ਸੋਹੀਆਂ ਖੁਰਦ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਅਰਸ਼ਦੀਪ ਵਿਰਕ ਦੀ ਚੋਣ ਮੁਹਿੰਮ ਦਾ ਕੀਤਾ ਆਗਾਜ਼
ਜੇਠੂਵਾਲ, 6 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਆਪ ਸਰਕਾਰ ਵਲੋਂ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ, ਧੱਕੇਸ਼ਾਹੀਆਂ ਤੇ ਧਾਂਦਲੀਆਂ ਕਰਕੇ ਨਹੀਂ ਵੋਟਰਾਂ ਦਾ ਫਤਵਾ ਲੈ ਕੇ ਇਹ ਚੋਣਾਂ ਜਿੱਤੇਗੀ ਕਿਉਂਕਿ ਆਪ ਸਰਕਾਰ ਨੂੰ ਪਹਿਲਾਂ ਹੀ ਇਨ੍ਹਾਂ ਚੋਣਾਂ 'ਚ ਸਪੱਸ਼ਟ ਵੇਖਦਿਆਂ ਹੋਇਆਂ ਵਿਰੋਧੀ ਪਾਰਟੀ ਦੇ ਉਮੀਦਵਾਰ ਦੀਆਂ ਨਾਮਜ਼ਦਗੀਆਂ ਵਾਲੀਆਂ ਫਾਈਲਾਂ ਤੱਕ ਜਮ੍ਹਾਂ ਨਹੀਂ ਹੋਣ ਦਿੱਤੀਆਂ ਗਈਆਂ ਜੋ ਕਿ ਸ਼ਰੇਆਮ ਲੋਕਤੰਤਰ ਦਾ ਗਲਾ ਘੁਟਿਆ ਗਿਆ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਲੋਂ ਹਲਕਾ ਅਟਾਰੀ ਤੋਂ ਬਲਾਕ ਸੰਮਤੀ ਜ਼ੋਨ ਸੋਹੀਆਂ ਖੁਰਦ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਰਸ਼ਦੀਪ ਸਿੰਘ ਵਿਰਕ ਦੀ ਕਾਂਗਰਸੀ ਆਗੂਅ ਨਿਸ਼ਾਨ ਸਿੰਘ ਸੋਹੀ ਦੇ ਗ੍ਰਹਿ ਸੋਹੀਆਂ ਖੁਰਦ ਵਿਖੇ ਚੋਣ ਮੁਹਿੰਮ ਦਾ ਆਗਾਜ਼ ਕਰਨ ਮੌਕੇ ਕੀਤਾ | ਸ: ਡਿੰਪਾ ਨੇ ਆਪ ਸਰਕਾਰ ਵਲੋਂ ਇਨ੍ਹਾਂ ਚੋਣਾਂ 'ਚ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਜਵਾਬ ਵੋਟਰ ਇਸ ਵਾਰ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਦੇਣ ਲਈ ਉਤਾਵਲੇ ਹਨ ਅਤੇ ਸੰਮਤੀ ਦੇ ਕਾਂਗਰਸੀ ਉਮੀਦਵਾਰ ਅਰਸ਼ਦੀਪ ਸਿੰਘ ਵਿਰਕ ਨੂੰ ਪਿੰਡਾਂ ਦੇ ਵੋਟਰ ਜਿਤਾਉਣ ਲਈ ਪੱਬਾਂ ਭਾਰ ਦਿਖਾਈ ਦੇ ਰਹੇ ਹਨ | ਇਸ ਮੌਕੇ ਨਿਸ਼ਾਨ ਸਿੰਘ ਸੋਹੀ, ਇਕਬਾਲ ਸਿੰਘ ਮੂਧਲ, ਹਰਿੰਦਰ ਸਿੰਘ ਵਿਰਕ, ਸਤਨਾਮ ਸਿੰਘ, ਕਾਬਲ ਸਿੰਘ ਵਿਰਕ, ਮਨਦੀਪ ਸਿੰਘ ਸੋਹੀ, ਕੁਲਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਦਿਲਜੀਤ ਸਿੰਘ ਵਿਰਕ, ਜਸਬੀਰ ਸਿੰਘ ਸਰਪੰਚ, ਬਲਪ੍ਰੀਤ ਸਮੇਤ ਹੋਰ ਕਾਂਗਰਸੀ ਵਰਕਰ ਸ਼ਾਮਿਲ ਸਨ |
'ਆਪ' ਸਰਕਾਰ ਧੱਕੇਸ਼ਾਹੀਆਂ, ਧਾਂਦਲੀਆਂ ਨਾਲ ਨਹੀਂ ਚੋਣਾਂ ਜਿੱਤ ਸਕਦੀ- ਜਸਬੀਰ ਡਿੰਪਾ
ਅਜੀਤ ਡੈਸਕ
07-12-2025