23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੀ. ਬੀ. ਆਈ. ਟੀਮ ਨੇ ਪਟਿਆਲਾ 'ਚ ਕੀਤੀ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 05-11-2025
ਪਟਿਆਲਾ, 4 ਨਵੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਇਕ ਨਾਮੀ ਰੀਅਲ ਅਸਟੇਟ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਘਰ ਸੀ.ਬੀ.ਆਈ. ਟੀਮ ਵਲੋਂ ਛਾਪੇਮਾਰੀ ਕੀਤੀ ਗਈ | ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਦੇ ਕਰੀਬ ਦਿੱਲੀ ਤੋਂ ਸੀ.ਬੀ.ਆਈ. ਦੀ ਟੀਮ ਪਟਿਆਲਾ ਦੀ ਗੁਰੂ ਘਰ ਸ੍ਰੀ ਮੋਤੀ ਬਾਗ ਸਾਹਿਬ ਦੇ ਨੇੜਲੀ ਕਾਲੋਨੀ ਦੇ ਇਕ ਘਰ 'ਚ ਛਾਪੇਮਾਰੀ ਕੀਤੀ ਗਈ | ਬਾਹਰ ਵੱਡੀ ਗਿਣਤੀ 'ਚ ਪਟਿਆਲਾ ਪੁਲਿਸ ਦੇ ਅਫ਼ਸਰ ਤੇ ਮੁਲਾਜ਼ਮ ਮੌਜੂਦ ਸਨ | ਪਰ ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸੀ.ਬੀ.ਆਈ. ਦੀ ਰੇਡ ਕਿਸ ਕੇਸ ਨਾਲ ਸੰਬੰਧਿਤ ਸੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਤੋਂ ਬਾਅਦ ਸੀ.ਬੀ.ਆਈ. ਨੂੰ ਕੁੱਝ ਅਜਿਹੇ ਸਬੂਤ ਮਿਲੇ ਸਨ ਜਿਹੜੇ ਕਿ ਪਟਿਆਲਾ ਦੀ ਰੀਅਲ ਅਸਟੇਟ ਦੀ ਫ਼ਰਮ ਨਾਲ ਜੁੜਦੇ ਸਨ | ਇਸੇ ਮਸਲੇ ਨੂੰ ਲੈ ਕੇ ਇੱਥੇ ਛਾਪੇਮਾਰੀ ਕਰਨ ਸੰਬੰਧੀ ਦਸਿਆ ਜਾ ਰਿਹਾ ਹੈ | ਪਰ ਇਸ ਛਾਪੇਮਾਰੀ ਦੀ ਸਚਾਈ ਉਦੋਂ ਹੀ ਸਾਹਮਣੇ ਆਵੇਗੀ ਜਦੋਂ ਅਧਿਕਾਰਕ ਤੌਰ 'ਤੇ ਦਸਿਆ ਜਾਵੇਗਾ | ਖ਼ਬਰ ਲਿਖੇ ਜਾਣ ਤੱਕ ਸੀ.ਬੀ.ਆਈ. ਦੀਆਂ ਟੀਮਾਂ ਘਰ ਦੇ ਅੰਦਰ ਹੀ ਸਨ |
Ad Position 22
No active advertisement
ਪਿਛਲੀ ਖ਼ਬਰ ਗੁ: ਦੇਹਰਾ ਬਾਬਾ ਗੁਲਾਬ ਸਿੰਘ ਦੇ ਅਸਥਾਨ ਨੌਰਾ ਵਿਖੇ ਵਿਸ਼ਾਲ ਨਗਰ ਕੀਰਤਨ ਅੱਜ -ਪ੍ਰਧਾਨ ਮਸਤਾਨ ਸਿੰਘ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ
Ad Position 24