18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਨਗਰ ਕੌਂਸਲ ਦੇ ਮੀਟਿੰਗ ਹਾਲ 'ਚ ਪੁਲਿਸ ਵਲੋਂ ਪ੍ਰਧਾਨ ਸਮੇਤ ਹੋਰਨਾਂ ਕੌਂਸਲਰਾਂ ਦੀ ਪੁੱਛ-ਪੜਤਾਲ ਤੋਂ ਭੜਕੇ ਕੌਂਸਲਰ <br/>

Ad Position 21
No active advertisement
ਰਾਜਪੁਰਾ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਨ ਰਿੰਦਰ ਸ਼ਾਸ਼ਤਰੀ ਮੀਿੰਟੰਗ ਦੇ ਬਾਈਕਾਟ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 02-11-2025
ਰਾਜਪੁਰਾ, 1 ਨਵੰਬਰ (ਰਣਜੀਤ ਸਿੰਘ)-ਇਥੇ ਨਗਰ ਕੌਂਸਲ ਵਿਚ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਣੀ ਸੀ |ਇਸ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਸੰਬੰਧੀ ਅਤੇ ਹੋਰ ਮੁੱਦਿਆਂ ਦੇ ਚਰਚਾ ਕਰਨੀ ਸੀ | ਪਰ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਅਤੇ ਕੌਂਸਲਰ ਜਦੋ ਮੀਟਿੰਗ ਹਾਲ ਵਿਚ ਗਏ ਤਾਂ ਪੁਲਿਸ ਅਧਿਕਾਰੀ ਨੇ ਆ ਕੇ ਪ੍ਰਧਾਨ ਸਮੇਤ ਹੋਰਨਾ ਕੌਂਸਲਰਾਂ ਤੋ ਉਨ੍ਹਾਂ ਦੇ ਨਾਮ ਅਤੇ ਹੋਰ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ ਜਿਸ 'ਤੇ ਕੌਂਸਲਰਾਂ ਨੇ ਇਸ ਗੱਲ ਦਾ ਡਟਵਾਂ ਵਿਰੋਧ ਕੀਤਾ ਅਤੇ ਮੀਟਿੰਗ ਵਿਚਾਲੇ ਹੀ ਛੱਡਕੇ ਮੀਟਿੰਗ ਹਾਲ ਤੋਂ ਵਾਪਸ ਆ ਗਏ | ਜਦ ਕਿ ਇਕ ਦਰਜਨ ਦੇ ਕਰੀਬ ਕੌਂਸਲਰਾਂ ਨੇ ਪ੍ਰਧਾਨ ਦੀ ਗੇੈਰ ਹਾਜਰੀ ਵਿਚ ਹਾਜਰ ਕੌਂਸਲਰਾਂ ਵਿਚੋਂ ਹੀ ਚੇਅਰਮੈਨ ਚੁਣ ਕੇ ਮੀਟਿੰਗ ਕੀਤੀ ਅਤੇ ਕਰੀਬ ਕਰੀਬ ਸਾਰੇ ਹੀ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਰਨਲ ਹਾਊਸ ਦੀਆਂ ਦੋ ਮੀਟਿੰਗਾਂ ਸਨ | ਇਸ ਲਈ ਉਹ ਕਰੀਬ 3 ਵਜੇ ਸ਼ਾਮ ਨੂੰ ਮੀਟਿੰਗ ਹਾਲ ਵਿਚ ਗਏ ਪਰ ਉਥੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੇ ਜਿਸ ਕਾਰਨ ਉਹ ਮੀਟਿੰਗ ਛੱਡ ਕੇ ਵਾਪਸ ਆ ਗਏ | ਸ਼ਾਸ਼ਤਰੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰ ਦੇ ਚੁਣੇ ਹੋਏ ਕੌਸਲਰਾਂ ਤੋਂ ਉਨ੍ਹਾਂ ਬਾਰੇ ਪੁਛ ਪੜਤਾਲ ਮੀਟਿੰਗ ਹਾਲ ਵਿਚ ਜਾ ਕੇ ਕੀਤੀ ਗਈ ਹੋਵੇ | ਸ਼ਾਸ਼ਤਰੀ ਨੇ ਕਿਹਾ ਕਿ ਇਹ ਤਾਂ ਸਰਾਸਰ ਬੇਇਨਸਾਫੀ ਹੈੇ | ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਪਰਲੇ ਅਫਸਰਾਂ ਦਾ ਆਦੇਸ਼ ਹੈ | ਪ੍ਰਧਾਨ ਸ਼ਾਸ਼ਤਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਅੱਜ ਕੁਝ ਇਸ ਤਰ੍ਹਾਂ ਦੇ ਮਤੇ ਪਾਸ ਕੀਤੇ ਜਾਣੇ ਸਨ ਜਿਨ੍ਹਾਂ ਤੇ ਕਾਂਗਰਸੀ ਕੌਂਸਲਰਾਂ ਨੁੰ ਇਤਰਾਜ ਸੀ | ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਕਿ ਇਸ ਦਾ ਡਰ ਹੋਵੇ ਕਿ ਕਿਤੇ ਮੀਟਿੰਗ ਵਿਚ ਰੋਲਾ ਨਾ ਪੈ ਜਾਵੇ ਇਸ ਕਰਕੇ ਹੀ ਸਾਰਾ ਅਡੰਬਰ ਰਚਿਆ ਗਿਆ ਹੋਵੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਦੇ ਬਿਨਾਂ ਮੀਟਿੰਗ ਨਹੀਂ ਕੀਤੀ ਜਾ ਸਕਦੀ | ਇਸ ਦੇ ਬਾਵਜੁੂਦ ਵੀ ਜੇਕਰ ਇਕ ਦਰਜਨ ਦੇ ਕਰੀਬ ਕੋਸਲਰ ਮੀਟਿੰਗ ਕਰਦੇ ਹਨ ਤਾਂ ਉਹ ਕਾਨੁੰਨੀ ਰਾਏ ਲੈਣਗੇ ਇਸ ਤੋਂ ਬਾਅਦ ਅਦਾਲਤ ਵਿਚ ਜਾ ਸਕਦੇ ਹਨ | ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ਹਿਰ ਵਿਚ 31 ਕੌਂਸਲਰ ਹਨ | ਜਿਨ੍ਹਾਂ ਵਿਚੋਂ 19 ਦੇ ਕਰੀਬ ਇਕ ਪਾਸੇ ਹਨ ਜਿਹੜੇ ਮੀਟਿੰੰਗ ਦਾ ਬਾਈਕਾਟ ਕਰਕੇ ਬਾਹਰ ਆ ਗਏ ਹਨ ਅਤੇ ਇਹਨਾਂ ਵਿਚ ਜਿਆਦਾਤਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਅਤੇ ਹੋਰ ਪਾਰਟੀਆਂ ਦੇ ਕੌਂਸਲਰ ਵੀ ਇਨ੍ਹਾਂ ਵਿਚ ਸ਼ਾਮਲ ਹਨ |
ਕੀ ਕਹਿੰਦੇ ਹਨ ਕਾਰਜ ਸਾਧਕ ਅਫਸਰ
ਇਸ ਸੰਬੰਧੀ ਕਾਰਜਸਾਧਕ ਅਫਸਰ ਅਵਤਾਰ ਚੰਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਮੀਟਿੰਗ ਹਾਲ ਵਿਚ ਪੁਲਿਸ ਕਿਸ ਦੇ ਹੁਕਮ 'ਤੇ ਗਈ ਹੈ ਕਾਰਜਸਾਧਕ ਅਫਸਰ ਦਾ ਇਸ ਤਰ੍ਹਾਂ ਦਾ ਕੋਈ ਵੀ ਆਦੇਸ਼ ਨਹੀਂ ਸੀ | ਉਨ੍ਹਾਂ ਨੇ ਅੱਗੇ ਦੱਸਿਆ ਕਿ ਜਨਰਲ ਹਾਊੁਸ ਦੀ ਮੀਟਿੰਗ ਸੱਦੀ ਗਈ ਸੀ ਜਿਸ ਵਿਚ ਕਈ ਜਰੂਰੀ ਮਤਿਆਂ ਦੇ ਬਹਿਰ ਹੋਣੀ ਸੀ ਪਰ ਪ੍ਰਧਾਨ ਸਾਹਿਬ ਮੀਟਿੰਗ ਦਾ ਬਾਈਕਾਟ ਕਰਕੇ ਚਲੇ ਗਏ | ਇਸ ਤੋਂ ਬਾਅਦ ਵਿਚ ਹਾਜਰ ਕੌਂਸਲਰਾਂ ਨੇ ਆਪਣੇ ਵਿਚੋ ਇਕ ਚੇਅਰਮੇੈਨ ਚੁਣਿਆ ਅਤੇ ਉਨ੍ਹਾਂ ਦੀ ਦੇਖ-ਰੇਖ ਹੇਠ ਮੀਟਿੰਗ ਕੀਤੀ ਗਈ ਅਤੇ ਮਤੇ ਪਾਸ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਮਹਾਰਾਣੀ ਕਲੱਬ 'ਚ ਘਸਮਾਨ ਜਾਰੀ, ਮੈਨੇਜਮੈਂਟ ਸਭ ਕੁਝ ਆਰ.ਓ.ਸੀ. ਦੇ ਨਿਯਮਾਂ ਅਨੁਸਾਰ ਕਰ ਰਹੀ : ਦੀਪਕ ਕੰਪਾਨੀ ਅਗਲੀ ਖ਼ਬਰ ਪਿੰਡ ਮੰਡੌਰ ਦੇ ਸਕੂਲ ਆਫ ਐਮੀਨੈਂਸ ਵਿਖੇ ਮਨਾਇਆ ਗਿਆ ਏਕਤਾ ਦਿਵਸ <br/>
Ad Position 24