18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜਿੰਮਖਾਨਾ ਕਲੱਬ ਦੇ ਸੈਕਟਰੀ ਡਾ. ਸੁਖਦੀਪ ਸਿੰਘ ਬੋਪਾਰਾਏ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Ad Position 21
No active advertisement
ਅਜੀਤ ਡੈਸਕ 02-11-2025
ਪਟਿਆਲਾ, 1 ਨਵੰਬਰ (ਮਨਦੀਪ ਸਿੰਘ ਖਰੌੜ)- ਉੱਤਰ ਭਾਰਤ ਦੇ ਨਾਮੀ ਜਿੰਮਖਾਨਾ ਕਲੱਬ ਪਟਿਆਲਾ ਦੀਆਂ ਸਮੇਂ ਸਿਰ ਚੋਣਾਂ ਕਰਾਉਣ ਲਈ ਸੰਘਰਸ਼ ਕਰਦੇ ਆ ਰਹੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਦਰਜ ਕਰਨ ਵਾਲੇ ਸੈਕਟਰੀ ਡਾ. ਸੁਖਦੀਪ ਸਿੰਘ ਸੁੱਖੀ ਬੋਪਾਰਾਏ ਨੇ ਪਿਛਲੇ ਸਮੇਂ ਦÏਰਾਨ ਕੀਤੀਆਂ ਜਾ ਰਹੀਆਂ ਤਾਨਾਸ਼ਾਹੀਆਂ ਦੇ ਵਿਰੋਧ ਵਿਚ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ¢ ਡਾ. ਬੋਪਾਰਾਏ ਨੇ ਪ੍ਰਧਾਨ ਵਲੋਂ ਨਿਯਮਾਂ ਦੇ ਉਲਟ ਜਾ ਕੇ ਲਏ ਜਾ ਰਹੇ ਫ਼ੈਸਲਿਆਂ ਦੇ ਵਿਰੋਧ ਵਿਚ ਰੋਸ ਵਜੋਂ ਅਸਤੀਫ਼ਾ ਦਿੱਤਾ¢ ਅਸਤੀਫ਼ਾ ਦੇਣ ਸੰਬੰਧੀ ਸੈਕਟਰੀ ਡਾ. ਬੋਪਾਰਾਏ ਨੇ ਦੱਸਿਆ ਕਿ ਉਹ ਸਮੇਂ ਸਿਰ ਕਲੱਬ ਦੀਆਂ ਲੋਕਤਾਂਤਰਿਕ ਢੰਗ ਨਾਲ ਅਕਤੂਬਰ ਵਿਚ ਹੋਣ ਵਾਲੀਆਂ ਸਲਾਨਾ ਚੋਣਾਂ ਸਮੇਂ ਸਿਰ ਕਰਵਾਉਣਾ ਚਾਹੁੰਦੇ ਸਨ, ਜਿਹੜੀ ਕਿ ਤਾਨਾਸ਼ਾਹੀ ਕਰਨ ਵਾਲਿਆਂ ਨੂੰ ਮਨਜ਼ੂਰ ਨਹੀਂ ਸੀ, ਇਸ ਦੇ ਨਾਲ ਹੀ ਈ.ਜੀ.ਐਮ. ਬੁਲਾ ਕੇ ਸੰਵਿਧਾਨ ਵਿਚ ਸੋਧ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕਿ ਕਲੱਬ ਦੇ ਮੈਂਬਰਾਂ ਨੂੰ ਮਨਜ਼ੂਰ ਨਹੀਂ ਹੈ¢ ਡਾ. ਬੋਪਾਰਾਏ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੋਨਾਂ ਮੁੱਦਿਆਂ 'ਤੇ ਆਪਣੀ ਸਹਿਮਤੀ ਦੇਣ ਤੋਂ ਮਨਾ ਕਰ ਦਿੱਤਾ ਤਾਂ ਪ੍ਰਧਾਨ, ਮੀਤ ਪ੍ਰਧਾਨ ਅਤੇ ਖ਼ਜ਼ਾਨਚੀ ਨੇ ਨਿਯਮਾਂ ਦੇ ਉਲਟ ਜਾ ਕੇ ਸਾਰਾ ਕੁਝ ਆਪਣੇ ਹੱਥ ਵਿਚ ਕਰਨ ਲਈ ਮੀਟਿੰਗਾਂ ਬੁਲਾਉਣੀਆਂ ਸ਼ੁਰੂ ਕਰ ਦਿੱਤੀਆਂ¢ ਡਾ. ਬੋਪਾਰਾਏ ਨੇ ਦੱਸਿਆ ਕਿ ਜਦੋਂ ਜੂਨ-ਜੁਲਾਈ ਮਹੀਨੇ ਵਿਚ ਆਪਣੇ ਨਿੱਜੀ ਕੰਮ ਲਈ ਕੈਨੇਡਾ ਗਏ ਤਾਂ ਪਿੱਛੋਂ ਉਨ੍ਹਾਂ ਦੀ ਅਤੇ ਜੁਆਇੰਟ ਸਕੱਤਰ ਵਿਨੋਦ ਸ਼ਰਮਾ (ਉਹ ਵੀ ਕੈਨੇਡਾ ਦੀ ਫੇਰੀ 'ਤੇ ਸਨ) ਦੀ ਗੈਰ ਮÏਜੂਦਗੀ ਲਾਭ ਉਠਾ ਕੇ ਗੈਰ ਕਾਨੂੰਨੀ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ¢ ਜਿਨ੍ਹਾਂ ਵਿਚ ਬਿਨਾਂ ਈ.ਜੀ.ਐਮ. ਤੋਂ ਲੋੜ ਤੋਂ ਜ਼ਿਆਦਾ ਪੈਸੇ ਦੀ ਲਾਗਤ ਨਾਲ ਗੋਲਫ ਅਤੇ ਵਾਲੀਬਾਲ ਦੇ ਗਰੀਨ ਪੈਚ ਨੂੰ ਖ਼ਤਮ ਕਰਕੇ ਕੰਕਰੀਟ ਵਿਚ ਤਬਦੀਲ ਦਾ ਬਿਨਾਂ ਕਿਸੇ ਮਨਜ਼ੂਰੀ ਤੋਂ ਫ਼ੈਸਲਾ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ¢ ਉਨ੍ਹਾਂ ਦੱਸਿਆ ਕਿ ਪ੍ਰਧਾਨ ਕਮਰੇ ਦੀ ਬਿਨਾਂ ਕਾਰਨ ਮੇਜਰ ਰੈਨੋਵੇਸ਼ਨ ਕੀਤੀ ਗਈ ਅਤੇ ਜਿਹੜੇ ਬਾਥਰੂਮ ਤੋੜ ਕੇ ਬਣਾਏ ਗਏ ਉਹ ਸਿਰਫ਼ 20 ਫ਼ੀਸਦੀ ਖਰਚੇ ਨਾਲ ਰੈਨੋਵੇਟ ਕੀਤੇ ਜਾ ਸਕਦੇ ਸਨ¢ ਜਦੋਂ ਕਿ ਕਲੱਬ ਪਹਿਲਾਂ ਹੀ ਆਰਥਿਕ ਘਾਟੇ ਵਿਚ ਹੈ¢ ਡਾ. ਬੋਪਾਰਾਏ ਨੇ ਦੱਸਿਆ ਕਿ ਜਿਹੜੀਆਂ ਵਿੱਤੀ ਅਦਾਇਗੀਆਂ ਨਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਸ ਬਾਰੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਉਹ ਸਿਰਫ਼ ਬਿਨਾਂ ਈ.ਜੀ.ਐਮ ਦੀ ਮਨਜੂਰੀ ਤੋਂ ਕੀਤੇ ਗਏ ਖਰਚੇ ਦੀ ਲੱਖਾਂ ਰੁਪਏ ਦੀ ਅਦਾਇਗੀ ਕਰਨ ਤੋਂ ਮਨ੍ਹਾ ਕੀਤੀ ਗਈ ਸੀ, ਬਾਕੀ ਉਨ੍ਹਾਂ ਵਲੋਂ ਕਦੇ ਕੋਈ ਜ਼ਰੂਰੀ ਅਦਾਇਗੀ ਨਹੀਂ ਰੋਕੀ ਗਈ¢ ਡਾ. ਬੋਪਾਰਾਏ ਨੇ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਚੋਣਾਂ ਦਾ ਐਲਾਨ ਹੋ ਜਾਵੇ ਅਤੇ ਪਹਿਲਾਂ ਚੁਣੀ ਹੋਈ ਬਾਡੀ ਆਪਣੀ ਟਰਮ ਪੁਰੀ ਕਰ ਦੇਵੇ ਤਾਂ ਵਾਰ ਵਾਰ ਈ.ਜੀ.ਐਮ. ਨਹੀਂ ਬੁਲਾਈ ਜਾਂਦੀ ਸਗੋਂ ਏ.ਜੀ.ਐਮ ਵਿਚ ਹੀ ਸਾਰੇ ਫ਼ੈਸਲੇ ਲੈ ਲਏ ਜਾਂਦੇ ਹਨ¢ ਪਰ ਇਥੇ ਵਾਰ ਵਾਰ ਈ.ਜੀ.ਐਮ. ਬੁਲਾਉਣ ਦੇ ਪਿਛਲੇ ਵੱਡੀ ਸਾਜਿਸ਼ ਨਜ਼ਰ ਆ ਰਹੀ ਹੈ ਕਿ ਉਹ ਸੰਵਿਧਾਨ ਵਿਚ ਸੋਧ ਕਰਕੇ ਸਾਰੇ 12 ਡਾਇਰੈਕਟਰਾਂ ਦੀ ਚੋਣ ਨਾ ਕਰਵਾ ਕੇ, ਆਪਣੇ 8 ਡਾਇਰੈਕਟਰ ਬਿਨਾਂ ਚੋਣ ਤੋਂ ਆਪਣੇ ਕੋਲ ਰੱਖ ਕੇ ਤਾਨਾਸ਼ਾਹੀ ਲਾਗੂ ਕਰਨੀ ਚਾਹੁੰਦੇ ਹਨ¢ ਜਿਹੜੀ ਕਿ ਲੋਕਤੰਤਰ ਦੇ ਉਲਟ ਹੈ,ਕਲੱਬ ਮੈਂਬਰਾਂ ਨੂੰ ਮਨਜ਼ੂਰ ਨਹੀਂ ਹੈ ਅਤੇ ਕਲੱਬ ਲਈ ਘਾਤਕ ਹੈ¢ ਕਲੱਬ ਦੇ ਜੁਆਇੰਟ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਸੈਕਟਰੀ ਡਾ. ਸੁਖਦੀਪ ਸਿੰਘ ਬੋਪਾਰਾਏ ਵਲੋਂ ਅਸਤੀਫ਼ਾ ਦੇਣਾ ਮੰਦਭਾਗਾ ਹੈ ਪਰ ਜਿਨ੍ਹਾਂ ਹਲਾਤਾਂ ਵਿਚ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ, ਉਹ ਬਹੁਤ ਹੀ ਮੰਦਭਾਗੇ ਹਨ¢ ਵਿਨੋਦ ਸ਼ਰਮਾ ਨੇ ਦੱਸਿਆ ਕਿ ਕਲੱਬ ਦੇ ਇਤਿਹਾਸ ਵਿਚ ਪਹਿਲੀ ਵਾਰ ਸੈਕਟਰੀ ਤੋਂ ਬਿਨਾਂ ਚੈਕ ਪਾਸ ਕਰਕੇ ਖਰਚੇ ਕੀਤੇ ਜਾ ਰਹੇ ਹਨ, ਈ.ਜੀ.ਐਮ ਬੁਲਾਈ ਜਾ ਰਹੀ ਹੈ, ਬੇਲੋੜੇ ਖਰਚ ਕੀਤੇ ਜਾ ਰਹੇ ਹਨ ਤਾਂ ਫੇਰ ਸਕੱਤਰ ਵੱਲੋਂ ਰੋਸ ਜ਼ਾਹਿਰ ਕਰਨਾ ਜਾਇਜਾ ਹੈ¢
Ad Position 22
No active advertisement
ਪਿਛਲੀ ਖ਼ਬਰ ਦੰਦਰਾਲਾ ਖਰੌੜ 'ਚ ਆਈ.ਡੀ.ਬੀ.ਆਈ. ਬੈਂਕ ਦੀ ਬਰਾਂਚ ਦਾ ਉਦਘਾਟਨ ਅਗਲੀ ਖ਼ਬਰ ਮਹਾਰਾਣੀ ਕਲੱਬ 'ਚ ਘਸਮਾਨ ਜਾਰੀ, ਮੈਨੇਜਮੈਂਟ ਸਭ ਕੁਝ ਆਰ.ਓ.ਸੀ. ਦੇ ਨਿਯਮਾਂ ਅਨੁਸਾਰ ਕਰ ਰਹੀ : ਦੀਪਕ ਕੰਪਾਨੀ
Ad Position 24