ਜੇਠੂਵਾਲ, 1 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨੂੰ ਹਰ ਹਲਕੇ 'ਚ ਪਿੰਡ ਪੱਧਰ 'ਤੇ ਮਜਬੂਤ ਕਰਨ ਲਈ ਵਰਕਰਾਂ ਦੇ ਸਹਿਯੋਗ ਨਾਲ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਜਿਸ ਤਹਿਤ ਹਲਕਾ ਮਜੀਠਾ 'ਚ ਵੀ ਅਕਾਲੀ ਦਲ ਨੂੰ ਹੋਰ ਮਜਬੂਤ ਕਰਨ ਲਈ ਮਿਹਨਤੀ ਵਰਕਰ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ੍ਹ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਦੀ ਵਿਧਾਇਕਾ ਬੀਬਾ ਗਨੀਵ ਕੌਰ ਦੇ ਸਿਆਸੀ ਸਲਾਹਕਾਰ ਲਖਬੀਰ ਸਿੰਘ ਗਿੱਲ ਨੇ ਪਿੰਡ ਲੁੱਧੜ ਵਿਖੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ | ਗਿੱਲ ਨੇ ਅੱਗੇ ਕਿਹਾ ਕਿ ਹਲਕੇ ਦੇ ਆਗੂ ਤੇ ਵਰਕਰਾਂ ਵਲੋਂ ਹਮੇਸ਼ਾਂ ਪਾਰਟੀ ਵਲੋਂ ਦਿੱਤੇ ਹਰ ਹੁਕਮ 'ਤੇ ਪਹਿਰਾ ਦਿੱਤਾ ਹੈ ਜੋ ਮਜੀਠੀਆ ਪਰਿਵਾਰ ਕਦੇ ਵੀ ਨਹੀਂ ਭੁੱਲੇਗਾ ਕਿਉਂਕਿ ਇਹ ਵਰਕਰ ਪਰਿਵਾਰ ਲਈ ਸੱਜੀਆਂ ਬਾਹਾਂ ਬਣ ਕੇ ਕੰਮ ਕਾਰ ਕਰ ਰਹੇ ਹਨ ਅਤੇ ਸ. ਬਿਕਰਮ ਸਿੰਘ ਮਜੀਠੀਆ ਵਲੋਂ ਜੋ ਅਕਾਲੀ ਸਰਕਾਰ ਸਮੇਂ ਕੰਮ ਕਰ ਕੇ ਵਿਖਾਏ ਉਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ | ਇਸ ਮੌਕੇ ਸੁਖਜੀਤ ਸਿੰਘ ਲੰਬਰਦਾਰ, ਹਰਦਿਆਲ ਸਿੰਘ ਲੁੱਧੜ, ਦੀਦਾਰ ਸਿੰਘ, ਅਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਮੈਂਬਰ, ਹਰਜੀਤ ਸਿੰਘ, ਗੁਰਮੀਤ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਕਾਲਾ ਸਿੰਘ, ਸੋਨੂੰ ਭੱਟੀ, ਸੋਨੂੰ ਭਗਤ, ਸਰਬਜੀਤ ਸਿੰਘ, ਨਿਰਮਲ ਸਿੰਘ ਆਦਿ ਸ਼ਾਮਿਲ ਸਨ |