25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਾਬਾ ਜਗਤਾਰ ਸਿੰਘ ਨੇ ਟੀ.ਆਰ.ਪੀ.ਜੇ. ਚੈਰੀਟੇਬਲ ਹਸਪਤਾਲ ਸੰਗਤਾਂ ਨੂੰ ਕੀਤਾ ਅਰਪਿਤ ਮੈ. ਰੋਬਨਜੀਤ ਕੌਰ ਅਤੇ ਡਾ. ਮੋਨਾ ਚਤਰਥ ਵਲੋਂ ਹਸਪਤਾਲ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 02-11-2025
ਚੌਂਕ ਮਹਿਤਾ, 1 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਰਾਧਾ ਸੁਆਮੀ ਡੇਰਾ ਮੁਖੀ ਬਾਬਾ ਜਗਤਾਰ ਸਿੰਘ (ਸੈਦਪੁਰ) ਵਾਲਿਆਂ ਵਲੋਂ ਤੇਜ਼ ਰਸੀਲਾ ਪਿਆਰਾ ਇਨਕਲੇਵ ਅੱਡਾ ਨਾਥ ਦੀ ਖੂਹੀ ਵਿਖੇ ਟੀ.ਆਰ.ਪੀ.ਜੇ. ਚੈਰੀਟੇਬਲ ਹਸਪਤਾਲ ਇਲਾਕੇ ਦੀਆਂ ਸੰਗਤਾਂ ਲਈ ਅਰਪਿਤ ਕੀਤਾ ਹੈ | ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਵਲੋਂ ਅੱਜ ਸੱਚਖੰਡ ਵਾਸੀ ਬਾਬਾ ਰਸੀਲਾ ਰਾਮ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਚੈਰੀਟੇਬਲ ਹਸਪਤਾਲ ਦਾ ਤਹਿਸੀਲਦਾਰ ਮੈ. ਰੋਬਨਜੀਤ ਕੌਰ ਅਤੇ ਤਰਸਿੱਕਾ ਦੇ ਐੱਸ.ਐੱਮ.ਓ. ਮੈ. ਮੋਨਾ ਚਤਰਥ ਨੇ ਰਸਮੀ ਤੌਰ 'ਤੇ ਰੀਬਨ ਕੱਟ ਕੇ ਉਦਘਾਟਨ ਕੀਤਾ | ਮੈਡਮ ਰੋਬਨਜੀਤ ਕੌਰ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਇਲਾਕੇ ਦੇ ਲੋਕਾਂ ਅਤੇ ਹੋਰ ਲੋੜਵੰਦਾਂ ਲਈ ਚੈਰੀਟੇਬਲ ਹਸਪਤਾਲ ਖੋਲ੍ਹ੍ਹ ਕੇ ਸੇਵਾ ਅਤੇ ਸਹੂਲਤ ਪ੍ਰਦਾਨ ਕੀਤੀ ਹੈ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਨੇ ਕਿਹਾ ਕੇ ਆਮ ਅਤੇ ਗ਼ਰੀਬ ਲੋਕਾਂ ਨੂੰ ਦੂਰ-ਦਰਾਡੇ ਮਹਿੰਗਾ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ | ਇਸ ਕਰਕੇ ਸਾਡੇ ਮਨ ਦੀ ਇੱਛਾ ਸੀ ਕਿ ਸੰਗਤਾਂ ਦੀ ਸੇਵਾ ਲਈ ਸਸਤਾ ਤੇ ਵਧੀਆ ਚੈਰੀਟੇਬਲ ਹਸਪਤਾਲ ਇਲਾਕੇ ਨੂੰ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਰੈਗੂਲਰ ਓ.ਪੀ.ਡੀ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਡਾ. ਰਾਜਵੀਰ ਸਿੰਘ ਐੱਮ. ਬੀ. ਬੀ. ਐੱਸ, ਡਾ. ਕੁਲਦੀਪ ਪਾਸੀ ਐੱਮ. ਬੀ. ਬੀ. ਐੱਸ, ਡਾ. ਉਤਕਾਰ ਪਾਸੀ ਬੀ. ਡੀ . ਐੱਸ, ਡਾ. ਅਜੇਪਾਲ ਸਿੰਘ ਐੱਮ.ਬੀ. ਬੀ. ਐੱਸ, ਡਾ. ਸੁਖਵੰਤ ਕੌਰ ਬੀ.ਏ.ਐੱਮ.ਐੱਸ, ਆਦਿ ਵਿਸ਼ੇਸ਼ ਤੌਰ ਤੇ ਡਾਕਟਰਾਂ ਦੀ ਟੀਮ ਪੁੱਜੀ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਨੇ ਮੁੱਖ ਮਹਿਮਾਨ ਤਹਿਸੀਲਦਾਰ ਰੋਬਨਜੀਤ ਕੌਰ ਅਤੇ ਐੱਸ.ਐੱਮ.ਓ. ਮੋਨਾ ਚਤਰਥ ਅਤੇ ਇਲਾਕੇ ਦੇ ਮੋਹਤਬਰਾਂ ਨੂੰ ਜੀ ਆਇਆਂ ਆਖਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਹਰਭਿੰਦਰ ਸਿੰਘ ਚਾਹਲ ਐੱਸ. ਡੀ. ਓ., ਮਾ. ਸੁਖਦੇਵ ਸਿੰਘ ਜਲਾਲ ਉਸਮਾਂ, ਮਾ. ਗੁਰਪ੍ਰੀਤ ਸਿੰਘ ਜਲਾਲ ਉਸਮਾਂ, ਸ਼੍ਰੋਮਣੀ ਅਕਾਲੀ ਦਲ ਹਲਕਾ ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਏ. ਆਰ., ਸਤਨਾਮ ਸਿੰਘ ਜੱਜ, ਦਿਲਬਾਗ ਸਿੰਘ ਕੋਆਪਰੇਟਿਵ ਬੈਂਕ ਮੁਲਾਜ਼ਮ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਅਮਰਜੀਤ ਸਿੰਘ ਸਦਾਰੰਗ, ਅਵਤਾਰ ਸਿੰਘ ਨਾਥ ਦੀ ਖੂਹੀ, ਸਰਪੰਚ ਸੁਖਦੇਵ ਸਿੰਘ ਤਲਵੰਡੀ, ਸਾਬਕਾ ਸਰਪੰਚ ਸਤਨਾਮ ਸਿੰਘ ਵੈਰੋਨੰਗਲ, ਅਜੈਬ ਸਿੰਘ ਬੱਜੂਮਾਨ, ਸਤਨਾਮ ਸਿੰਘ, ਕੈਪ. ਜੋਗਿੰਦਰ ਸਿੰਘ, ਅਵਤਾਰ ਸਿੰਘ, ਜਥੇ. ਦਵਿੰਦਰ ਸਿੰਘ, ਸੁਖਦੇਵ ਸਿੰਘ, ਗੁਲਾਬ ਸਿੰਘ ਸੈਦਪੁਰ, ਭੁਪਿੰਦਰ ਸਿੰਘ, ਬੂਟਾ ਸਿੰਘ ਮਜੀਠਾ, ਅਵਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੰਘ ਸਾਹਿਬ ਨੇ ਨਿਮਰਤਾ ਨਾਲ ਪੰਥਾਂ ਦਾ ਦਿਲ ਜਿੱਤਿਆ- ਭਾਈ ਮਨਜੀਤ ਸਿੰਘ ਅਗਲੀ ਖ਼ਬਰ ਜਹਾਜ਼ ਹੰਗਾਮੀ ਹਾਲਤ ਵਿਚ ਉਤਾਰਿਆ
Ad Position 24