26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਆਪ' ਦੀ ਬਲਾਕ ਸੰਮਤੀ ਰਈਆ ਦੀਆਂ ਸਾਰੀਆਂ ਸੀਟਾਂ 'ਤੇ ਸ਼ਾਨਦਾਰ ਜਿੱਤ ਹੋਵੇਗੀ- ਬਲਾਕ ਬਲਸਰਾਂ

Ad Position 21
No active advertisement
ਅਜੀਤ ਡੈਸਕ 08-12-2025

ਸਠਿਆਲਾ, 7 ਦਸੰਬਰ (ਜਗੀਰ ਸਿੰਘ ਸਫਰੀ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਬੇਦਾਦਪੁਰ ਬਿਨਾਂ ਮੁਕਾਬਲਾ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਬਲਾਕ ਸੰਮਤੀ ਰਈਆ ਦੇ ਸੰਭਵੀ ਚੇਅਰਮੈਨ ਸਰਵਣ ਸਿੰਘ ਨੇ ਜ਼ੋਨ ਸਠਿਆਲਾ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਦੇ ਹੱਕ ਚੋਣ ਪ੍ਰਚਾਰ ਕਰਨ ਉਪਰੰਤ ਸੁਸਾਇਟੀ ਪ੍ਰਧਾਨ ਜਥੇ: ਗੁਰਮੁਖ ਸਿੰਘ ਡਾਂਗਾ ਦੇ ਦਫਤਰ ਗੁਰੂ ਤੇਗ ਬਹਾਦਰ ਨਗਰ (ਸਠਿਆਲਾ) ਵਿਖੇ ਕਿਹਾ ਕਿ ਆਮ ਆਦਮੀ ਪਾਰਟੀ ਬਿਨਾਂ ਮੁਕਾਬਲਾ 6 ਸੀਟਾਂ ਜਿੱਤ ਚੁੱਕੀ ਹੈ ਤੇ ਬਾਕੀ ਸੀਟਾਂ 'ਤੇ ਉਮੀਦਵਾਰਾਂ ਸ਼ਾਨਦਾਰ ਜਿੱਤ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਹਲਕੇ ਦੇ ਵਿਕਾਸ ਕਾਰਜਾਂ ਲਈ ਉਨ੍ਹਾਂ ਦੇ ਸਦਾ ਧੰਨਵਾਦੀ ਰਹਾਂਗੇ | ਇਸ ਮੌਕੇ ਆਪ ਆਗੂ ਸੁਸਾਇਟੀ ਪ੍ਰਧਾਨ ਜਥੇ: ਗੁਰਮੁਖ ਸਿੰਘ ਡਾਂਗਾ, ਲਖਵਿੰਦਰ ਸਿੰਘ ਪਟਵਾਰੀ, ਜਸਬੀਰ ਸਿੰਘ ਸੋਢੀ, ਪ੍ਰਧਾਨ ਗੁਰਵਿੰਦਰ ਸਿੰਘ ਗਿੰਦਰ, ਪ੍ਰਧਾਨ ਸੁਖਜਿੰਦਰ ਸਿੰਘ ਸ਼ੇਰੋਂ ਨਿਗਾਹ, ਬਲਜੀਤ ਸਿੰਘ ਫੌਜੀ, ਜਸਬੀਰ ਸਿੰਘ ਸੋਢੀ, ਜਰਨੈਲ ਸਿੰਘ ਡਾਂਗਾ, ਡਾ. ਗੁਰਵਿੰਦਰ ਸਿੰਘ ਲਾਡੀ, ਪਰਮਜੀਤ ਸਿੰਘ ਖੀਵਾ, ਠੇਕੇਦਾਰ ਕਰਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਉਮੀਦਵਾਰ ਬੀਬੀ ਰਣਜੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਆਰੰਭ ਅਗਲੀ ਖ਼ਬਰ ਜ਼ੋਨ ਖਾਨਪੁਰ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰਪਾਲ ਕੌਰ ਦੇ ਹੱਕ 'ਚ ਚੋਣ ਪ੍ਰਚਾਰ
Ad Position 24