15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੀੜਤ ਪਰਿਵਾਰ ਵਲੋਂ ਸਨੌਰ ਪੁਲਿਸ 'ਤੇ ਲਾਏ ਲਾਪਰਵਾਹੀ ਦੇ ਦੋਸ਼, ਇਨਸਾਫ਼ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 02-11-2025
ਸਨੌਰ, 1 ਨਵੰਬਰ (ਸੋਖਲ)-ਹਲਕਾ ਸਨੌਰ ਅਧੀਨ ਪਿੰਡ ਖੁੱਡਾ 'ਚ ਹੋਏ ਹਮਲੇ ਦੇ ਮਾਮਲੇ ਨੇ ਸਥਾਨਕ ਪੱਧਰ 'ਤੇ ਚਰਚਾ ਦਾ ਰੂਪ ਧਾਰ ਲਿਆ ਹੈ | ਪੀੜਤ ਪਰਿਵਾਰ ਨੇ ਸਨੌਰ ਪੁਲਿਸ ਉੱਤੇ ਲਾਪਰਵਾਹੀ ਅਤੇ ਪੱਖਪਾਤ ਦੇ ਗੰਭੀਰ ਦੋਸ਼ ਲਗਾਏ ਹਨ | ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਬਿਆਨ ਲਏ ਬਿਨ੍ਹਾਂ ਹੀ ਮਾਮਲੇ ਦੀ ਰਿਪੋਰਟ ਦਰਜ ਕਰ ਦਿੱਤੀ, ਜਿਸ ਨਾਲ ਸਚਾਈ ਪਿੱਛੇ ਰਹਿ ਗਈ | ਕਰਾਈਮ ਰਿਪੋਰਟ ਮੁਤਾਬਕ, ਕੁਝ ਦਿਨ ਪਹਿਲਾਂ ਪਿੰਡ ਦੇ ਰਹਿਣ ਵਾਲੇ ਯੁਵਰਾਜ ਸਿੰਘ ਨੇ ਦੱਸਿਆ ਕਿ ਉਸ ਨੂੰ ਪਿੰਡ ਦੇ ਸਕੂਲ ਨੇੜੇ ਕੁਝ ਲੋਕਾਂ ਨੇ ਘੇਰ ਕੇ ਗਾਲੀ-ਗਲੌਚ ਕੀਤੀ ਅਤੇ ਥੱਪੜ ਮਾਰੇ | ਇਸ ਤੋਂ ਬਾਅਦ ਜਦੋਂ ਯੁਵਰਾਜ ਸਿੰਘ ਆਪਣੇ ਪਿਤਾ ਕਸ਼ਮੀਰ ਸਿੰਘ ਨਾਲ ਮਿਲ ਕੇ ਦੋਸ਼ੀਆਂ ਕੋਲ ਪੁੱਛਗਿੱਛ ਕਰਨ ਗਿਆ, ਤਾਂ ਦੋਸ਼ੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਇਸ ਸੰਬੰਧੀ ਪੀੜਤ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਉਤੇ ਕਿਰਚਾਂ ਨਾਲ ਵਾਰ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ | ਪੀੜਤਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਸਨੌਰ ਥਾਣੇ ਵਿਚ ਨਿਆਂ ਦੀ ਮੰਗ ਕੀਤੀ, ਪਰ ਪੁਲਿਸ ਵਲੋਂ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਮਾਮਲੇ ਨੂੰ ਇਕ ਪੱਖੀ ਢੰਗ ਨਾਲ ਦਰਜ ਕਰ ਦਿੱਤਾ ਗਿਆ | ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਪੁਲਿਸ ਦੋਸ਼ੀਆਂ ਨਾਲ ਮਿਲੀ ਹੋਈ ਹੈ ਅਤੇ ਇਨਸਾਫ ਦੇਣ ਦੀ ਬਜਾਏ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪੀੜਤ ਕਸ਼ਮੀਰ ਸਿੰਘ ਜੇਰੇ ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਦਾਖਲ ਹੈ | ਪੀੜਤ ਪਰਿਵਾਰ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜਿਨ੍ਹਾਂ ਅਧਿਕਾਰੀਆਂ ਵਲੋਂ ਲਾਪਰਵਾਹੀ ਹੋਈ ਹੈ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ | ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਉੱਚ ਅਧਿਕਾਰੀਆਂ ਕੋਲ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ | ਇਸ ਮਾਮਲੇ ਸੰਬੰਧੀ ਸਨੌਰ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਬਿਆਨ ਲਿਆ ਹੈ, ਉਸ ਦੇ ਅਧਾਰ ਉਤੇ ਪਰਚਾ ਕੀਤਾ ਹੈ | ਇਸ ਮਾਮਲੇ ਸੰਬੰਧੀ ਜਦੋ ਦੂਜੀ ਧਿਰ ਦੇ ਹਰਮੇਸ਼ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 15 ਮਿੰਟ ਤੱਕ ਫੋਨ ਕਰਦੇ ਹਾਂ ਕਿਸੇ ਨਿੱਜੀ ਕੰਮ 'ਚ ਫਸਿਆ ਹੋਇਆ ਹੈ | ਫਿਰ 15 ਮਿੰਟ ਬਾਅਦ ਫੋਨ ਕਰਨ 'ਤੇ ਹਰਮੇਸ਼ ਸਿੰਘ ਨੇ ਆਖਿਆ ਕਿ 5 ਜਾਂ 10 ਮਿੰਟ ਤੱਕ ਗੱਲ ਕਰਦੇ ਹਾਂ | ਹਾਲੇ ਉਹ ਆਪਣੇ ਮਾਤਾ ਦੇ ਅਪਰੇਸ਼ਨ 'ਚ ਰੁਝੇ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਮਜ਼ਦੂਰ ਦਲ ਯੂਨੀਅਨ ਦੀ ਮੀਟਿੰਗ ਦੌਰਾਨ ਹੋਈਆਂ ਅਹਿਮ ਵਿਚਾਰਾਂ ਅਗਲੀ ਖ਼ਬਰ ਪ੍ਰਧਾਨ ਮੰਤਰੀ ਪੰਜਾਬ ਦੇ ਬਣਦੇ ਹੱਕ ਬਹਾਲ ਕਰਨ-ਪ੍ਰੋ. ਬਡੂੰਗਰ
Ad Position 24