ਤਰਸਿੱਕਾ, 29 ਦਸੰਬਰ (ਅਤਰ ਸਿੰਘ ਤਰਸਿੱਕਾ)-ਸਿੱਖ ਕੌਮ ਹਰ ਸਾਲ 20 ਤੋਂ 27 ਦਸੰਬਰ ਤੱਕ ਸ਼ਹੀਦੀ ਸਪਤਾਹ ਰਲ ਮਿਲ ਕੇ ਮਨਾਉਂਦੀ ਹੈ | ਜਿਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦੀ ਹੈ, ਇਸ ਲੜੀ ਤਹਿਤ ਪਿੰਡ ਤਰਸਿੱਕਾ ਵਿਖੇ ਪੱਤੀ ਬਾਠ ਵਿਖੇ ਦੇਰ ਰਾਤ ਤੱਕ ਕੀਰਤਨ ਦਰਬਾਰ ਕਰਵਾਇਆ ਗਿਆ | ਜਿਸ ਵਿਚ ਉੱਘੇ ਕੀਰਤਨੀਏ ਭਾਈ ਕੁਲਦੀਪ ਸਿੰਘ, ਭਾਈ ਹਰਦੀਪ ਸਿੰਘ ਨੇ ਬਹੁਤ ਹੀ ਅਨੰਦਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤੋਂ ਬਾਅਦ ਕਥਾਕਾਰ ਤੇ ਕੀਰਤਨੀਏ ਭਾਈ ਸਤਨਾਮ ਸਿੰਘ ਅਤੇ ਭਾਈ ਨਿਰਮਲ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਤੇ ਕਥਾ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਸਮਾਜ ਸੇਵੀ ਪਿ੍ੰ: ਬਚਿੱਤਰ ਸਿੰਘ ਤਰਸਿੱਕਾ ਨੇ ਇਤਿਹਾਸਕ ਪੱਖ ਤੋਂ ਜਾਣੰੂ ਕਰਵਾਉਦਿਆਂ ਕਿਹਾ ਕਿ ਸਰਸਾ ਨਦੀ, ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਤੋਂ ਸੂਬਾ ਸਰਹੰਦ ਨੇ ਅਤੇ ਬਾਕੀ ਕੁਝ ਗਦਾਰ ਲੋਕਾਂ ਨੇ ਬਹੁਤ ਜ਼ੁਲਮ ਕੀਤੇ ਪਰ ਕੁਝ ਸਮੇਂ ਬਾਅਦ, ਪਾਪੀਆਂ ਦੁਸ਼ਟਾਂ ਨੂੰ , ਸਿੱਖ ਕੌਮ ਨੇ ਸਜ਼ਾਵਾਂ ਵੀ ਦਿੱਤੀਆਂ | ਇਸ ਕੀਰਤਨ ਦਰਬਾਰ 'ਚ ਪ੍ਰਧਾਨ ਹਰਦਿਆਲ ਸਿੰਘ, ਕਸ਼ਮੀਰ ਸਿੰਘ ਫੌਜ਼ੀ, ਸਤਨਾਮ ਸਿੰਘ, ਪਰਮਜੀਤ ਸਿੰਘ, ਅਨਮੋਲਜੀਤ ਸਿੰਘ, ਕਵਲਜੀਤ ਕੌਰ ਤਰਸਿੱਕਾ, ਅਨਮੋਲਦੀਪ ਕੌਰ, ਬਲਜੀਤ ਕੌਰ, ਗੁਰਵਿੰਦਰ ਕੌਰ, ਸ਼ਮਸ਼ੇਰ ਸਿੰਘ ਸ਼ੇਰਾ, ਜਸਬੀਰ ਕੌਰ ਤੇ ਬਲਜੀਤ ਕੌਰ ਆਦਿ ਸੇਵਕਾਂ ਨੇ ਹਾਜ਼ਰੀਆਂ ਭਰੀਆਂ | ਅਖੀਰ ਸਮਾਗਮ ਵਿਚ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ |
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਤਰਸਿੱਕਾ 'ਚ ਕੀਰਤਨ ਦਰਬਾਰ ਸਜਾਇਆ <br/>
ਅਜੀਤ ਡੈਸਕ
30-12-2025