31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

'ਆਪ' ਉਮੀਦਵਾਰਾਂ ਦੇ ਹੱਕ 'ਚ ਪਿੰਡ ਕੋਹਾਲੀ ਵਿਖੇ ਚੋਣ ਮੀਟਿੰਗ

Ad Position 21
No active advertisement
ਅਜੀਤ ਡੈਸਕ 07-12-2025

ਸੋਨੀਆ ਮਾਨ ਨੇ 'ਆਪ' ਉਮੀਦਵਾਰਾਂ ਨੂੰ ਜਿਤਾਉਣ ਦਾ ਦਿੱਤਾ ਸੱਦਾ
ਰਾਮ ਤੀਰਥ, 6 ਦਸੰਬਰ (ਧਰਵਿੰਦਰ ਸਿੰਘ ਔਲਖ)-ਪਿੰਡ ਕੋਹਾਲੀ ਦੇ ਸਰਪੰਚ ਗੁਰਜੰਟ ਸਿੰਘ ਗੋਰੂ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਚੋਗਾਵਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਰੇਸ਼ਮ ਸਿੰਘ ਵੜੈਚ, ਜ਼ੋਨ ਕੋਹਾਲੀ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਨਿਸ਼ਾਨ ਸਿੰਘ ਕੋਹਾਲੀ ਦੇ ਹੱਕ 'ਚ ਰੱਖੀ ਗਈ ਮੀਟਿੰਗ ਸਮੇਂ ਸੰਬੋਧਨ ਕਰਦਿਆਂ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਨੇ ਕਿਹਾ ਕਿ ਸਿਆਸਤ ਵਿਚ ਚੰਗੇ ਕਿਰਦਾਰ ਵਾਲੇ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ | ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੱਤਾ | ਸਰਪੰਚ ਗੁਰਜੰਟ ਸਿੰਘ ਕੋਹਾਲੀ ਨੇ ਬੋਲਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ | ਇਸ ਮੌਕੇ ਜ਼ੋਨ ਕਲੇਰ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਸਰਤਾਜ ਸਿੰਘ ਖਿਆਲਾ, ਸਰਪੰਚ ਨਿਸ਼ਾਨ ਸਿੰਘ ਕੋਟਲਾ, ਰਾਜਾਸਾਂਸੀ ਦੇ ਪ੍ਰਧਾਨ ਅਰਵਿੰਦਰ ਸਿੰਘ ਸ਼ਾਹ, ਨੰਬਰਦਾਰ ਰੇਸ਼ਮ ਸਿੰਘ ਕੋਹਾਲੀ, ਮਲਕੀਤ ਪਹਿਲਵਾਨ, ਪ੍ਰਵੀਨ ਪਹਿਲਵਾਨ, ਭੱਤੀ ਪਹਿਲਵਾਨ, ਬਾਬਾ ਧਰਮ ਸਿੰਘ ਪੰਚ, ਬੱਬਲੀ ਪਹਿਲਵਾਨ, ਪੰਚ ਬਾਜ਼ ਸਿੰਘ ਪਹਿਲਵਾਨ, ਮਨਬੀਰ ਕੋਹਾਲੀ, ਮਿਲਖਾ ਸਿੰਘ, ਕੁਲਬੀਰ ਸਿੰਘ, ਬਾਬਾ ਜਸਬੀਰ ਸਿੰਘ, ਬਾਬਾ ਅਵਤਾਰ ਸਿੰਘ ਫੌਜੀ, ਪੰਚ ਬਾਜ ਸਿੰਘ ਰੱਖ ਕੋਹਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹਲਕੇ ਦੇ ਵੋਟਰਾਂ ਦਾ ਫਤਵਾ ਲੈ ਕੇ ਜਿੱਤੇਗੀ-ਤਲਬੀਰ ਗਿੱਲ ਅਗਲੀ ਖ਼ਬਰ 'ਆਪ' ਸਰਕਾਰ ਧੱਕੇਸ਼ਾਹੀਆਂ, ਧਾਂਦਲੀਆਂ ਨਾਲ ਨਹੀਂ ਚੋਣਾਂ ਜਿੱਤ ਸਕਦੀ- ਜਸਬੀਰ ਡਿੰਪਾ
Ad Position 24