26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ੋਨ ਖਾਨਪੁਰ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰਪਾਲ ਕੌਰ ਦੇ ਹੱਕ 'ਚ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 08-12-2025

ਸਠਿਆਲਾ, 7 ਦਸੰਬਰ (ਜਗੀਰ ਸਿੰਘ ਸਫਰੀ)-ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਖਾਨਪੁਰ ਤੋਂ ਉਮੀਦਵਾਰ ਬੀਬੀ ਰਜਿੰਦਰਪਾਲ ਕੌਰ ਪਤਨੀ ਸਾਬਕਾ ਸਰਪੰਚ ਤੇ ਸੂਬੇਦਾਰ ਇੰਦਰਜੀਤ ਸਿੰਘ ਸ਼ੇਰੋ ਬਾਘਾ ਦੇ ਹੱਕ 'ਚ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ | ਇਸ ਬਾਰੇ ਸੂਬੇਦਾਰ ਨਿਰਮਲ ਸਿੰਘ, ਦਸ਼ੰਦਾ ਸਿੰਘ ਖਾਨਪੁਰ ਤੇ ਸਰਪੰਚ ਸ਼ਰਨਜੀਤ ਕੌਰ ਨੇ ਕਿਹਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਇੰਚਾਰਜ ਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਜ਼ੋਨ ਖਾਨਪੁਰ ਤੋਂ ਉਮੀਦਵਾਰ ਬੀਬੀ ਰਜਿੰਦਰਪਾਲ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਸਾਬਕਾ ਸਰਪੰਚ ਇੰਦਰਜੀਤ ਸਿੰਘ ਸ਼ੇਰੋਂ ਬਾਘਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ ਪਿੰਡ ਖਾਨਪੁਰ, ਸ਼ੇਰੋਂ ਬਾਘਾ ਤੇ ਸ਼ੇਰੋਂ ਨਿਗਾਹ ਦੇ ਮੁਹਤਬਰਾਂ ਨਾਲ ਚੋਣ ਮੀਟਿੰਗ ਕੀਤੀ ਗਈ ਹੈ | ਉਕਤ ਆਗੂਆਂ ਨੇ ਕਿਹਾ ਕਿ ਜ਼ੋਨ ਖਾਨਪੁਰ ਤੋਂ ਬੀਬੀ ਰਜਿੰਦਰਪਾਲ ਕੌਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਸੀਟ ਜਿੱਤ ਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਝੋਲੀ ਵਿਚ ਪਾਵਾਂਗੇ | ਇਸ ਮੌਕੇ 'ਤੇ ਪੂਰਨ ਸਿੰਘ, ਜਸਵੰਤ ਸਿੰਘ, ਸੇਵਾ ਸਿੰਘ, ਵੱਸਣ ਸਿੰਘ, ਤੇਜਿੰਦਰ ਸਿੰਘ, ਤਰਸੇਮ ਸਿੰਘ ਆਦਿ ਵਲੋਂ ਉਮੀਦਵਾਰ ਬੀਬੀ ਰਜਿੰਦਰਪਾਲ ਕੌਰ ਦੇ ਹੱਕ ਵਿਚ ਚੋਣ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੀ ਬਲਾਕ ਸੰਮਤੀ ਰਈਆ ਦੀਆਂ ਸਾਰੀਆਂ ਸੀਟਾਂ 'ਤੇ ਸ਼ਾਨਦਾਰ ਜਿੱਤ ਹੋਵੇਗੀ- ਬਲਾਕ ਬਲਸਰਾਂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ- ਧਾਲੀਵਾਲ
Ad Position 24