ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਦਾਅਵਾ-ਹਰਿਆਊ
ਅਜੀਤ ਡੈਸਕ
23-11-2025
ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਨ ਤਰਨ ਦਾ ਨਤੀਜਾ ਸਿਰਫ ਜਿੱਤ ਨਹੀਂ, ਸਗੋਂ ਅਕਾਲੀ ਦਲ ਦੇ ਨਵੇਂ ਜਾਗਰਣ ਦੀ ਸ਼ੁਰੂਆਤ ਹੈ | ਉਨ੍ਹਾਂ ਕਿਹਾ, ਜਵਾਨੀ ਅਕਾਲੀ ਦਲ ਦੇ ਨਾਲ ਖੜ੍ਹੀ ਹੈ | 'ਆਪ' ਸਰਕਾਰ ਦੇ ਝੂਠੇ ਸੁਪਨਿਆਂ ਨਾਲ ਨੌਜਵਾਨ ਸਭ ਤੋਂ ਵੱਧ ਨਿਰਾਸ਼ ਹੋਏ ਹਨ | ਕਾਂਗਰਸ ਨੇ ਸਾਲਾਂ ਤੱਕ ਕੇਵਲ ਰਾਹਤਾਂ ਦੇ ਨਾਮ 'ਤੇ ਲੋਕਾਂ ਨੂੰ ਭਟਕਾਇਆ, ਜਦਕਿ ਭਾਜਪਾ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਲੈ ਕੇ ਲੋਕਾਂ ਵਿਚ ਗਹਿਰੀ ਚਿੰਤਾ ਹੈ | ਇਸ ਹਾਲਾਤ 'ਚ ਅਸਲੀ ਉਮੀਦ ਅਕਾਲੀ ਦਲ ਹੀ ਹੈ ਤੇ ਅਸੀਂ ਹਰ ਪਿੰਡ, ਹਰ ਘਰ ਤੱਕ ਆਪਣਾ ਸੰਦੇਸ਼ ਲੈ ਕੇ ਜਾਵਾਂਗੇ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਲਕੀਤ ਸਿੰਘ ਚੀਮਾ ਨੇ ਵੀ ਮੀਟਿੰਗ ਵਿਚ ਆਪਣਾ ਬਿਆਨ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹਿਤਾਂ ਲਈ ਖੜ੍ਹਾ ਰਿਹਾ ਹੈ ਅਤੇ ਇਸੀ ਕਾਰਨ ਲੋਕ ਮੁੜ ਇਸ ਪਾਰਟੀ ਵੱਲ ਦੇਖ ਰਹੇ ਹਨ | ਚੀਮਾ ਨੇ ਦਾਅਵਾ ਕੀਤਾ ਕਿ ਪਟਿਆਲਾ ਦਿਹਾਤੀ 'ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਅਕਾਲੀ ਦਲ ਦੇ ਹੱਕ 'ਚ ਰੌਸ਼ਨ ਹੋਣਗੇ ਿ | ਇਸ ਮੀਟਿੰਗ ਵਿਚ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਹਲਕਾ ਇੰਚਾਰਜ, ਜਸਪਾਲ ਸਿੰਘ ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਅਮਿਤ ਸਿੰਘ ਰਾਠੀ ਜ਼ਿਲ੍ਹਾ ਪ੍ਰਧਾਨ, ਸ਼੍ਰੋਮਣੀ ਕਮੇਟੀ ਮੈਂਬਰਾਂ, ਸਾਬਕਾ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਨੇ ਹਾਜ਼ਰੀ ਭਰੀ |