17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਪਿੰਡ ਮਨਸੂਰਪੁਰ (ਛੀਟਾਂਵਾਲਾ) ਨੂੰ

Ad Position 21
No active advertisement
ਅਜੀਤ ਡੈਸਕ 02-11-2025
ਨਾਭਾ, 1 ਨਵੰਬਰ (ਜਗਨਾਰ ਸਿੰਘ ਦੁਲੱਦੀ)- ਪਟਿਆਲਾ ਜ਼ਿਲੇ੍ਹ ਦੇ ਰਿਆਸਤੀ ਸ਼ਹਿਰ ਨਾਭਾ ਤੋਂ ਪੱਛਮ ਵੱਲ ਕਰੀਬ 12 ਕਿੱਲੋਮੀਟਰ ਦੀ ਦੂਰੀ 'ਤੇ ਪਿੰਡ ਮੰਨਸੂਰਪੁਰ (ਛੀਟਾਂਵਾਲਾ) ਸਥਿਤ ਹੈ | ਲੋਧੀ ਰਾਜ ਸਮੇਂ ਇਹ ਇਤਿਹਾਸਿਕ ਪਿੰਡ ਛੀਟ ਦੇ ਕੱਪੜੇ ਦਾ ਮੁੱਖ ਵਪਾਰਕ ਕੇਂਦਰ ਸੀ, ਜਿਸ ਕਰਕੇ ਇਸ ਪਿੰਡ ਦਾ ਨਾਮ ਛੀਟਾਂਵਾਲਾ ਪੱਕ ਗਿਆ ਪਰ ਇਸ ਪਿੰਡ ਦਾ ਨਾਮ ਪਹਿਲਾਂ ਮਨਸੂਰਪੁਰ ਸੀ | ਲੁਧਿਆਣਾ, ਜਲੰਧਰ, ਅੰਮਿ੍ਤਸਰ ਲਾਹੌਰ ਆਦਿ ਸ਼ਹਿਰਾਂ ਤੋਂ ਦਿੱਲੀ ਵੱਲ ਨੂੰ ਜਾਣ ਵਾਲੇ ਰਾਹਗੀਰ ਇਸ ਪਿੰਡ ਵਿਚੋਂ ਦੀ ਹੋ ਕੇ ਲੰਘਦੇ ਹੀ ਲੰਘਦੇ ਸਨ | ਦੱਸਣਯੋਗ ਹੈ ਕਿ ਮਨਸੂਰਪੁਰ (ਛੀਟਾਂਵਾਲਾ) ਦਿੱਲੀ ਤੇ ਲਾਹੌਰ (ਪਾਕਿਸਤਾਨ) ਦੀ ਧੁਨੀ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਛੀਟਾਂਵਾਲਾ ਤੇ ਜਿੰਨੀ ਦੂਰੀ ਦਿੱਲੀ ਦੀ ਹੈ, ਉਨੀ ਹੀ ਦੂਰੀ ਸ਼ਾਹੌਰ (ਪਾਕਿਸਤਾਨ) ਦੀ ਹੈ | ਇਸ ਪਿੰਡ ਨੂੰ ਸਿੱਖ ਇਤਿਹਾਸ 'ਚ ਬਹੁਤ ਵੱਡੀ ਮਹਾਨਤਾ ਪ੍ਰਾਪਤ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਿੰਡ 'ਚ 14 ਦਿਨ ਸ੍ਰੀ ਚੌਬਾਰਾ ਸਾਹਿਬ ਵਿਖੇ ਰਹੇ ਸਨ, ਜਿਸ ਥਾਂ 'ਤੇ ਅੱਜ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਸੁਸ਼ੋਭਿਤ ਹੈ | ਇਸ ਪਿੰਡ 'ਚ ਗੁਰਦੁਆਰਾ ਸ੍ਰੀ ਚੌਬਾਰਾ ਸਾਹਿਬ, ਡੇਰਾ ਗੰਗਾ ਜੀ, ਡੇਰਾ ਬਾਬਾ ਆਪੋ ਆਪ, ਡੇਰਾ ਨਾਥ ਜੀ ਅਤੇ ਮਸਜਿਦ ਵੀ ਮੌਜੂਦ ਹੈ | ਜਿਸ ਚੁਬਾਰੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 14 ਦਿਨ ਠਹਿਰੇ ਸਨ, ਉਸ ਚੌਬਾਰੇ ਦੀ ਚੁਗਾਠ ਸਾਹਿਬ ਅਤੇ ਗੁਰੂ ਜੀ ਦੀਆਂ ਖੜਾਵਾਂ ਅੱਜ ਵੀ ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਇਸ ਪਿੰਡ ਦੇ ਚੁਬਾਰੇ 'ਚ ਬੈਠ ਕੇ ਹੀ ਛੂਤਕ ਦਾ ਸਲੋਕ ਉਚਾਰਿਆ ਗਿਆ ਸੀ | ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਦੀ ਕਾਰ ਸੇਵਾ ਬਾਬਾ ਲੱਖਾ ਸਿੰਘ ਵੱਲੋਂ ਕਰਵਾਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮੰਡੌਰ ਦੇ ਸਕੂਲ ਆਫ ਐਮੀਨੈਂਸ ਵਿਖੇ ਮਨਾਇਆ ਗਿਆ ਏਕਤਾ ਦਿਵਸ <br/> ਅਗਲੀ ਖ਼ਬਰ ਪੰਜਾਬੀ ਮਾਹ ਦਾ ਆਗਾਜ਼- ਭਾਸ਼ਾ ਵਿਭਾਗ ਵਲੋਂ ਨਿਵਾਜੇ ਲਿਖਾਰੀ
Ad Position 24