18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਨਾਭਾ ਵਾਸੀਆਂ ਨੇ ਸਰਕੁਲਰ ਰੋਡ ਹਾਦਸੇ ਦੇ ਮਿ੍ਤਕਾਂ ਦੀ ਯਾਦ 'ਚ ਕੱਢਿਆ ਮੋਮਬੱਤੀ ਮਾਰਚ

Ad Position 21
No active advertisement
ਨਾਭਾ ਬਾਈਪਾਸ ਸੜਕ 'ਤੇ ਹੋਏ ਹਾਦਸਿਆਂ ਦੌਰਾਨ ਮਰੇ ਵਿਅਕਤੀਆਂ ਦੀ ਯਾਦ 'ਚ ਕੱਢੇ ਮੋਮਬੱਤੀ ਮਾਰਚ ਦਾ ਦਿ੍ਸ਼ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 03-11-2025
ਨਾਭਾ, 2 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਸਥਾਨਕ ਲੋਕਾਂ ਨੇ ਮੋਮਬੱਤੀ ਮਾਰਚ ਕਰਕੇ ਸਰਕੁਲਰ ਰੋਡ ਹਾਦਸਿਆਂ 'ਚ ਮਾਰੇ ਗਏ ਮਿ੍ਤਕਾਂ ਨੂੰ ਯਾਦ ਕੀਤਾ, ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਦੀ ਅਣਗਹਿਲੀ 'ਤੇ ਅੱਜ ਤੱਕ ਇਸ ਮੁੱਦੇ ਉੱਪਰ ਆਪਣੀ ਚੁੱਪੀ ਲਈ ਮਿ੍ਤਕਾਂ ਕੋਲੋਂ ਮੁਆਫ਼ੀ ਮੰਗੀ | ਬਾਈਪਾਸ ਸੜਕ ਉੱਪਰ ਵੱਖ-ਵੱਖ ਹਾਦਸਿਆਂ 'ਚ ਮਾਰੇ ਗਏ 20 ਦੇ ਕਰੀਬ ਮਿ੍ਤਕਾਂ ਦੇ ਪਰਿਵਾਰਕ ਮੈਂਬਰ ਵੀ ਇਸ ਮੋਮਬੱਤੀ ਮਾਰਚ ਵਿਚ ਪਹੁੰਚੇ | ਕਈਆਂ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਦੱਸਿਆ ਕਿ ਉਹ ਕਿਸ ਤਰੀਕੇ ਉੱਜੜੇ ਘਰ ਵਿਚ ਜ਼ਿੰਦਗੀ ਗੁਜ਼ਾਰ ਰਹੇ ਹਨ | ਇਕ ਮਿ੍ਤਕ ਅਜੇ ਕੁਮਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਜੇ ਦਾ ਵਿਆਹ ਤੋਂ ਪੰਜ ਦਿਨ ਬਾਅਦ ਹੀ ਬਾਈਪਾਸ ਸੜਕ ਉੱਪਰ ਹਾਦਸਾ ਹੋ ਗਿਆ ਸੀ | ਉਸ ਦੇ ਮਾਪੇ ਅੱਜ ਤੱਕ ਗਹਿਰੇ ਸਦਮੇ 'ਚ ਚਲੇ ਗਏ ਤੇ ਡਿਪਰੈੱਸ਼ਨ ਦੇ ਸ਼ਿਕਾਰ ਹੋ ਗਏ ਹਨ | ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਛੋਟੇ-ਛੋਟੇ ਕੰਮ ਤੋਂ ਵੀ ਅਸਮਰਥ ਹੋ ਗਏ ਹਨ | ਦੀਵਾਲੀ ਤੋਂ ਇਕ ਦਿਨ ਪਹਿਲਾਂ ਬਾਈਪਾਸ ਸੜਕ ਹਾਦਸੇ ਵਿਚ ਮਰੇ 9 ਸਾਲਾ ਨੇਹਾਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ ਇਕ ਕੱਪੜੇ ਦੀ ਕੰਪਨੀ ਨੇ ਫੋਟੋਸ਼ੂਟ ਲਈ ਚੁਣ ਲਿਆ ਸੀ ਤੇ ਉਸ ਖ਼ੂਬਸੂਰਤ ਬੱਚੇ ਨੂੰ ਕਿਸੇ ਟਰਾਲੇ ਨੇ ਕੁਚਲ ਦਿੱਤਾ ਸੀ, ਉਹ ਤਾਂ ਆਪਣੀ ਮਾਤਾ ਨਾਲ ਸੜਕ ਦੇ ਇਕ ਪਾਸੇ ਰੁਕੀ ਹੋਈ ਸਕੂਟੀ ਉੱਪਰ ਬੈਠਾ ਸੀ ਤੇ ਉਸ ਦੀ ਮਾਤਾ ਰਸਤਾ ਸਾਫ਼ ਹੋਣ ਦਾ ਇੰਤਜ਼ਾਰ ਕਰ ਰਹੀ ਸੀ ਤਾਂਕਿ ਉਹ ਸੜਕ ਪਾਰ ਕਰ ਸਕੇ | ਇਹ ਮੋਮਬੱਤੀ ਮਾਰਚ ਸਥਾਨਕ ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋ ਕੇ ਉਸ ਸਥਾਨ 'ਤੇ ਖ਼ਤਮ ਕੀਤਾ ਗਿਆ ਜਿੱਥੇ 9 ਸਾਲਾ ਬੱਚੇ ਦੀ ਮੌਤ ਹੋਈ ਸੀ | ਸੰਵਾਦ ਮੈਂਬਰ ਰੀਤ ਇਕਬਾਲ ਸਿੰਘ ਮਝੈਲ, ਰਾਜੇਸ਼ ਢੀਂਗਰਾ, ਸਨੀ ਰਹੇਜਾ, ਗੁਰਮੀਤ ਸਿੰਘ ਥੂਹੀ, ਗੁਰਮੀਤ ਸਿੰਘ ਗੈਰੀ, ਰਾਜਿੰਦਰ ਸਿੱਧੂ, ਮੋਹਨ ਸਿੰਘ, ਨਵਦੀਪ ਵਰਮਾ ਆਦਿ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅੱਗੇ ਤੋਂ ਹੋਣ ਵਾਲੇ ਹਾਦਸੇ ਕਾਬੂ ਕਰਨ ਲਈ ਯੋਗ ਪ੍ਰਬੰਧ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਸਾਈਬਰ ਹਮਲਿਆਂ ਦਾ ਹੱਲ ਲੱਭਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਵਿਕਸਿਤ ਕੀਤੀ ਗਈ ਤਕਨੀਕ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ : 'ਆਪ' ਦੇ ਉਮੀਦਵਾਰ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ- ਅਬਲੋਵਾਲ
Ad Position 24