ਗੱਗੋਮਾਹਲ, 7 ਦਸੰਬਰ (ਬਲਵਿੰਦਰ ਸਿੰਘ ਸੰਧੂ)- ਰਮਦਾਸ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ 'ਆਪ' ਉਮੀਦਵਾਰ ਬਲਜਿੰਦਰ ਕੌਰ ਪਤਨੀ ਪ੍ਰਗਟ ਸਿੰਘ ਤੇ ਬਲਾਕ ਸੰਮਤੀ ਚੋਣ 2 ਤੋਂ ਉਮੀਦਵਾਰ ਜਗਦੀਸ਼ਦਵਿੰਦਰ ਕੌਰ ਪਤਨੀ ਅਮਰੀਕ ਸਿੰਘ ਢਿੱਲੋਂ ਵਲੋਂ ਸਾਥੀਆਂ ਨਾਲ ਕਈ ਪਿੰਡਾਂ ਅੰਦਰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ | ਪੱਤਰਕਾਰਾਂ ਨਾਲ ਗੱਲ ਕਰਦਿਆਂ ਦੋਵਾਂ ਉਮੀਦਵਾਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਹਲਕਾ ਵਿਕਾਸ ਕਾਰਜਾਂ ਨੂੰ ਵੇਖਦਿਆਂ ਆਮ ਲੋਕਾਂ ਨੇ 'ਆਪ' ਉਮੀਦਵਾਰਾਂ ਨੂੰ ਵੋਟਾਂ ਪਾਉਣ ਦਾ ਮਨ ਬਣਾ ਲਿਆ ਹੈ ਜਿਸ ਦੇ ਚਲਦਿਆਂ ਬਲਾਕ ਰਮਦਾਸ ਤੇ ਬਲਾਕ ਅਜਨਾਲਾ ਦੇ ਸਮੁੱਚੀ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ ਜਦੋਂ ਕਿ ਵਿਰੋਧੀ ਉਮੀਦਵਾਰ ਹਾਰੀ ਹੋਈ ਬਾਜੀ ਲੜ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਨਗਰ ਕੌਂਸਲ ਰਮਦਾਸ ਦੇ ਵਾਈਸ ਪ੍ਰਧਾਨ ਦਿਨੇਸ਼ ਸੋਨੀ, ਸਰਪੰਚ ਬਲਰਾਜ ਸਿੰਘ ਗਿੱਲ, ਸਾਬਕਾ ਸਰਪੰਚ ਜਸਪਾਲ ਸਿੰਘ, ਸਰਪੰਚ ਕੁਲਜੀਤ ਸਿੰਘ ਫੌਜੀ, ਕਬੱਡੀ ਕੋਚ ਕਿਸ਼ਨ ਲਾਲ, ਕੁਲਦੀਪ ਰਾਜ ਘੋਗੜ, ਹੈਪੀ ਸਹੋਤਾ, ਗੁਰਬਖਸ਼ ਸਿੰਘ ਗਿੱਲ, ਲਿਆਸ ਮਸੀਹ ਕੋਟਲੀ, ਬਿਕਰਮਜੀਤ ਸਿੰਘ, ਸ਼ਮਸ਼ੇਰ ਸਿੰਘ ਸਿੰਧੀ, ਚਰਨਜੀਤ ਸਿੰਘ ਗਿੱਲ, ਬੀਬੀ ਸੁਰਜੀਤ ਕੌਰ, ਬੀਬੀ ਦਰਸ਼ਨ ਕੌਰ, ਭੈਣ ਕੰਸੋ, ਸੋਨਾ ਰੰਧਾਵਾ ਤੋਂ ਇਲਾਵਾ ਕਈ ਆਗੂ ਹਾਜ਼ਰ ਸਨ |
ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਉਮੀਦਵਾਰਾਂ ਦੇ ਹੱਕ 'ਚ 'ਆਪ' ਆਗੂਆਂ ਵਲੋਂ ਚੋਣ ਪ੍ਰਚਾਰ ਤੇਜ
ਅਜੀਤ ਡੈਸਕ
08-12-2025