25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

2 ਸ਼ੈਰਿਫ ਤੇ 12 ਅਫਸਰਾਂ ਵਿਰੁੱਧ ਡਰੱਗ ਰਿਸ਼ਵਤ ਮਾਮਲੇ ਵਿਚ ਦੋਸ਼ ਆਇਦ

Ad Position 21
No active advertisement
ਅਜੀਤ ਡੈਸਕ 02-11-2025
ਸੈਕਰਾਮੈਂਟੋ, 1 ਨਵੰਬਰ (ਹੁਸਨ ਲੜੋਆ ਬੰਗਾ)-ਡਰੱਗ ਤਸਕਰਾਂ ਨੂੰ ਸੁਰੱਖਿਅਤ ਲਾਂਘਾ ਦੇਣ ਦੇ ਮਾਮਲੇ ਵਿਚ 20 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ, ਜਿਨਾਂ ਵਿਚ ਮਿਸੀਸਿੱਪੀ ਡੈਲਟਾ ਲਾਅ ਇਨਫੋਰਸਮੈਂਟ ਦੇ 14 ਮੌਜੂਦਾ ਤੇ ਸਾਬਕਾ ਅਫਸਰ ਸ਼ਾਮਿਲ ਹਨ | ਦੋਸ਼ ਲਾਏ ਗਏ ਹਨ ਕਿ ਇਨ੍ਹਾਂ ਨੇ ਰਿਸ਼ਵਤ ਲੈ ਕੇ ਡਰੱਗ ਤਸਕਰਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ | ਇਕ ਸਾਲ ਦੀ ਜਾਂਚ ਉਪਰੰਤ ਇਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਗਿ੍ਫਤਾਰ ਕੀਤੇ ਅਫਸਰਾਂ ਵਿਚ ਵਾਸ਼ਿੰਗਟਨ ਕਾਊਾਟੀ ਸ਼ੈਰਿਫ ਮਿਲਟਨ ਗੈਸਟਨ ਤੇ ਹਮਫਰੇਅਸ ਕਾਊਾਟੀ ਸ਼ੈਰਿਫ ਬਰੂਸ ਵਿਲੀਅਮਜ਼ ਵੀ ਸ਼ਾਮਿਲ ਹੈ | ਯੂ.ਐਸ. ਅਟਾਰਨੀ ਕਲੇਅ ਜੋਇਨਰ ਨੇ ਕਿਹਾ ਹੈ ਕਿ ਰਿਸ਼ਵਤ ਦੀ ਰਕਮ 20,000 ਡਾਲਰ ਤੋਂ ਲੈ ਕੇ 37,000 ਡਾਲਰ ਤੱਕ ਹੈ | ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਵਿਸ਼ਵਾਸ ਨਾਲ ਧੋਖਾ ਹੈ | ਸੰਘੀ ਅਧਿਕਾਰੀਆਂ ਅਨੁਸਾਰ ਇਸ ਕਥਿੱਤ ਅਪਰਾਧ ਦੀ ਜਾਂਚ ਉਸ ਸਮੇਂ ਸ਼ੁਰੂ ਹੋਈ ਜਦੋਂ ਗਿ੍ਫਤਾਰ ਤਸਕਰਾਂ ਨੇ ਵੱਖ-ਵੱਖ ਅਫਸਰਾਂ ਨੂੰ ਰਿਸ਼ਵਤ ਦੇਣ ਦਾ ਖੁਲਾਸਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜਹਾਜ਼ ਹੰਗਾਮੀ ਹਾਲਤ ਵਿਚ ਉਤਾਰਿਆ ਅਗਲੀ ਖ਼ਬਰ ਇੰਗਲੈਂਡ ਦੇ ਵੁਲਵਰਹੈਂਪਟਨ ਵਿਚ ਇਕ ਹੋਰ ਮਹਿਲਾ 'ਤੇ ਨਸਲੀ ਹਮਲਾ
Ad Position 24