ਜੇਠੂਵਾਲ/ਟਾਹਲੀ ਸਾਹਿਬ, 6 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ, ਵਿਨੋਦ ਭੀਲੋਵਾਲ)-'ਆਪ' ਸੂਬੇ ਵਿਚ ਹੋਣ ਵਾਲੀਆਂ 14 ਦਸੰਬਰ ਨੂੰ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਰਕਾਰ ਵਲੋਂ ਹਲਕਾ ਮਜੀਠਾ 'ਚ ਕਰਵਾਏ ਵਿਕਾਸ ਕਾਰਜ ਤੇ ਵੋਟਰਾਂ ਦਾ ਫਤਵਾ ਲੈ ਕੇ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਵਿਰੋਧੀਆਂ ਦੇ ਸਭ ਭਰਮ ਭੁਲੇਖੇ ਦੂਰ ਕਰੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਕੀਤਾ | ਤਲਬੀਰ ਗਿੱਲ ਨੇ ਅੱਗੇ ਕਿਹਾ ਕਾਂਗਰਸ, ਅਕਾਲੀ ਦਲ ਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਜੋ ਇਨਾਂ ਚੋਣਾਂ 'ਚ ਨਾਮਜ਼ਦਗੀ ਪੇਪਰ ਦਾਖਲ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਉਹ ਸੱਚਾਈ ਤੋਂ ਕੋਹਾਂ ਦੂਰ ਹਨ ਜਦੋਂ ਕਿ ਉਕਤ ਪਾਰਟੀਆਂ ਕੋਲ ਉਕਤ ਚੋਣਾਂ ਲੜਨ ਲਈ ਕੋਈ ਮੁੱਦਾ ਨਹੀਂ ਰਹਿ ਗਿਆ ਹੈ ਅਤੇ ਨਾ ਹੀ ਇਨਾਂ ਨੂੰ ਉਮੀਦਵਾਰ ਲੱਭੇ ਹਨ | ਅਤੇ ਹੁਣ ਇਹ ਝੂਠੀ ਬਿਆਨਬਾਜੀ ਕਰਕੇ ਲੋਕਾਂ ਨੂੰ ਗੁੰਮਹਾਰ ਕਰ ਰਹੇ ਹਨ | ਉਨਾਂ ਕਿਹਾ ਕਿ 'ਆਪ' ਦੇ ਉਮੀਦਵਾਰ ਨੂੰ ਜਿਤਾਉਣ ਲਈ ਹਲਕੇ 'ਚ ਕਰਵਾਏ ਵਿਕਾਸ ਕੰਮ ਜਿਤਾਉਣ ਲਈ ਸਹਾਈ ਹੋਣਗੇ | ਇਸ ਮੌਕੇ ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਰਵਿੰਦਰਪਾਲ ਸਿੰਘ ਹਦਾਇਤ ਪੁਰਾ, ਬਲਜਿੰਦਰ ਸਿੰਘ ਛੀਨਾ, ਸ਼ਿਵਰਾਜ ਸਿੰਘ ਬਾਠ ਭੀਲੋਵਾਲ, ਸਾਬਕਾ ਸਰਪੰਚ ਹਰਜਿੰਦਰ ਸਿੰਘ ਰੱਖਨਾਗ, ਕੁਲਵੰਤ ਸਿੰਘ ਯੂ. ਪੀ. ਭੋਆ, ਲਖਵਿੰਦਰ ਸਿੰਘ ਲਾਡੀ ਭੋਆ ਵਰਕਰ ਸ਼ਾਮਿਲ ਸਨ |