ਸਠਿਆਲਾ, 1 ਨਵੰਬਰ (ਜਗੀਰ ਸਿੰਘ ਸਫਰੀ)-ਇਤਿਹਾਸਕ ਅਸਥਾਨ ਗੁ: ਨਾਨਕਸਰ ਸਾਹਿਬ ਸਠਿਆਲਾ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 3 ਨਵੰਬਰ ਦਿਨ ਸੋਮਵਾਰ ਨੂੰ ਸਜਾਇਆ ਜਾਵੇਗਾ | ਇਸ ਬਾਰੇ ਗੁ: ਪ੍ਰਧਾਨ ਗੁਰਚਰਨ ਸਿੰਘ, ਮੁੱਖ ਗਿਆਨੀ ਬੂਟਾ ਸਿੰਘ, ਗੁਰਜੀਤ ਸਿੰਘ ਬੱਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਯਾਦ 'ਚ ਪਹਿਲੀ ਲੜੀ ਦੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦੂਸਰੀ ਲੜੀ ਪਾਠ ਆਰੰਭ ਹੋ ਗਏ ਹਨ | ਉਨ੍ਹਾਂ ਨੇ ਦੱਸਿਆ ਹੈ ਕਿ 3 ਨਵੰਬਰ ਦਿਨ ਸਮੋਵਾਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 5 ਨਵੰਬਰ ਦਿਨ ਬੁੱਧਵਾਰ ਨੂੰ ਧਾਰਮਿਕ ਸਮਾਗਮ ਹੋਵੇਗਾ | ਇਸ ਮੌਕੇ ਤੇ ਪਿੰਟੂ ਬੱਲ, ਕਰਨੈਲ ਸਿੰਘ, ਮੰਨਾ ਹੋਕਾ, ਅਕਾਸ਼ਦੀਪ ਸਿੰਘ, ਨਿਰਮਲ ਸਿੰਘ, ਮਾ: ਦਿਆਲ ਸਿੰਘ, ਮਾ: ਪਾਲ ਸਿੰਘ, ਸਤਪਾਲ ਸਿੰਘ ਕੈਨੇਡਾ, ਪਵਿੱਤਰ ਸਿੰਘ, ਪਰਮਜੀਤ ਸਿੰਘ, ਗੁਬਿੰਦਰਪਾਲ ਸਿੰਘ, ਜੱਗਾ ਸਿੰਘ, ਡਾ. ਸੰਤੋਖ ਸਿੰਘ ਆਦਿ ਹਾਜ਼ਰ ਸਨ |