03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਐੱਨ. ਆਰ. ਆਈ. ਦੀ ਮੌਤ ਦੇ ਸੰਬੰਧ 'ਚ ਮਾਂ, ਭਰਾ, ਭਤੀਜੇ ਵਿਰੁੱਧ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 24-12-2025
ਜੰਡਿਆਲਾ ਗੁਰੂ, 23 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਦੇ ਪਿੰਡ ਤਾਰਾਗੜ੍ਹ ਦੀ ਵਿਆਹੁਤਾ ਐੱਨ. ਆਰ ਆਈ. ਮਨਪ੍ਰੀਤ ਕੌਰ ਦੇ ਪਤੀ ਹਰਜੀਤ ਸਿੰਘ ਨੂੰ ਜਾਇਦਾਦ ਦੇ ਝਗੜੇ 'ਤੇ ਚਲਦਿਆਂ ਸੜਕੀ ਹਾਦਸਾ ਕਰਵਾ ਕੇ ਮਾਰਨ ਦੇ ਕਥਿਤ ਦੋਸ਼ਾਂ ਤਹਿਤ ਮਿ੍ਤਕ ਦੇ ਭਰਾ ਸੁਖਰਾਜ ਸਿੰਘ, ਮਾਂ ਮਨਜੀਤ ਕੌਰ ਅਤੇ ਭਤੀਜੇ ਸਹਿਲ ਪ੍ਰੀਤ ਸਿੰਘ ਵਿਰੁੱਧ ਥਾਣਾ ਜੰਡਿਆਲਾ ਗੁਰੂ ਵਿਖੇ ਧਾਰਾ 105, 61 (2 ), 324 (4) ਅਧੀਨ ਕੇਸ ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਮਨਪ੍ਰੀਤ ਕੌਰ ਪੁੱਤਰੀ ਕੁਲਬੀਰ ਸਿੰਘ ਵਾਸੀ ਪਿੰਡ ਢੋਲੇਵਾਲ, ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਦੇ ਬਿਆਨਾਂ 'ਤੇ ਥਾਣਾ ਜੰਡਿਆਲਾ ਗੁਰੂ ਵਿਖੇ ਦਰਜ ਮੁਕਦਮੇ ਅਨੁਸਾਰ ਮਨਪ੍ਰੀਤ ਕੌਰ ਦਾ ਵਿਆਹ 15 ਸਾਲ ਪਹਿਲਾਂ ਹਰਜੀਤ ਸਿੰਘ ਵਾਸੀ ਤਾਰਾਗੜ੍ਹ ਨੇੜੇ ਜੰਡਿਆਲਾ ਗੁਰੂ ਜ਼ਿਲ੍ਹਾ ਅੰਮਿ੍ਤਸਰ ਨਾਲ ਹੋਇਆ ਅਤੇ ਉਹ ਇੰਗਲੈਂਡ ਦੇ ਸ਼ਹਿਰ ਵਿਚ ਲੰਡਨ ਵਿਚ ਆਪਣੇ ਬੱਚਿਆਂ ਸਮੇਤ ਰਹਿ ਰਹੇ ਸਨ ਅਤੇ ਉਸ ਦੇ ਪਤੀ ਦੀ ਜ਼ਮੀਨ ਜਾਇਦਾਦ, ਕੋਠੀ ਦਾ ਪਿੰਡ ਤਾਰਾਗੜ੍ਹ ਵਿਖੇ ਪਰਿਵਾਰਕ ਝਗੜਾ ਸੀ | ਦਰਜ ਕੇਸ ਅਨੁਸਾਰ ਹਰਜੀਤ ਸਿੰਘ ਇੰਗਲੈਂਡ ਤੋਂ ਆਪਣੀ ਜਾਇਦਾਦ ਦੇ ਮਸਲੇ ਦੇ ਵਿਚ ਪਿੰਡ ਤਾਰਾਗੜ੍ਹ ਆਇਆ ਹੋਇਆ ਸੀ ਤੇ ਅਤੇ ਉਸ ਦੀ ਜਾਇਦਾਦ ਦਾ ਜੱਦੀ ਪੁਸ਼ਤੀ ਹਿੱਸਾ ਮਿ੍ਤਕ ਦੇ ਪਿਤਾ ਅਮਰੀਕ ਸਿੰਘ ਨੇ ਉਸਦੇ ਨਾਮ ਕੀਤਾ ਹੋਇਆ ਸੀ | ਹਰਜੀਤ ਸਿੰਘ ਇੰਗਲੈਂਡ ਆਉਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਵੀਡੀਓ ਰਿਕਾਰਡਿੰਗ ਦੇ ਕੇ ਆਇਆ ਸੀ ਕਿ ਉਹ ਆਪਣੇ ਪਿੰਡ ਤਾਰਾਗੜ੍ਹ ਜਾ ਰਿਹਾ ਹੈ ਅਤੇ ਜੇਕਰ ਉਸਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸਦਾ ਉੱਥੇ ਰਹਿੰਦਾ ਪਰਿਵਾਰ ਤੇ ਰਿਸ਼ਤੇਦਾਰ ਜ਼ਿੰਮੇਵਾਰ ਹੋਣਗੇ | ਹਰਜੀਤ ਸਿੰਘ ਨੇ ਪਿੱਛੇ ਜਿਹੇ ਜਾਇਦਾਦ 'ਚੋਂ ਹਿੱਸਾ ਲੈਣ ਲਈ ਮੁਹਤਬਰ ਬੰਦੇ ਇਕੱਠੇ ਕੀਤੇ ਤਾਂ ਉਸ ਵੇਲੇ ਉਸਦੇ ਵੱਡੇ ਭਰਾ ਸੁਖਰਾਜ ਸਿੰਘ ਨੇ ਬਾਹਰੋਂ ਬੰਦੇ ਲਿਆ ਕੇ ਹਰਜੀਤ ਸਿੰਘ 'ਤੇ ਹਮਲਾ ਕੀਤਾ, ਜਿਸ ਦੀ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਬੀਤੀ 12 ਦਸੰਬਰ ਨੂੰ ਰਾਤ ਸਮੇਂ ਹਰਜੀਤ ਸਿੰਘ ਸਕੂਟਰੀ 'ਤੇ ਪਿੰਡ ਮੱਲੀਆਂ ਦੇ ਢਾਬੇ 'ਤੇ ਰੋਟੀ ਖਾਣ ਗਿਆ ਤਾਂ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ਵਿਚ ਬਿਨਾਂ ਹਾਰਨ ਦਿੱਤੇ ਲਾਪਰਵਾਹੀ ਨਾਲ ਤੇਜ ਰਫਤਾਰ ਗੱਡੀ ਲਿਆ ਕੇ ਮਾਰੀ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਹਰਜੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਦੋਸ਼ ਲਗਾਇਆ ਕਿ ਉਸਦੇ ਪਤੀ ਦੀ ਜਾਇਦਾਦ ਹੜੱਪਣ ਲਈ ਸੁਖਰਾਜ ਸਿੰਘ, ਮਨਜੀਤ ਕੌਰ, ਸਾਹਿਲ ਪ੍ਰੀਤ ਸਿੰਘ ਸਾਰੇ ਵਾਸੀ ਤਾਰਾਗੜ੍ਹ ਨੇ ਹੋਰਨਾਂ ਨਾਲ ਰਲ ਮਿਲ ਕੇ ਇਹ ਹਾਦਸਾ ਕੀਤਾ ਹੈ | ਮਨਪ੍ਰੀਤ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ ਪਹਿਲਾਂ ਵੀ ਉਸਦੇ ਸਹੁਰੇ ਅਮਰੀਕ ਸਿੰਘ ਦੀ ਮੌਤ ਉਪਰੰਤ ਜਾਇਦਾਦ ਹਥਿਆਉਣ ਲਈ ਝੂਠਾ ਕੁਰਸੀਨਾਮਾ ਤਿਆਰ ਕਰਵਾ ਕੇ ਉਸਦੇ ਪਤੀ ਹਰਜੀਤ ਸਿੰਘ ਦਾ ਨਾਮ ਪਾਸੇ ਕਰਕੇ ਪਰਿਵਾਰ ਨੇ ਆਪਣੇ ਨਾਮ 'ਤੇ ਵਿਰਾਸਤ ਕਰਵਾ ਲਈ ਸੀ ਜੋ ਕਿ ਬਾਅਦ ਵਿਚ ਦਰੁਸਤ ਕਰਵਾਈ ਗਈ | ਮਿ੍ਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਇਨਸਾਫ ਦੀ ਮੰਗ ਕਰਦਿਆਂ ਉਪਰੋਕਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ | ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਨਰੇਸ਼ ਕੁਮਾਰ ਨੇ ਦੱਸਿਆ ਕਿ ਹਰਜੀਤ ਸਿੰਘ ਦੀ ਮੌਤ ਦੇ ਸੰਬੰਧ ਵਿਚ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ | ਮਿ੍ਤਕ ਹਰਜੀਤ ਸਿੰਘ ਦੀ ਲਾਸ਼ ਅੱਜ 11 ਦਿਨਾਂ ਬਾਅਦ ਪੋਸਟਮਾਰਟਮ ਕਰਵਾ ਕੇ ਉਸਦੀ ਪਤਨੀ ਦੇ ਹਵਾਲੇ ਕਰ ਦਿੱਤੀ ਗਈ ਜੋ ਕਿ ਆਪਣੇ ਪੇਕੇ ਪਿੰਡ ਢੋਲੇਵਾਲ, ਫਿਰੋਜ਼ਪੁਰ ਵਿਖੇ ਅੰਤਿਮ ਸੰਸਕਾਰ ਲਈ ਲੈ ਕੇ ਰਵਾਨਾ ਹੋ ਗਏ |

Ad Position 22
No active advertisement
ਪਿਛਲੀ ਖ਼ਬਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਅਯੋਜਨ <br/> ਅਗਲੀ ਖ਼ਬਰ ਸੂਬਾ ਸਰਕਾਰ ਵਿਰੋਧੀ ਬਿੱਲਾਂ ਖਿਲਾਫ ਵਿਧਾਨ ਸਭਾ ਵਿਚ ਮਤਾ ਪਾਸ ਕਰੇ-ਕਿਸਾਨ ਆਗੂ ਮਗਨਰੇਗਾ ਸਕੀਮ ਬੰਦ ਕਰਨ ਵਿਰੁੱਧ...
Ad Position 24
No active advertisement