16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸੰਬੰਧਿਤ ਇਤਿਹਾਸਕ ਮੁਕਾਬਲੇ ਕਰਵਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਬਾਬਾ ਬਕਾਲਾ ਸਾਹਿਬ, 29 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ ਪੰਜਾਬ ਅਧੀਨ ਪਿਛਲੇ 9 ਸਾਲ ਤੋਂ ਚੱਲ ਰਹੀ ਗੁਰਮਤਿ ਸੰਗੀਤ ਅਕੈਡਮੀ ਟਪਿਆਲਾ ਵਿਖੇ ਬੱਚਿਆਂ ਦੇ ਇਤਿਹਾਸ ਅਤੇ ਗੁਰਬਾਣੀ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਿੱਖ ਜੀਵਨ ਜਾਚ ਸੰਸਥਾ ਪੰਜਾਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐੱਮ. ਏ. ਨੇ ਦੱਸਿਆ ਕਿ ਪੋਹ ਦੇ ਮਹੀਨੇ ਦੇ ਸ਼ਹੀਦ ਅਤੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਮੁੱਚੇ ਜੀਵਨ ਨੂੰ ਬੱਚਿਆਂ ਨਾਲ ਸਾਂਝਾ ਕਰਨ ਦੇ ਅਹਿਮ ਉਪਰਾਲੇ ਵਜੋਂ ਅੱਜ ਪਿੰਡ ਟਪਿਆਲਾ ਵਿਖੇ ਵੱਖ-ਵੱਖ ਟੀਮਾਂ ਬਣਾਕੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਟੀਮਾਂ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਨਾਮ ਅਤੇ ਭਾਈ ਟੋਡਰ ਮੱਲ ਜੀ, ਭਾਈ ਮੋਤੀ ਰਾਮ ਮਹਿਰਾ ਜੀ ਦੇ ਨਾਮ 'ਤੇ ਰੱਖੇ ਗਏ | ਬੱਚਿਆਂ ਦੀਆਂ ਬਣੀਆਂ ਇਨ੍ਹਾਂ ਟੀਮਾਂ ਕੋਲੋਂ ਇਤਿਹਾਸ ਨਾਲ ਸੰਬੰਧਿਤ ਸਵਾਲ ਜੁਆਬ ਹੋਏ | ਜਿਨ੍ਹਾਂ ਵਿਚੋਂ ਪਹਿਲੇ ਨੰਬਰ 'ਤੇ ਟੀਮ ਬਾਬਾ ਜੁਝਾਰ ਸਿੰਘ 1100, ਟੀਮ ਭਾਈ ਟੋਡਰ ਮੱਲ ਜੀ 1100, ਟੀਮ ਭਾਈ ਮੋਤੀ ਰਾਮ ਮਹਿਰਾ ਜੀ 1100 ਅਤੇ ਬਾਕੀ ਸਾਰੀਆਂ ਟੀਮਾਂ ਨੂੰ 500-500 ਨਕਦ ਇਨਾਮ ਅਤੇ ਸਕੂਲ ਬੈਗ, ਟਿਫਨ ਆਦਿ ਇਨਾਮ ਵਜੋਂ ਦਿੱਤੇ ਗਏ | ਇਸ ਉਪਰੰਤ ਸੰਸਥਾ ਦੀ ਧਾਰਮਿਕ ਪੇਪਰ ਇੰਚਾਰਜ ਬੀਬੀ ਸਿਮਰਨਜੀਤ ਕੌਰ ਦੇ ਜਥੇ ਨੇ ਵੈਰਾਗਮਈ ਕੀਰਤਨ ਕਰਕੇ ਸਮਾਪਤੀ ਕੀਤੀ | ਇਸਦੇ ਨਾਲ ਹੀ ਨਗਰ ਦੀਆਂ ਸੰਗਤਾਂ ਵਲੋਂ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐੱਮ.ਏ. ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਈ ਮੰਗਲਜੀਤ ਸਿੰਘ ਹੈੱਡ ਗ੍ਰੰਥੀ ਗੁ: ਸਾਹਿਬ ਟਪਿਆਲਾ, ਕੁਲਵੰਤ ਸਿੰਘ ਰੰਧਾਵਾ ਕੌਂਸਲਰ ਬਾਬਾ ਬਕਾਲਾ ਸਾਹਿਬ, ਸਰਪੰਚ ਲਖਵਿੰਦਰ ਸਿੰਘ ਪੱਪੂ, ਡਾ: ਕੁਲਵਿੰਦਰ ਸਿੰਘ, ਗੁਲਜ਼ਾਰ ਸਿੰਘ ਪ੍ਰਧਾਨ, ਮਨਜੀਤ ਸਿੰਘ, ਰਵੀ ਟਪਿਆਲਾ, ਦਲਬੀਰ ਸਿੰਘ, ਰਾਜਬੀਰ ਸਿੰਘ, ਜਸਬੀਰ ਕੌਰ, ਇੰਦਰਜੀਤ ਕੌਰ, ਕੁਲਵਿੰਦਰ ਕੌਰ, ਡਾ. ਹਰਪਾਲ ਸਿੰਘ, ਮੇਜਰ ਸਿੰਘ, ਮਨਪ੍ਰੀਤ ਸਿੰਘ ਭੁੱਲਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਦਿਨੇਸ਼ ਸੋਨੀ ਨੂੰ ਵਪਾਰ ਮੰਡਲ ਦੇ ਬਲਾਕ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ <br/>
Ad Position 24