ਮੁੱਖ ਮੰਤਰੀ ਵਲੋਂ ਹਲਕਾ ਮਜੀਠਾ ਦੀ ਨੁਹਾਰ ਬਦਲਣ ਲਈ 110 ਕਰੋੜ ਜਾਰੀ ਕੀਤੇ- ਗਿੱਲ
ਮੱਤੇਵਾਲ, 6 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ 'ਚ ਚੱਲ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਹਲਕਾ ਮਜੀਠਾ 'ਚ ਚੋਣ ਮੈਦਾਨ ਪੂਰੀ ਤਰ੍ਹਾਂ ਭੁਖ ਚੁੱਕਾ ਹੈ | ਅੱਜ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਇਕ ਬਲਾਕ ਪੱਧਰੀ ਚੋਣ ਰੈਲੀ ਕੀਤੀ ਗਈ | ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਤਲਬੀਰ ਸਿੰਘ ਗਿੱਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਦੇ ਜ਼ੋਨ ਤਰਸਿੱਕਾ ਤੋਂ ਉਮੀਦਵਾਰ ਬਲਜੀਤ ਕੌਰ ਅਤੇ ਪੰਚਾਇਤ ਸੰਮਤੀ ਉਮੀਦਵਾਰ ਗੁਰਬੀਰ ਸਿੰਘ ਦੇ ਹੱਕ 'ਚ ਵੋਟਾਂ ਮੰਗਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਕ ਤਰਫਾ ਫਤਵਾ ਦੇਣ ਲਈ ਤਿਆਰ ਬੈਠੇ ਹਨ | ਗਿੱਲ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਬਤੌਰ ਇੰਚਾਰਜ ਹਲਕਾ ਮਜੀਠਾ ਦੀ ਵਾਗਡੋਰ ਸੰਭਾਲੀ ਹੈ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵਲੋਂ ਬੇਨਤੀ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਲਕਾ ਮਜੀਠਾ ਦੀ ਨੁਹਾਰ ਬਦਲਣ ਲਈ ਕਰੀਬ 110 ਕਰੋੜ ਦੇ ਫੰਡ ਜਾਰੀ ਕੀਤੇ, ਜਿਸ ਦੀ ਲਾਗਤ ਨਾਲ ਹਲਕੇ ਵਿਚ ਜੰਗੀ ਪੱਧਰ 'ਤੇ ਵਿਕਾਸ ਕਾਰਜ ਅਰੰਭ ਹੋ ਚੁੱਕੇ ਹਨ, ਜਿਨ੍ਹਾਂ ਵਿਚ 100 ਕਰੋੜ ਦੀ ਲਾਗਤ ਨਾਲ ਨਵੀਆਂ ਸੜਕਾਂ ਦਾ ਨਿਰਮਾਣ, 8 ਕਰੋੜ ਦੀ ਲਾਗਤ ਨਾਲ ਨਵੇਂ ਖੇਡ ਸਟੇਡੀਅਮ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 3 ਕਰੋੜ ਦੀਆਂ ਗਰਾਂਟਾਂ ਵੰਡੀਆਂ ਜਾ ਚੁੱਕੀਆਂ ਹਨ | ਅਖ਼ੀਰ ਵਿਚ ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਪਾਰਟੀ ਦੇ ਹੱਥ ਮਜਬੂਤ ਕੀਤੇ ਜਾਣ | ਇਸ ਰੈਲੀ 'ਚ ਪਰਮਜੀਤ ਸਿੰਘ ਮੱਤੇਵਾਲ ਵਲੋਂ ਆਪਣੀ ਪਤਨੀ ਬਲਜੀਤ ਕੌਰ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਉਮੀਦਵਾਰ ਗੁਰਬੀਰ ਸਿੰਘ ਵਲੋਂ ਸੰਬੋਧਨ ਕਰਦੇ ਹੋਏ ਆਪਣੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਬੋਪਾਰਾਏ, ਸਿਕੰਦਰ ਸਿੰਘ ਖਿਦੋਵਾਲੀ, ਬਲਜੀਤ ਸਿੰਘ ਸਰਾਂ, ਤਰਸੇਮ ਸਿੰਘ ਗਾਡ, ਸੁਲੱਖਣ ਸਿੰਘ ਬੱਬਰ, ਮਲਕੀਤ ਸਿੰਘ ਬੀ.ਡੀ.ਓ., ਡਾ: ਸਰਤਾਜ ਸਿੰਘ ਮੱਤੇਵਾਲ, ਡਾ: ਸੁਖਵਿੰਦਰ ਸਿੰਘ ਰਾਮਦੀਵਾਲੀ, ਹਰਜੀਤ ਸਿੰਘ ਰਾਣਾ ਮੱਤੇਵਾਲ, ਡੇਵਿਡ ਮਸੀਹ, ਸਿਕੰਦਰ ਸਿੰਘ ਨਿਬਰਵਿੰਡ, ਮਨਜੀਤ ਸਿੰਘ ਟਾਹਲੀ ਸਾਹਿਬ, ਪ੍ਰੇਮ ਸਿੰਘ ਸਰਪੰਚ ਤਰਫਾਨ, ਬਲਵਿੰਦਰ ਸਿੰਘ ਮੱਤੇਵਾਲ, ਜਗੀਰ ਸਿੰਘ ਤਾਹਰਪੁਰ, ਗੁਰਮਖ ਸਿੰਘ ਮੱਤੇਵਾਲ, ਬਲਹਾਰ ਸਿੰਘ ਟਾਹਲੀ ਸਾਹਿਬ, ਦਵਿੰਦਰ ਸਿੰਘ ਮੱਤੇਵਾਲ, ਮਨਦੀਪ ਸਿੰਘ ਸਰਪੰਚ ਤੰਨੇਲ ਸਮੇਤ ਹੋਰ ਮੌਜੂਦ ਸਨ |
ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਸੰਬੰਧੀ ਮੱਤੇਵਾਲ 'ਚ 'ਆਪ' ਦੀ ਬਲਾਕ ਪੱਧਰੀ ਚੋਣ ਰੈਲੀ
ਅਜੀਤ ਡੈਸਕ
07-12-2025