07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਅਧਿਆਪਕ ਨੇ ਵਿਦਿਆਰਥੀ ਨਾਲ ਕੀਤੀ ਬਦਫੈਲੀ

Ad Position 21
No active advertisement
ਅਜੀਤ ਡੈਸਕ 02-06-2025
ਨਾਭਾ, 1 ਜੂਨ (ਕਰਮਜੀਤ ਸਿੰਘ)-ਥਾਣਾ ਕੋਤਵਾਲੀ ਨਾਭਾ ਵਿਚ ਸਰਕਾਰੀ ਹਾਈ ਸਕੂਲ ਪਿੰਡ ਥੂਹੀ ਦੇ ਖੇਡ ਅਧਿਆਪਕ ਹਰਿੰਦਰ ਸਿੰਘ ਗਰੇਵਾਲ ਵਾਸੀ ਨਾਭਾ ਦੇ ਖ਼ਿਲਾਫ਼ ਆਪਣੇ ਹੀ ਸਕੂਲ ਦੇ ਨਾਬਾਲਗ ਵਿਦਿਆਰਥੀ ਨਾਲ ਬਦਫੈਲੀ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਵਿਦਿਆਰਥੀ ਸਰਕਾਰੀ ਹਾਈ ਸਕੂਲ ਪਿੰਡ ਥੂਹੀ ਵਿਖੇ ਪੜ੍ਹਦਾ ਹੈ ਅਤੇ ਸਕੂਲ ਵਿਚ ਬਣੀ ਸਰਕਾਰੀ ਖੇਡ ਅਕੈਡਮੀ ਵਿੱਚ ਟਰੇਨਿੰਗ ਵੀ ਕਰਦਾ ਹੈ | ਪੁਲਿਸ ਅਨੁਸਾਰ ਕਥਿਤ ਦੋਸ਼ੀ ਹਰਿੰਦਰ ਸਿੰਘ ਗਰੇਵਾਲ ਸਕੂਲ ਦਾ ਖੇਡਾਂ ਦਾ ਅਧਿਆਪਕ ਹੈ | ਬੀਤੀ 28 ਮਈ ਨੂੰ ਬਾਇਓਮੈਟਰਿਕ ਦੇ ਸੰਬੰਧ ਵਿਚ ਸ਼ਿਕਾਇਤਕਰਤਾ ਸ਼ਾਮ ਦੇ ਸਮੇਂ ਸਕੂਲ ਆਇਆ ਸੀ ਪਰ ਕਥਿਤ ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਤੋਂ ਮਾਲਿਸ਼ ਕਰਵਾ ਕੇ ਉਸ ਨਾਲ ਗੈਰ ਕੁਦਰਤੀ ਸੰਬੰਧ ਬਣਾਏ | ਸ਼ਿਕਾਇਤਕਰਤਾ ਅਨੁਸਾਰ ਕਥਿਤ ਮੁਲਜ਼ਮ ਨੇ ਇਸ ਬਾਰੇ ਕਿਸੇ ਨੂੰ ਨਾਂਅ ਦੱਸਣ ਬਾਰੇ ਕਿਹਾ ਅਤੇ ਉਸ ਦੀ ਗੱਲ ਨਾ ਮੰਨਣ ਦੀ ਸੂਰਤ ਵਿਚ ਜਾਨੋ ਮਾਰਨ ਦੀ ਧਮਕੀ ਦਿੱਤੀ | ਕੋਤਵਾਲੀ ਪੁਲਿਸ ਨਾਭਾ ਨੇ ਕਥਿਤ ਮੁਲਜ਼ਮ ਹਰਿੰਦਰ ਸਿੰਘ ਗਰੇਵਾਲ ਦੇ ਖਿਲਾਫ਼ ਪੋਕਸੋ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭਟੇੜੀ 'ਚ ਪਿੱਪਲ ਦਾ ਬੂਟਾ ਲਾ ਕੇ ਕੀਤੀ ਵਣ ਮਹਾਂਉਤਸਵ ਦੀ ਸ਼ੁਰੂਆਤ ਅਗਲੀ ਖ਼ਬਰ ਦੋ ਭਰਾਵਾਂ ਦੀ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ 8 ਨਾਮਜ਼ਦ
Ad Position 24