ਬਾਬਾ ਬਕਾਲਾ ਸਾਹਿਬ, 23 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸ੍ਰੀ ਰਜੇਸ਼ ਸ਼ਰਮਾ ਡੀ.ਈ.ਓ. ਸੈਕੰਡਰੀ ਅੰਮਿ੍ਤਸਰ ਵਲੋਂ ਵੱਖ-ਵੱਖ ਸਕੂਲਾਂ ਦਾ ਅਚਨਚੇਤੀ ਦੌਰਾ ਕੀਤਾ ਗਿਆ | ਉਨ੍ਹਾਂ ਟੀ.ਐਸ. ਸਰਕਾਰੀ ਕਸੂਲ, ਵਡਾਲਾ ਕਲਾਂ ਅਤੇ ਸਰਕਾਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਦੌਰਾ ਕੀਤਾ ਅਤੇ ਚੱਲ ਰਹੇ ਕੰੰਮਾਂ ਦੀ ਜਾਣਕਾਰੀ ਹਾਂਸਲ ਕੀਤੀ | ਉਪਰੰਤ ਸ੍ਰੀ ਰਜੇਸ਼ ਸ਼ਰਮਾ ਇਤਿਹਾਸਕ ਗੁਰਦੁਆਰਾ ਸਾਹਿਬਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਨਤਮਸਤਕ ਹੋਏ | ਜਿੱਥੇ ਕਿ ਮੀਤ ਮੈਨੇਜਰ ਭਾਈ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਅਤੇ ਹੋਰ ਧਾਰਮਿਕ ਪੁਸਤਕਾਂ ਦਾ ਸੈੱਟ ਸਤਿਕਾਰ ਵਜੋਂ ਭੇਟ ਕੀਤਾ | ਇਸ ਮੌਕੇ ਸ੍ਰੀ ਰਜੇਸ਼ ਸ਼ਰਮਾ ਡੀ.ਈ.ਓ. ਸੈਕੰਡਰੀ, ਸ੍ਰੀ ਰਜੇਸ਼ ਖੰਨਾ (ਡਿਪਟੀ ਡੀ.ਈ.ਓ. (ਐਸ.) ਅੰਮਿ੍ਤਸਰ, ਸ੍ਰੀ ਆਸ਼ੂ ਵਿਸ਼ਾਲ ਡੀ.ਐਸ.ਸੀ. ਸ੍ਰੀ ਰਾਜਨ ਕੁਮਾਰ, ਪ੍ਰਤਾਪ ਸਿੰਘ, ਮੰਗਦੀਪ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ |