ਸਠਿਆਲਾ, 7 ਦਸੰਬਰ (ਜਗੀਰ ਸਿੰਘ ਸਫਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਸਠਿਆਲਾ ਦੇ ਉਮੀਦਵਾਰ ਬੀਬੀ ਰਣਜੀਤ ਕੌਰ ਪਤਨੀ ਗਿਆਨੀ ਬੂਟਾ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਇਸ ਬਾਰੇ ਸਰਪੰਚ ਗੁਰਜਿੰਦਰ ਸਿੰਘ ਨੰਬਰਦਾਰ ਸਿੰੰਮਾ ਬੱਲ, ਪ੍ਰਧਾਨ ਸੋਨਾ ਬੱਲ, ਮੈਂਬਰ ਟੋਨੀ ਬੱਲ ਨੇ ਜ਼ੋਨ ਸਠਿਆਲਾ ਤੋਂ ਉਮੀਦਵਾਰ ਬੀਬੀ ਰਣਜੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਗ੍ਰਾਮ ਪੰਚਾਇਤ ਨਾਨਕਸਰ ਨਗਰ (ਸਠਿਆਲਾ) ਤੇ ਗ੍ਰਾਮ ਪੰਚਾਇਤ ਸਠਿਆਲਾ ਵਿਚੋਂ ਸਾਬਕਾ ਸਰਪੰਚ ਦਲਵਿੰਦਰ ਸਿੰਘ ਦੀ ਅਗਵਾਈ 'ਚ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬੀ ਚੋਣ ਬੀਬੀ ਰਣਜੀਤ ਕੌਰ ਚੋਣ ਮੈਦਾਨ 'ਚ ਡਟੇ ਹਨ | ਲੋਕਾਂ ਨੂੰ ਪਾਰਟੀ ਦੇ ਚੋਣ ਨਿਸ਼ਾਨ 'ਤੱਕੜੀ' 'ਤੇ ਮੋਹਰ ਲਗਾ ਕੇ 14 ਦਸੰਬਰ ਦਿਨ ਐਤਵਾਰ ਨੂੰ ਵੋਟ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਰੁਝਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਹੈ ਅਤੇ ਲੋਕ 2027 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਉਤਵਲੇ ਹਨ | ਇਸ ਮੌਕੇ ਮੈਂਬਰ ਪਵਿੱਤਰ ਸਿੰਘ, ਜੱਸਾ ਸਿੰਘ, ਮੈਂਬਰ ਮੇਜਰ ਸਿੰਘ, ਰਜਿੰਦਰ ਸਿੰਘ ਫੌਜੀ, ਰਾਜ ਸਿੰਘ, ਸਾ: ਸਰਪੰਚ ਦਲਵਿੰਦਰ ਸਿੰਘ, ਹਰਜਿੰਦਰ ਸਿੰਘ ਰਾਜੂ ਆਦਿ ਨੇ ਕਿਹਾ ਕਿ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲ ਉਸਮਾ ਦੀ ਮਿਹਨਤ ਨਾਲ ਜ਼ੋਨ ਸਠਿਆਲਾ ਤੋਂ ਸੀਟ ਜਿੱਤ ਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿਚ ਪਾਵਾਂਗੇ |
ਅਕਾਲੀ ਦਲ ਦੇ ਉਮੀਦਵਾਰ ਬੀਬੀ ਰਣਜੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਆਰੰਭ
ਅਜੀਤ ਡੈਸਕ
08-12-2025