ਪਟਿਆਲਾ, 1 ਨਵੰਬਰ (ਮਨਦੀਪ ਸਿੰਘ ਖਰੌੜ)-ਰਾਜਿੰਦਰਾ ਜਿੰਮਖਾਨਾ ਅਤੇ ਮਹਾਰਾਣੀ ਕਲੱਬ ਵਿਚ ਅੱਜ ਵੀ ਘਸਮਾਨ ਜਾਰੀ ਰਿਹਾ¢ ਲੰਘੇ ਕੱਲ੍ਹ ਆਰ.ਜੇ.ਐਮ.ਸੀ. ਮੈੇਨੇਜਮੈਟ ਵਲੋਂ ਸੈਕਟਰੀ ਡਾ. ਸੁਖਦੀਪ ਬੋਪਾਰਾਏ ਦੀਆਂ ਪਾਵਰਾਂ ਵਾਪਸ ਲੈਣ ਤੋਂ ਬਾਅਦ ਡਾ. ਸੁਖਦੀਪ ਸਿੰਘ ਬੋਪਾਰਾਏ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ¢ ਦੂਸਰੇ ਪਾਸੇ ਅੱਜ ਫਿਰ 12 ਮੈਂਬਰੀ ਡਾਇਰੈਕਟਰ ਮੈਨੇਜਮੈਂਟ ਵਿਚੋਂ ਆਰ.ਜੇ.ਐਮ.ਸੀ. ਦੇ ਪ੍ਰਧਾਨ ਦੀਪਕ ਕੰਪਾਨੀ ਦੀ ਪ੍ਰਧਾਨਗੀ ਹੇਠ ਇਕੱਤਰ ਹੋਏ 9 ਡਾਇਰੈਕਟਰਜ਼ ਨੇ ਸੈਕਟਰੀ ਡਾ. ਸੁਖਦੀਪ ਬੋਪਾਰਾਏ ਦਾ ਅਸਤੀਫ਼ਾ ਅਜੇ ਮੰਜੂਰ ਨਹੀਂ ਕੀਤਾ ਪਰ ਉਨ੍ਹਾਂ ਵਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ¢ ਦੀਪਕ ਕੰਪਾਨੀ ਨੇ ਸਪਸ਼ਟ ਆਖਿਆ ਕਿ ਆਰ.ਓ.ਸੀ. ਦੇ ਨਿਯਮਾਂ ਅਨੁਸਾਰ ਹੀ ਸਭ ਕੁਝ ਹੋ ਰਿਹਾ ਹੈ ਤੇ ਕੋਰਮ ਸਿਰਫ 7 ਡਾਇਰੈਕਟਰਾਂ ਨਾਲ ਪੂਰਾ ਹੁੰਦਾ ਹੈ ਪਰ ਸਾਡੇ ਨਾਲ 12 ਵਿਚੋਂ 9 ਡਾਇਰੈਕਟਰ ਪੂਰੀ ਸਹਿਮਤੀ ਨਾਲ ਕੰਮ ਕਰ ਰਹੇ ਹਨ¢ ਅੱਜ ਦੀ ਮੀਟਿੰਗ ਵਿਚ ਮੀਤ ਪ੍ਰਧਾਨ ਵਿਕਾਸ ਪੁਰੀ, ਖ਼ਜ਼ਾਨਚੀ ਸੰਚਿਤ ਬਾਂਸਲ, ਜਤਿਨ ਗੋਇਲ, ਰਾਹੁਲ ਮਹਿਲਾ, ਵਿਕਰਮ ਸਿੰਘ, ਪ੍ਰਦੀਪ ਸਿੰਗਲਾ, ਡਾ. ਅੰਸ਼ੁਮਨ ਖਰਬੰਦਾ, ਨਿਧੀ ਬਾਂਸਲ ਵੀ ਸ਼ਾਮਲ ਸਨ¢ ਦੀਪਕ ਕੰਪਾਨੀ ਅਤੇ ਵਿਕਾਸ ਪੁਰੀ ਨੇ ਆਖਿਆ ਕਿ ਕਿੰਨੀ ਡਾ. ਸੁਖਦੀਪ ਸਿੰਘ ਬੋਪਾਰਾਏ ਵੀ ਸਾਡੇ ਪਰਿਵਾਰ ਦੇ ਮੈਂਬਰ ਹਨ¢ ਉਨ੍ਹਾਂ ਆਖਿਆ ਕਿ ਇਕਲੀ 12 ਮੈਂਬਰੀ ਮੈਨੇਜਮੈਂਟ ਨਹੀਂ ਸਗੋਂ 2900 ਮੈਂਬਰਾਂ ਦਾ ਇਹ ਪਰਿਵਾਰ ਹੈ¢ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੁਰੀ, ਖਜਾਨਚੀ ਸੰਚਿਤ ਬਾਂਸਲ, ਜਤਿਨ ਗੋਇਲ, ਰਾਹੁਲ ਮਹਿਲਾ, ਵਿਕਰਮ ਸਿੰਘ, ਪ੍ਰਦੀਪ ਸਿੰਗਲਾ, ਡਾ. ਅੰਸ਼ੁਮਨ ਖਰਬੰਦਾ, ਨਿਧੀ ਬਾਂਸਲ ਨੇ ਇਕਜੁਟ ਹੋ ਕੇ ਕਿਹਾ ਕਿ ਕਲੱਬ ਵਿਚ ਕੋਈ ਵੀ ਕੰਮ ਆਰ.ਓ.ਸੀ. ਦੇ ਨਿਯਮਾਂ ਤੋਂ ਬਿਨਾਂ ਨਹੀਂ ਕੀਤਾ ਜਾ ਰਿਹਾ¢ ਆਰ.ਜੇ.ਐਮ.ਸੀ. ਦੇ ਪ੍ਰਧਾਨ ਦੀਪਕ ਕੰਪਾਨੀ, ਵਿਕਾਸ ਪੁਰੀ ਤੇ ਹੋਰ ਮੈਬਰਾਂ ਨੇ ਆਖਿਆ ਕਿ ਡਾ. ਸੁਖਦੀਪ ਸਿੰਘ ਬੋਪਾਰਾਏ ਸਾਡੇ ਪਰਿਵਾਰ ਦੇ ਮੈਂਬਰ ਹਨ¢ ਅਸੀਂ ਅੱਜ ਦੀ 9 ਮੈਬਰ ਦੇ ਡਾਇਰੈਕਟਰ ਦੀ ਮੀਟਿੰਗ ਵਿਚ ਵੀ ਉਨ੍ਹਾਂ ਦਾ ਅਸਤੀਫਾ ਮੰਜੂਰ ਨਹੀਂ ਕੀਤਾ ਤੇ ਉਨ੍ਹਾਂ ਨੂੰ ਮੁੜ ਬੇਨਤੀ ਕੀਤੀ ਹੈ ਕਿ ਇਸ ਉਪਰ ਵਿਚਾਰ ਕਰਨ ਪਰ ਹੈਰਾਨੀ ਹੈ ਕਿ ਉਹ ਕੁਝ ਬੇਤੁਕੇ ਦੋਸ਼ ਲਗਾ ਰਹੇ ਹਨ, ਜੋਕਿ ਬਿਲਕੁਲ ਗਲਤ ਹਨ¢