23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ

Ad Position 21
No active advertisement
ਅਜੀਤ ਡੈਸਕ 05-11-2025
ਪਟਿਆਲਾ, 4 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਾਤਿਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਗੁਰੂ ਸਿੰਘ ਸਭਾ ਮਾਲ ਰੋਡ ਤੋਂ ਸਜਾਇਆ ਗਿਆ | ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜੇ ਨਗਰ ਕੀਰਤਨ ਦਾ ਸੰਗਤਾਂ ਵਲੋਂ ਜਗ੍ਹਾ-ਜਗ੍ਹਾ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ ਗਿਆ | ਇਸ ਵਾਰ ਗਤਕਾ ਅਖਾੜਿਆਂ ਦੇ ਨਾਲ-ਨਾਲ ਵੱਡੀ ਗਿਣਤੀ ਸਕੂਲੀ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ ਤੇ ਗੁਰਦੁਆਰਾ ਸਾਹਿਬਾਨ ਅਤੇ ਕਾਲੋਨੀਆਂ ਤੋਂ ਸੰਗਤਾਂ ਆਪਣੇ ਜਥੇ ਲੈ ਕੇ ਵੀ ਹਾਜ਼ਰੀ ਲਗਵਾਉਂਦੀਆਂ ਦਿਖੀਆਂ, ਜਿਨ੍ਹਾਂ ਵਲੋਂ ਗਾਏ ਜਾ ਰਹੇ ਗੁਰੂ ਜਸ ਨੇ ਮਾਹੌਲ ਧਾਰਮਿਕ ਰੰਗ 'ਚ ਰੰਗੀ ਰੱਖਿਆ | ਇਸ ਤੋਂ ਇਲਾਵਾ ਬੈਂਡ ਪਾਰਟੀਆਂ ਨੇ ਧਾਰਮਿਕ ਧੁਨਾਂ ਨਾਲ ਸ਼ਬਦ ਗਾਇਨ ਕੀਤੇ ਗਏ | ਗਤਕਾ ਅਖਾੜਿਆਂ ਤੋਂ ਆਏ ਨੌਜਵਾਨਾਂ ਖ਼ਾਸ ਕਰ ਬੀਬੀਆਂ ਵਲੋਂ ਦਿਖਾਏ ਗਤਕੇ ਦੇ ਜੌਹਰ ਵੀ ਸੰਗਤਾਂ ਨੇ ਉਤਸ਼ਾਹ ਨਾਲ ਦੇਖੇ | ਫੁੱਲਾਂ ਦੀ ਸਜੀ ਪਾਲਕੀ ਜਿਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ ਦੇ ਅੱਗੇ ਸ਼ਬਦ ਚੌਂਕੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦਾ ਜਥਾ ਵੀ ਗੁਰੂ ਸਾਹਿਬ ਦੀ ਉਸਤਤ 'ਚ ਸ਼ਬਦ ਗਾਇਨ ਕਰਦਾ ਰਿਹਾ | ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਕਈ ਤਿਆਰ-ਬਰ-ਤਿਆਰ ਸਿੰਘ ਪੈਦਲ ਤੇ ਆਪਣੇ ਘੋੜਿਆਂ ਨਾਲ ਸ਼ਿਰਕਤ ਕਰਨ ਪਹੁੰਚੇ ਹੋਏ ਸਨ | ਰਸਤੇ 'ਚ ਕਈ ਥਾਈਾ ਮਾਰਕੀਟ ਕਮੇਟੀਆਂ ਤੇ ਹੋਰ ਸੰਸਥਾਵਾਂ ਵਲੋਂ ਨਗਰ ਕੀਰਤਨ 'ਚ ਹਾਜ਼ਰੀ ਲਗਵਾਉਣ ਵਾਲੇ ਜਥਿਆਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ | ਨਗਰ ਕੀਰਤਨ ਦੀ ਆਰੰਭਤਾ ਮੌਕੇ ਵੱਖ-ਵੱਖ ਧਰਮਾਂ ਦੇ ਆਗੂ ਖ਼ਾਸ ਤੌਰ 'ਤੇ ਹਾਜ਼ਰੀ ਲਗਵਾਉਣ ਪਹੁੰਚੇ, ਜਿਨ੍ਹਾਂ 'ਚ ਮਹਾਂਮੰਡਲੇਸ਼ਵਰ ਬ੍ਰਹਮਾਨੰਦ ਗਿਰੀ ਜੂਨਾ ਅਖਾੜਾ ਵੀ ਪਹੁੰਚੇ ਹੋਏ ਸਨ | ਸ਼ੇਰੇ-ਪੰਜਾਬ ਮਾਰਕੀਟ 'ਚ ਐਸੋਸੀਏਸ਼ਨ ਵਲੋਂ ਅਮਰਿੰਦਰ ਸਿੰਘ ਬਜਾਜ ਅਤੇ ਹੋਰਨਾਂ ਨੇ ਵੀ ਫੁੱਲਾਂ ਦੀ ਵਰਖਾ ਤੇ ਲੰਗਰ ਲਗਾ ਕੇ ਇਸ ਦਾ ਸਵਾਗਤ ਕੀਤਾ | ਨਗਰ ਕੀਰਤਨ ਵਾਪਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲ ਰੋਡ ਵਿਖੇ ਸਮਾਪਤ ਹੋਇਆ | ਇੰਦਰਮੋਹਨ ਸਿੰਘ ਬਜਾਜ ਨੇ ਦਸਿਆ ਕਿ ਕੱਲ੍ਹ 5 ਨਵੰਬਰ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 2 ਵਜੇ ਤਕ ਧਾਰਮਿਕ ਦੀਵਾਨ ਸਜਾਏ ਜਾਣਗੇ | ਇਸ ਮੌਕੇ ਬਲਜਿੰਦਰ ਸਿੰਘ ਬੇਦੀ ਪ੍ਰਧਾਨ, ਬਰਜਿੰਦਰ ਸਿੰਘ ਦੀਵਾਨ ਸਕੱਤਰ, ਹਰਬੀਰ ਸਿੰਘ ਖਰਬੰਦਾ, ਭਜਨ ਸਿੰਘ ਉਬਰਾਏ, ਬਲਰਾਜ ਇੰਦਰ ਸਿੰਘ ਗਰੇਵਾਲ, ਪ੍ਰੋ. ਬਾਬੂ ਸਿੰਘ, ਅਮਰਜੀਤ ਸਿੰਘ ਕਾਲੇਕਾ, ਸਾਬਕਾ ਆਈ.ਜੀ. ਗੁਰਜੀਤ ਸਿੰਘ ਤੋਂ ਇਲਾਵਾ ਮੁਸਲਿਮ ਸਮਾਜ ਦੇ ਆਗੂ ਜਿਊਣਾ ਖਾਨ, ਕਿ੍ਸਚਨ ਸਮਾਜ ਤੋਂ ਜੇਮਸ ਜੈਨ ਵੀ ਪਹੁੰਚੇ ਹੋਏ ਸਨ |
ਗੁਰਦੁਆਰਾ ਸਿੰਘ ਸਭਾ ਭਾਦਸੋਂ ਤੋਂ ਨਗਰ ਕੀਰਤਨ ਸਜਾਇਆ
ਭਾਦਸੋਂ, (ਗੁਰਬਖ਼ਸ਼ ਸਿੰਘ ਵੜੈਚ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਭਾ ਭਾਦਸੋਂ ਤੋਂ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਇਸ ਦੌਰਾਨ ਭਾਈ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਸਿੰਘ ਸਭਾ ਭਾਦਸੋਂ, ਭਾਈ ਭਰਪੂਰ ਸਿੰਘ ਮੱਟਰਾਂ ਨੇ ਜਥੇ ਸਮੇਤ ਢਾਡੀ, ਸ਼ਬਦ ਗਾਇਨ ਕੀਰਤਨ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਪ੍ਰਬੰਧਕ ਕਮੇਟੀ ਨੇ ਪੰਜ ਪਿਆਰਿਆਂ ਦੇ ਸਿਰੋਪਾਉ ਪਾਏ | ਇਸ ਦੌਰਾਨ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਭਾਈ ਅੰਮਿ੍ਤਪਾਲ ਸਿੰਘ ਗੋਲਡੀ ਹੈੱਡ ਗ੍ਰੰਥੀ, ਭਾਈ ਰਣਧੀਰ ਸਿੰਘ ਢੀਂਡਸਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸ਼ੈਕੀ ਸਿੰਗਲਾ, ਸੰਜੀਵ ਸੂਦ, ਅਮਰਜੀਤ ਸਿੰਘ, ਗੁਰਮੇਲ ਸਿੰਘ ਖੱਟੜਾ, ਜਸਵੰਤ ਸਿੰਘ ਦੇਵੇ, ਹਰਜਿੰਦਰ ਸਿੰਘ, ਰੁਪਿੰਦਰ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ ਖ਼ਾਲਸਾ, ਸੋਹਨ ਸਿੰਘ ਦੇਵੇ, ਅਕਾਲਜੋਤ ਸਿੰਘ, ਦਿਆਲ ਸਿੰਘ ਸਕਰਾਲੀ ਵਾਲੇ, ਮਾਸਟਰ ਰਾਮ ਸਰੂਪ ਸਿੰਘ, ਧਰਮਿੰਦਰ ਸਿੰਘ ਧੰਨਾ, ਏ.ਐਸ.ਆਈ. ਹਰਫੂਲ਼ ਸਿੰਘ, ਸਤਨਾਮ ਸੰਧੂ, ਮਾਸਟਰ ਮਨੋਹਰ ਸਿੰਘ, ਬੀਬੀ ਜਸਵਿੰਦਰ ਕੌਰ ਭੁੱਲਰ, ਕੁਲਵਿੰਦਰ ਸਿੰਘ ਗੋਲੂ, ਅਮਰਜੀਤ ਸਿੰਘ, ਲਖਵਿੰਦਰ ਸਿੰਘ ਰੂਪਰਾਏ, ਜਥੇਦਾਰ ਪਾਲਾ ਸਿੰਘ, ਗੁਰਮੁਖ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬੀ 'ਵਰਸਿਟੀ ਵਿਖੇ ਨਗਰ ਕੀਰਤਨ ਸਜਾਇਆ
ਪਟਿਆਲਾ, (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਵੱਖ-ਵੱਖ ਵਿਭਾਗਾਂ ਅੱਗੇ ਸਿੰਘ ਸਾਹਿਬਾਨ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਸੈਂਕੜਿਆਂ ਦੀ ਗਿਣਤੀ ਵਿਚ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਯੂਨੀਵਰਸਿਟੀ ਕੈਂਪਸ ਨਿਵਾਸੀਆਂ ਨੇ ਨਗਰ ਕੀਰਤਨ ਮੌਕੇ ਸੇਵਾ ਕੀਤੀ | ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਉਪ-ਕੁਲਪਤੀ ਦਫ਼ਤਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਉਪ-ਕੁਲਪਤੀ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ | ਭਾਈ ਸੱਜਣ ਸਿੰਘ ਵਲੋਂ ਕੀਰਤਨ ਕਰਦਿਆਂ ਸੰਗਤਾਂ ਨੂੰ ਮਿੱਠੀ ਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਨਗਰ ਕੀਰਤਨ ਦਾ ਮੁਲਾਜ਼ਮ ਆਗੂ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਸਿੰਘ ਧਾਲੀਵਾਲ, ਅਮਰਜੀਤ ਕੌਰ ਗਿੱਲ, ਸੁਖਵਿੰਦਰ ਸਿੰਘ ਸੁੱਖੀ, ਪ੍ਰਭਜੋਤ ਸਿੰਘ, ਤੇਜਿੰਦਰ ਸਿੰਘ ਤੇ ਉਪ ਕੁਲਪਤੀ ਦਫ਼ਤਰ ਦੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ |
ਬਨੂੜ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਬਨੂੜ, (ਭੁਪਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਬਨੂੜ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ¢ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਨਗਰ ਕੀਰਤਨ ਵਿਚ ਇਲਾਕੇ ਦੀ ਸੰਗਤ ਤੇ ਸਕੂਲੀ ਬੱਚਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ¢ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਅਜਾਇਬ ਸਿੰਘ ਵਲੋਂ ਅਰਦਾਸ ਕੀਤੀ ਤੇ ਬਾਬਾ ਗੁਰਦੇਵ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁੰਦਰ ਫੁੱਲਾਂ ਵਾਲੀ ਸਜਾਈ ਪਾਲਕੀ ਵਿਚ ਸੁਸ਼ੋਭਿਤ ਕੀਤੇ¢ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਵੇਰੇ ਅਰੰਭ ਹੋਇਆ ਨਗਰ ਕੀਰਤਨ ਵਾਰਡ ਨੰਬਰ 9 ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਵਿਖੇ ਪੁੱਜਾ ਜਿੱਥੇ ਕਮੇਟੀ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਤੋਂ ਬਾਅਦ ਨਗਰ ਕੀਰਤਨ ਵਾਰਡ ਨੰਬਰ-8 ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪੁੱਜਾ ਜਿੱਥੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਂਟ ਕੀਤੇ ਗਏ¢ ਇਸ ਦÏਰਾਨ ਸੰਗਤਾਂ ਲਈ ਚਾਹ ਤੇ ਬਰੈਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ¢ ਨਗਰ ਕੀਰਤਨ ਦਾ ਗੁਰਦੁਆਰਾ ਸਿੰਘ ਸ਼ਹਿਦਾਂ ਬਾਂਡਿਆਂ ਬਸੀ ਵਿਖੇ ਪੁੱਜਣ ਤੇ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਦਿਲਬਾਗ ਸਿੰਘ ਬਾਘਾ, ਜਗਜੀਤ ਸਿੰਘ ਛੜਬੜ, ਮਨਜੀਤ ਸਿੰਘ ਠੇਕੇਦਾਰ, ਜਸਪਾਲ ਸਿੰਘ ਪਾਲਾ ਤੇ ਪਰਮਜੀਤ ਸਿੰਘ ਵਲੋਂ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ ਗਏ ਤੇ ਸੰਗਤਾਂ ਵਿਚ ਬਰੈਡ ਪਕÏੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ¢ ਨਗਰ ਕੀਰਤਨ ਵਿਚ ਬੈਂਡ ਤੇ ਗਤਕਾ ਪਾਰਟੀਆਂ ਵਲੋ ਗਤਕੇ ਦੇ ਜÏਹਰ ਦਿਖਾਏ ਗਏ ਜੋ ਵਿਸ਼ੇਸ ਖਿੱਚ ਦਾ ਕੇਂਦਰ ਰਹੇ¢ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਸਮਾਪਿਤ ਹੋਣ ਤੋ ਬਾਅਦ ਟਰੇਕਟਰ ਟਾਲੀਆਂ, ਗਤਕਾ ਪਾਰਟੀਆਂ, ਫÏਜੀ ਬੈਂਡ ਅਤੇ ਸਫਾਈ ਦੀ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਬਾਬਾ ਗੁਰਦੇਵ ਸਿੰਘ ਜੀ ਵਲੋ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢
ਭੁੱਨਰਹੇੜੀ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
ਭੁੱਨਰਹੇੜੀ, (ਧਨਵੰਤ ਸਿੰਘ)-ਜਗਤ ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਥਾਨਕ ਇਲਾਕੇ ਵਿਚ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਵੱਖ-ਵੱਖ ਪਿੰਡਾਂ ਅਤੇ ਕਸਬਿਆਂ 'ਚ ਸੰਗਤ ਉਤਸ਼ਾਹ ਨਾਲ ਸ਼ਾਮਲ ਹੋ ਰਹੀਆਂ ਹਨ | ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਦੇ ਪ੍ਰਬੰਧ ਅਧੀਨ ਸਥਾਨਕ ਗੁਰਦੁਆਰਾ ਸਾਹਿਬ ਭੁੱਨਰਹੇੜੀ ਦੀ ਸੰਗਤ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ ਵਿੱਚ ਸੰਸ਼ੋਬਤ ਸਨ | ਗਿਆਨੀ ਰਣਜੀਤ ਸਿੰਘ ਬੀਰੋਕੇ ਨੇ ਅਰਦਾਸ ਕੀਤੀ | ਗਤਕਾ ਪਾਰਟੀ ਨੇ ਵੀ ਖਾਲਸਾਈ ਜੌਹਰ ਵਿਖਾਏ | ਥਾਂ-ਥਾਂ ਸ਼ਰਧਾਲੂਆਂ ਵਲੋਂ ਸੰਗਤ ਵਲੋਂ ਲੰਗਰ ਲਗਾਕੇ ਸੇਵਾ ਕੀਤੀ ਗਈ | ਨਗਰ ਕੀਰਤਨ ਦੀ ਅਰੰਭਤਾ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੌਜੂਦ ਸਨ |
ਘੜਾਮਾਂ ਖੁਰਦ ਪਿੰਡ 'ਚ ਨਗਰ ਕੀਰਤਨ ਸਜਾਇਆ
ਰਾਜਪੁਰਾ, (ਰਣਜੀਤ ਸਿੰਘ)-ਨੇੜਲੇ ਪਿੰਡ ਘੜਾਮਾਂ ਖੁਰਦ ਵਿਖੇ ਸੀ੍ਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਜਾਣਕਾਰੀ ਮੁਤਾਬਕ ਨੇੜਲੇ ਪਿੰਡ ਘੜਾਮਾਂ ਖੁਰਦ ਗੁਰਦਵਾਰਾ ਸਾਹਿਬ ਸ੍ਰੀ ਗੋਬਿੰਦਸਰ ਸਾਹਿਬ ਤੋ ਆਰੰੰਭ ਹੋ ਕੇ ਪਿੰਡ ਘੜਾਮਾਂ ਕਲਾਂ ਸਿੰਘ ਸਭਾ ਗੁਰਦਵਾਰਾ ਘੜਾਮਾਂ ਕਲਾ, ਬਾਬਾ ਜੀ ਦੀ ਕੁੱਟੀਆਂ ਅਤੇ ਹੋਰਨਾਂ ਸਥਾਨਾਂ ਤੋਂ ਹੁੰਦਾ ਹੋਇਆਂ ਸ਼ਾਮ ਸਮੇ ਵਾਪਸ ਘੜਾਮਾਂ ਖੁਰਦ ਵਿਖੇ ਪੁੱਜਿਆ | ਨਗਰ ਕੀਰਤਨ ਵਿਚ ਗਤਕਾ ਪਾਰਟੀਆਂ ਨੇ ਗਤਕੇ ਦੇ ਜੋਹਰ ਵਿਖਾਏ | ਨਗਰ ਕੀਰਤਨ ਦਾ ਸੰਗਤਾਂ ਨੇ ਥਾਂ ਥਾਂ 'ਤੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਜੋਗਿੰਦਰ ਸਿੰਘ, ਜੋਧਾ ਸਿੰਘ ਸਰਪੰਚ, ਸਾਰਜ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ, ਹਰਬੰਸ ਸਿੰਘ, ਗੁਰਪਾਲ ਸਿੰਘ, ਡਾ. ਦਰਸ਼ਨ ਸਿੰਘ, ਚਰਨਜੀਤ ਿੰਸੰਘ, ਸਬੇਗ ਸਿੰਘ ਸੰਧੂ, ਜਤਿੰਦਰ ਸਿੰਘ ਸੰਧੂ, ਨਿਸ਼ਾਨ ਸਿੰਘ, ਗੁਰਮੇਜ ਸਿੰਘ, ਗੁਰਮੇਜਰ ਸਿੰਘ, ਸੂਬਾ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ ਮਹਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਆਈ. ਟੀਮ ਨੇ ਪਟਿਆਲਾ 'ਚ ਕੀਤੀ ਛਾਪੇਮਾਰੀ ਅਗਲੀ ਖ਼ਬਰ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਦਾ ਅਸਤੀਫ਼ਾ ਜਨਤਕ ਨਾ ਹੋਣ ਵਿਰੁੱਧ ਦਰਜਨ ਭਰ ਕੌਂਸਲਰਾਂ ਵਲੋਂ ਸਮੂਹਿਕ ਅਸਤੀਫ਼ਾ
Ad Position 24