ਚੋਗਾਵਾਂ, 1 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੰਤ ਬਾਬਾ ਸਾਹਿਬ ਸਿੰਘ ਪਿੰਡ ਮੌੜੇ ਕਲਾਂ ਤੋਂ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਉਪਰੰਤ ਫੁੱਲਾਂ ਨਾਲ ਸ਼ਿੰਗਾਰੀ ਬੱਸ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਸ਼ੋਭਿਤ ਸੀ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ | ਜਿਸ 'ਚ ਭਾਈ ਗੁਰਪ੍ਰੀਤ ਸਿੰਘ ਸੌੜੀਆਂ ਦਾ ਇੰਟਰਨੈਸ਼ਨਲ ਕਵਿਸ਼ਰੀ ਜਥੇ ਸਮੇਤ ਸੈਂਕੜੇ ਟਰੈਕਟਰ, ਟਰਾਲੀਆਂ, ਕਾਰਾਂ, ਬੱਸਾਂ, ਜੀਪਾਂ, ਮੋਟਰਾਂ ਸਾਈਕਲ ਉੱਪਰ ਸਵਾਰ ਸੰਗਤਾਂ ਨਾਮ ਲੇਵਾ ਸੰਗਤਾਂ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ | ਇਹ ਨਗਰ ਕੀਰਤਨ ਪਿੰਡ ਮੌੜੇ ਤੋਂ ਆਰੰਭ ਹੋ ਕੇ ਪਿੰਡ ਮਾਮਦਪੁਰਾ, ਸੌੜੀਆਂ, ਕਾਕੜ, ਤਰੀਨ, ਚੂਚਕਵਾਲ, ਮੁੱਧ, ਭੀਲੋਵਾਲ, ਵੈਰੋਕੇ, ਚੱਕ ਮਿਸਰੀ ਖਾਂ, ਪ੍ਰੀਤ ਨਗਰ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਲੋਪੋਕੇ, ਠੱਠਾ, ਚੋਗਾਵਾਂ, ਟਪਿਆਲਾ, ਭੁੱਲਰ, ਮਾਨਾਵਾਲਾ, ਮੋੜੇ ਖੁਰਦ ਤੋਂ ਹੁੰਦਾ ਹੋਇਆ ਪਿੰਡ ਮੌੜੇ ਕਲਾਂ ਵਿਖੇ ਸੰਪੂਰਨ ਹੋਇਆ | ਇਸ ਮੌਕੇ ਕਾਰ ਸੇਵਾ ਵਾਲੇ ਸੰਤ ਬਾਬਾ ਕਿਰਪਾਲ ਸਿੰਘ, ਸੇਵਾਦਾਰ ਬਾਬਾ ਕੁਲਬੀਰ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ, ਬਾਬਾ ਜੋਗਿੰਦਰ ਸਿੰਘ ਲੋਪੋਕੇ,ਬਾਬਾ ਰਾਜਨ ਸਿੰਘ ਮੋੜੇ ਕਲਾਂ, ਧਿਆਨ ਸਿੰਘ, ਪ੍ਰਧਾਨ ਜਰਨੈਲ ਸਿੰਘ, ਅਵਤਾਰ ਸਿੰਘ ਬੀਰਾ, ਗ੍ਰੰਥੀ ਸ਼ਮਸ਼ੇਰ ਸਿੰਘ, ਬਾਬਾ ਬੋਹੜ ਰਾਜੂ ਚੱਕ, ਨੰਬਰਦਾਰ ਕਾਬਲ ਸਿੰਘ ਮੈਂਬਰ, ਮੈਂਬਰ ਹਰਪਾਲ ਸਿੰਘ, ਰੇਸ਼ਮ ਸਿੰਘ ਸਮੇਤ ਹੋਰ ਸੰਗਤਾਂ ਹਾਜ਼ਰ ਸਨ |