ਲੰਡਨ, 1 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਵਿਚ ਇੱਕ ਹੋਰ ਮਹਿਲਾ 'ਤੇ ਨਸਲੀ ਹਮਲਾ ਕੀਤਾ ਗਿਆ | ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਅÏਰਤ 'ਤੇ ਇਲੈਕਟ੍ਰੀਕਲ ਸਟਨ ਡਿਵਾਈਸ ਤੇ ਧਾਤ ਦੀ ਬਾਰ ਨਾਲ ਹਮਲਾ ਕੀਤਾ ਗਿਆ ਹੈ, ਜਿਸ ਨੂੰ ਪੁਲਿਸ ਨਸਲੀ ਤੌਰ 'ਤੇ ਪ੍ਰੇਰਿਤ ਹਮਲਾ ਕਹਿ ਰਹੀ ਹੈ ¢ 50 ਸਾਲ ਦੀ ਇਸ ਔਰਤ 'ਤੇ ਸੋਮਵਾਰ ਨੂੰ ਲਗਭਗ 18:30 ਵਜੇ ਵੁਲਵਰਹੈਂਪਟਨ ਦੇ ਵੈਡਨਜ਼ ਬਰੁੱਕ ਲੇਨ 'ਤੇ 20 ਸਾਲ ਦੀ ਉਮਰ ਦੇ ਚਾਰ ਤੋਂ ਪੰਜ ਵਿਅਕਤੀਆਂ ਦੇ ਇੱਕ ਸਮੂਹ ਨੇ ਹਮਲਾ ਕੀਤਾ ¢ ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਹਮਲਾਵਰਾਂ ਨੇ ਗੂੜ੍ਹੇ ਕੱਪੜੇ ਪਾਏ ਹੋਏ ਸਨ ਤੇ ਉਨ੍ਹਾਂ ਵਿਚੋਂ ਇੱਕ ਗੋਰਾ ਦੱਸਿਆ ਗਿਆ ਹੈ ¢ ਪੁਲਿਸ ਨੇ ਪੀੜਤਾ ਦੀ ਪਹਿਚਾਣ ਜਨਤਕ ਨਹੀਂ ਕੀਤੀ ¢ ਜਾਂਚ ਅਧਿਕਾਰੀ ਇੰਸਪੈਕਟਰ ਰਾਚੇਲ ਐਲਨ ਨੇ ਕਿਹਾ ਕਿ ਇਹ ਨਸਲੀ ਤੌਰ 'ਤੇ ਇੱਕ ਘਿਨਾਉਣਾ ਹਮਲਾ ਸੀ ਤੇ ਅਸੀਂ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ¢ ਉਨ੍ਹਾਂ ਮੌਕੇ ਦੇ ਗਵਾਹਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ¢