18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਾਈਬਰ ਹਮਲਿਆਂ ਦਾ ਹੱਲ ਲੱਭਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਵਿਕਸਿਤ ਕੀਤੀ ਗਈ ਤਕਨੀਕ

Ad Position 21
No active advertisement
ਅਭਿਨਵ ਭੰਡਾਰੀ, ਜਸਮੀਨ ਕੌਰ, ਸੰਨੀ ਬਹਿਲ <br/> 03-11-2025
ਪਟਿਆਲਾ, 2 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਇਕ ਤਾਜ਼ਾ ਖੋਜ ਅਧਿਐਨ ਰਾਹੀਂ ਡਿਜੀਟਲ ਯੁੱਗ ਦੀ ਸਭ ਤੋਂ ਵੱਡੀ ਚੁਨੌਤੀ, ਕਲਾਉਡ ਆਧਾਰਿਤ ਤੇ ਡਿਜੀਟਲ ਨੈੱਟਵਰਕਾਂ 'ਤੇ ਹੋਣ ਵਾਲੇ ਵੱਡੇ ਪੈਮਾਨੇ ਦੇ ਸਾਈਬਰ ਹਮਲਿਆਂ ਦਾ ਹੱਲ ਲੱਭਣ ਹਿਤ ਤਕਨੀਕ ਵਿਕਸਿਤ ਕੀਤੀ ਗਈ ਹੈ | ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵਿਖੇ ਇਹ ਖੋਜ ਖੋਜਾਰਥੀ ਡਾ. ਜਸਮੀਨ ਕੌਰ ਚਾਹਲ ਵਲੋਂ ਨਿਗਰਾਨ ਡਾ. ਅਭਿਨਵ ਭੰਡਾਰੀ ਤੇ ਸਹਿ-ਨਿਗਰਾਨ ਡਾ. ਸੰਨੀ ਬਹਿਲ ਐਸੋਸੀਏਟ ਪ੍ਰੋਫੈਸਰ, ਐੱਸ.ਬੀ.ਐੱਸ.ਐੱਸ.ਟੀ.ਯੂ., ਫ਼ਿਰੋਜ਼ਪੁਰ ਦੀ ਨਿਗਰਾਨੀ ਹੇਠ ਕੀਤੀ ਗਈ ਹੈ | ਇਸ ਖੋਜ ਦੇ ਨਤੀਜੇ 12.7 ਇੰਪੈਕਟ ਫੈਕਟਰ ਵਾਲ਼ੇ ਐੱਸ.ਸੀ.ਆਈ. ਇੰਡੈਕਸਡ ਜਰਨਲ ਵਿਚ ਪ੍ਰਕਾਸ਼ਿਤ ਹੋਣ ਨਾਲ਼ ਇਸ ਨੂੰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੋਈ ਹੈ | ਨਿਗਰਾਨ ਡਾ. ਅਭਿਨਵ ਭੰਡਾਰੀ ਨੇ ਦੱਸਿਆ ਕਿ ਇਹ ਨਵੀਨਤਮ ਖੋਜ ਕਾਰਜ 'ਡਿਸਟ੍ਰੀਬਿਊਟਿਡ ਡਿਨਾਈਲ ਆਫ਼ ਸਰਵਿਸ (ਡੀ.ਡੀ.ਓ.ਐੱਸ.) ਅਤੇ ਅਜਿਹੇ ਹੋਰ ਸਾਈਬਰ ਖ਼ਤਰੇ, ਜੋ ਸਰਕਾਰਾਂ, ਉਦਯੋਗਾਂ ਅਤੇ ਵਿਅਕਤੀਆਂ ਲਈ ਖ਼ਤਰਾ ਸਾਬਤ ਹੋ ਸਕਦੇ ਹਨ, ਦੇ ਵਿਰੁੱਧ ਬਚਾਅ ਮਜ਼ਬੂਤ ਕਰਨ ਉੱਤੇ ਕੇਂਦਰਿਤ ਹੈ | ਉਨ੍ਹਾਂ ਦੱਸਿਆ ਕਿ ਇਹ ਖੋਜ ਲਚਕੀਲੇ ਡਿਜੀਟਲ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਯੋਗਦਾਨ ਪਾਉਂਦਿਆਂ ਇਕ ਮਜ਼ਬੂਤ ਮਾਡਲ ਦੀ ਪੇਸ਼ਕਸ਼ ਕਰਦੀ ਹੈ | ਉਨ੍ਹਾਂ ਦੱਸਿਆ ਕਿ ਇਹ ਪਹੁੰਚ ਡਿਜੀਟਲ ਭਰੋਸੇਯੋਗਤਾ ਵਧਾਉਂਦੀ ਹੈ ਅਤੇ ਇਕ ਮਜ਼ਬੂਤ ਸਾਈਬਰ ਸੁਰੱਖਿਆ ਫਰੇਮਵਰਕ ਬਣਾਉਂਦੀ ਹੈ ਤਾਂ ਜੋ ਸੰਵੇਦਨਸ਼ੀਲ ਡਾਟਾ, ਵਿੱਤੀ ਪ੍ਰਣਾਲੀਆਂ ਅਤੇ ਮਹੱਤਵਪੂਰਨ ਆਨਲਾਈਨ ਸੇਵਾਵਾਂ ਦੀ ਰਾਖੀ ਕੀਤੀ ਜਾ ਸਕੇ | ਖ਼ੋਜਾਰਥੀ ਡਾ. ਜਸਮੀਨ ਕੌਰ ਚਾਹਲ ਨੇ ਦੱਸਿਆ ਕਿ ਇਸ ਖੋਜ ਰਾਹੀਂ ਵਿਕਸਿਤ ਤਕਨੀਕ ਵੱਖ-ਵੱਖ ਧਿਰਾਂ ਲਈ ਲਾਭਦਾਇਕ ਹੈ | ਉਨ੍ਹਾਂ ਕਿਹਾ ਕਿ ਜਿੱਥੇ ਉਦਯੋਗਾਂ ਲਈ ਇਹ ਡਿਜੀਟਲ ਪਲੇਟਫ਼ਾਰਮਾਂ ਅਤੇ ਸੇਵਾਵਾਂ ਦੀ ਸੁਰੱਖਿਆ, ਵਿੱਤੀ ਮਾਮਲਿਆਂ ਵਿਚ ਹੁੰਦੇ ਨੁਕਸਾਨ ਨੂੰ ਰੋਕਣ ਵਿਚ ਸਹਾਈ ਹੈ, ਉੱਥੇ ਹੀ ਸਰਕਾਰਾਂ ਲਈ ਇਹ ਰਾਸ਼ਟਰੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਇਹ ਸਰਕਾਰੀ ਪੋਰਟਲ, ਸਿਹਤ ਸੰਭਾਲ਼ ਪ੍ਰਣਾਲੀਆਂ, ਵਿੱਤੀ ਸੇਵਾਵਾਂ ਅਤੇ ਵਿੱਦਿਅਕ ਪਲੇਟਫ਼ਾਰਮ ਵਰਗੇ ਜ਼ਰੂਰੀ ਆਨਲਾਈਨ ਸਰੋਤਾਂ ਉੱਤੇ ਹੁੰਦੇ ਸਾਈਬਰ ਹਮਲਿਆਂ ਤੋਂ ਬਚਾਅ ਕਰ ਸਕਦੀ ਹੈ | ਸਹਿ-ਨਿਗਰਾਨ ਡਾ. ਸੰਨੀ ਬਹਿਲ ਨੇ ਕਿਹਾ ਕਿ ਅਕਾਦਮਿਕ ਖੋਜ ਖੇਤਰ ਅਤੇ ਅਸਲ ਸੰਸਾਰ ਦੀ ਸਾਈਬਰ ਸਕਿਉਰਿਟੀ ਸੰਬੰਧੀ ਹੱਲਾਂ ਵਿਚਕਾਰ ਦਰਾਰ ਨੂੰ ਮੇਟਣ ਹਿਤ ਇਹ ਅਧਿਐਨ ਇਕ ਪੁਲ ਵਜੋਂ ਕਾਰਜ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਵਿਕਸਿਤ ਤਕਨੀਕ ਵਿਚ ਵਿਸ਼ਵ ਪੱਧਰ 'ਤੇ ਡਿਜੀਟਲ ਸੁਰੱਖਿਆ ਵਿਚ ਯੋਗਦਾਨ ਪਾਉਣ ਦੀ ਬਹੁਤ ਵੱਡੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਦਿੱਲੀ ਪਬਲਿਕ ਸਕੂਲ ਵਿਚ ਸਮਾਗਮ ਕਰਵਾਇਆ ਅਗਲੀ ਖ਼ਬਰ ਨਾਭਾ ਵਾਸੀਆਂ ਨੇ ਸਰਕੁਲਰ ਰੋਡ ਹਾਦਸੇ ਦੇ ਮਿ੍ਤਕਾਂ ਦੀ ਯਾਦ 'ਚ ਕੱਢਿਆ ਮੋਮਬੱਤੀ ਮਾਰਚ
Ad Position 24