25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜਹਾਜ਼ ਹੰਗਾਮੀ ਹਾਲਤ ਵਿਚ ਉਤਾਰਿਆ

Ad Position 21
No active advertisement
ਅਜੀਤ ਡੈਸਕ 02-11-2025
ਸੈਕਰਾਮੈਂਟੋ, 1 ਨਵੰਬਰ (ਹੁਸਨ ਲੜੋਆ ਬੰਗਾ)-ਜੈੱਟ ਬਲਿਊ ਜਹਾਜ਼ ਅਚਾਨਕ ਹੇਠਾਂ ਆ ਜਾਣ ਕਾਰਨ ਟੈਂਪਾ ਵਿਚ ਹੰਗਾਮੀ ਹਾਲਤ ਵਿਚ ਉਤਾਰਨਾ ਪਿਆ ਹੈ | ਫਲੋਰਿਡਾ ਵਿਚ ਵਾਪਰੀ ਇਸ ਘਟਨਾ ਵਿਚ ਬੱਚਿਆਂ ਸਮੇਤ 15 ਯਾਤਰੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ | ਘਟਨਾ ਦੀ ਸੰਘੀ ਜਾਂਚ ਹੋ ਰਹੀ ਹੈ | ਜੈੱਟ ਬਲਿਊ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਜਹਾਜ਼ 1230 ਕੈਨਕਨ, ਮੈਕਸੀਕੋ ਤੋਂ ਨਿਊਯਾਰਕ, ਨਿਊਜਰਸੀ ਜਾ ਰਿਹਾ ਸੀ ਜਦੋਂ ਇਹ 7 ਸਕਿੰਟਾਂ ਵਿਚ ਤਕਰੀਬਨ 100 ਫੁੱਟ ਹੇਠਾਂ ਆ ਗਿਆ | ਪਾਇਲਟ ਨੇ ਡਾਕਟਰੀ ਸਹਾਇਤਾ ਮੰਗੀ ਤੇ ਜਹਾਜ਼ ਨੂੰ ਟੈਂਪਾ ਇੰਟਰਨੈਸ਼ਨਲ ਹਵਾਈ ਅੱਡੇ ਵੱਲ ਮੋੜ ਦਿੱਤਾ | ਸੰਘੀ ਐਵੀਏਸ਼ਨ ਅਨੁਸਾਰ ਬਾਅਦ ਵਿਚ ਜਹਾਜ਼ ਆਮ ਹਾਲਤ ਵਿਚ ਆ ਗਿਆ ਤੇ ਇਸਨੂੰ ਸੁਰੱਖਿਅਤ ਟੈਂਪਾ ਵਿਚ ਉਤਾਰ ਲਿਆ ਗਿਆ | ਇਸ ਘਟਨਾ ਦੀ 'ਫਲਾਈਟ ਕੰਟਰੋਲ ਮੁੱਦੇ' ਨੂੰ ਮੁੱਖ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ | ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਘਟਨਾ ਦੀ ਆਪਣੇ ਤੌਰ 'ਤੇ ਜਾਂਚ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਬਾਬਾ ਜਗਤਾਰ ਸਿੰਘ ਨੇ ਟੀ.ਆਰ.ਪੀ.ਜੇ. ਚੈਰੀਟੇਬਲ ਹਸਪਤਾਲ ਸੰਗਤਾਂ ਨੂੰ ਕੀਤਾ ਅਰਪਿਤ ਮੈ. ਰੋਬਨਜੀਤ ਕੌਰ ਅਤੇ ਡਾ. ਮੋਨਾ... ਅਗਲੀ ਖ਼ਬਰ 2 ਸ਼ੈਰਿਫ ਤੇ 12 ਅਫਸਰਾਂ ਵਿਰੁੱਧ ਡਰੱਗ ਰਿਸ਼ਵਤ ਮਾਮਲੇ ਵਿਚ ਦੋਸ਼ ਆਇਦ
Ad Position 24