03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਅਯੋਜਨ <br/>

Ad Position 21
No active advertisement
ਅਜੀਤ ਡੈਸਕ 24-12-2025
ਗੱਗੋਮਾਹਲ/ਰਮਦਾਸ 23 ਦਸੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਰਾਜਿਆਂ ਦਾ ਰਾਜਾ ਚਰਚ ਰਮਦਾਸ ਤੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਸੀਹ ਸ਼ੋਭਾ ਯਾਤਰਾ ਦਾ ਅਯੋਜਨ ਕੀਤਾ ਗਿਆ | ਜਿਸ ਵਿਚ ਪ੍ਰਭੂ ਯਿਸੂ ਮਸੀਹ ਦੇ ਜਨਮ ਨੂੰ ਦਰਸਾਉਂਦੀਆਂ ਵਿਸ਼ੇਸ਼ ਝਾਕੀਆਂ ਸਜਾਈਆਂ ਗਈਆਂ | ਨੌਜਵਾਨਾਂ ਵਲੋਂ ਪ੍ਰਭੂ ਯਿਸੂ ਮਸੀਹ ਦੇ ਭਜਨ ਗਾਇਨ ਕੀਤੇ ਗਏ | ਇਹ ਸ਼ੋਭਾ ਯਾਤਰਾ ਕਸਬਾ ਰਮਦਾਸ ਦੀਆਂ ਗਲੀਆਂ ਬਾਜ਼ਾਰਾਂ 'ਚੋਂ ਹੁੰਦੀ ਹੋਈ ਚੌਕ ਤਲਾਬ ਰਮਦਾਸ ਵਿਖੇ ਪੁੱਜੀ, ਜਿੱਥੇ ਪੈਰਸ ਪ੍ਰੀਸ਼ਦ ਫਾਦਰ ਜੈਸਫ ਚਿੱਗਪਾਰਾ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਗਰੀਬਾਂ ਤੇ ਨਥਾਣਿਆਂ 'ਤੇ ਹੁੰਦੇ ਜ਼ੁਲਮ ਨੂੰ ਰੋਕਣ ਲਈ ਹੋਇਆ ਤੇ ਉਨ੍ਹਾਂ ਸਾਰੀ ਜ਼ਿੰਦਗੀ ਇਨ੍ਹਾਂ ਦੇ ਲੇਖੇ ਲਗਾ ਦਿੱਤੀ | ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਇਸ ਮੌਕੇ ਮਿਸਟਰ ਪ੍ਰੈਸੀ, ਕਾਨਵੈਂਟ ਸੁਪ੍ਰੀਅਰ ਪ੍ਰੀਆ ਟਰੇਸੀ ਪਿ੍ੰਸੀਪਲ, ਪੈਰਿਸ ਕੌਂਸਲ ਪ੍ਰਧਾਨ ਮੁਖਤਾਰ ਮਸੀਹ, ਵਾਈਸ ਪ੍ਰਧਾਨ ਵਿਕਰਮ ਸਰ, ਸੈਕਟਰੀ ਮੁਨੀਰ ਮਸੀਹ, ਲੰਗਰ ਪ੍ਰਧਾਨ ਕਾਕਾ ਕੋਟ ਰਜਾਦਾ, ਸੰਦੀਪ ਕੋਟਲੀ, ਰਾਜੂ ਪਸ਼ੀਆ, ਵਿਲੀਅਮ ਮਸੀਹ ਜੱਟਾ, ਪੁਰੀ ਕੌਂਸਲ ਯੂਥ, ਮਰੀਅਮ ਸੈਨਾ, ਬੀ.ਐਲ.ਏ ਮੈਬਰਾਂ ਸਮੇਤ ਵੱਡੀ ਗਿਣਤੀ 'ਚ ਮਸੀਹ ਭਾਈਚਾਰੇ ਦੇ ਲੋਕ ਸ਼ਾਮਿਲ ਸਨ |ਲੰਗਰ ਦੀ ਸੇਵਾ ਸਰ ਵਿਕਰਮ ਵੱਲੋ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸੰਮਤੀ ਚੋਣਾਂ 'ਚ ਜਿੱਤ ਨੇ ਅਕਾਲੀ ਸਰਕਾਰ ਦੇ ਬਣਨ ਦਾ ਰੱਖਿਆ ਨੀਂਹ ਪੱਥਰ-ਸੰਦੀਪ ਏ. ਆਰ. <br/> ਅਗਲੀ ਖ਼ਬਰ ਐੱਨ. ਆਰ. ਆਈ. ਦੀ ਮੌਤ ਦੇ ਸੰਬੰਧ 'ਚ ਮਾਂ, ਭਰਾ, ਭਤੀਜੇ ਵਿਰੁੱਧ ਕੇਸ ਦਰਜ <br/>
Ad Position 24
No active advertisement