਦੇਣਾ ਲਾਜ਼ਮੀ ਹੈ | ਰੋਸ ਮਾਰਚ ਦੌਰਾਨ ਕਨਵੀਨਰ ਗੌਰਵ ਰਾਣਾ, ਨਰਿੰਦਰ ਬੱਗਾ, ਡਾ. ਦਵਿੰਦਰ ਬਜਾੜ, ਨਰਿੰਦਰ ਬੱਗਾ, ਬੀਰੂ ਸ਼ਰਮਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਪੰਚ ਗੌਰਵ ਕਾਲੜਾ, ਸੰਜੀਵ ਕਾਲੜਾ, ਸ਼ਿਵ ਕੁਮਾਰ, ਬੱਬੂ ਕੁਮਾਰ, ਰੋਸ਼ਨ ਸ਼ਰਮਾ, ਮਾ ਰਾਮ ਸਿੰਘ, ਪੰਚ ਨਵੀਨ ਵਸ਼ਿਸ਼ਟ, ਅਜੇ ਸ਼ਰਮਾ, ਗੌਰਵ ਪੁਰੀ, ਰਿੰਕੂ ਚੱਢਾ, ਮੋਨੂੰ ਪੁਰੀ, ਕਾਲਾ ਕੁਮਾਰ, ਮਨਪ੍ਰੀਤ ਕੌਸ਼ਲ, ਰਾਜੇਸ਼ ਸ਼ਰਮਾ, ਅਮਿਤ ਸ਼ਰਮਾ, ਸੂਰਜ ਸ਼ਰਮਾ, ਅਭੀ ਹੱਲਣ, ਨੀਸ਼ੀ ਸੈਣੀ, ਸ਼ਿਵ ਕੁਮਾਰ ਕੁੰਦਰਾ, ਰਾਮਪਾਲ ਸ਼ਾਰਧਾ, ਅਤੁਲ ਬਾਂਸਲ, ਗੌਰਵ ਸ਼ਰਮਾ, ਮਾ. ਰਜਨੀਸ਼ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਰੂਪਨਗਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਮਨਰੇਗਾ ਬਚਾਓ ਮੋਰਚਾ ਰੂਪਨਗਰ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
Ad Position 24