ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਇਕੱਤਰਤਾ ਹੋਈ
ਅਜੀਤ ਡੈਸਕ
24-11-2025
ਇਕੱਤਰਤਾ 'ਚ ਉਨ੍ਹਾਂ ਦੇ ਨਾਲ ਸਭਾ ਦੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ, ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ, ਸਕੱਤਰ ਪਿ੍ੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਤੇ ਅਜਮੇਰ ਸਿੰਘ ਮਾਨ ਹਾਜ਼ਰ ਰਹੇ | ਖ਼ਜ਼ਾਨਚੀ ਅਵਤਾਰ ਸਿੰਘ ਪੁਆਰ ਨੇ ਆਨਲਾਈਨ ਹਿੱਸਾ ਲਿਆ | ਯਾਦਗਾਰੀ ਸਨਮਾਨ ਦੇਣ ਦਾ ਐਲਾਨ ਲਿਖਾਰੀ ਸਭਾ ਦੇ ਸਕੱਤਰ ਪਿ੍ੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਨੇ ਇਸੇ ਵਰ੍ਹੇ 2 ਮਾਰਚ ਸੰਨ 2025 ਨੂੰ ਉਨ੍ਹਾਂ ਦੀ ਬਰਸੀ ਦੇ ਭੋਗ ਸਮੇਂ ਕੀਤਾ ਸੀ | ਬੀਬੀ ਸਰਹਿੰਦ ਦੀ ਸਿਹਤ ਨਾਸਾਜ਼ ਹੋਣ ਕਾਰਨ ਤੇ ਮੁੜ ਉਨ੍ਹਾਂ ਦੇ ਵਿਦੇਸ਼ ਜਾਣ ਕਾਰਨ ਇਹ ਪ੍ਰੋਗਰਾਮ ਅੱਗੇ ਪੈਂਦਾ ਰਿਹਾ | ਇਸ ਇਕੱਤਰਤਾ 'ਚ ਇਹ ਯਾਦਗਾਰੀ ਸਨਮਾਨ ਸਮਾਰੋਹ ਫਰਵਰੀ-ਮਾਰਚ ਵਿਚ ਕੀਤੇ ਦਾ ਫੈਸਲਾ ਪਰਿਵਾਰ ਅਤੇ ਸਭਾ ਦੇ ਅਹੁਦੇਦਾਰਾਂ ਵਲੋਂ ਸਮੂਹ ਸਭਾ ਦੀ ਸਲਾਹ ਨਾਲ ਕੀਤਾ ਗਿਆ ਹੈ | ਜ਼ਿਕਰਯੋਗ ਹੈ ਊਧਮ ਸਿੰਘ ਭਾਵੇਂ ਆਪ ਲੇਖਕ ਨਹੀਂ ਸਨ ਪਰ ਬੀਬੀ ਪਰਮਜੀਤ ਕੌਰ ਸਰਹਿੰਦ ਦੇ ਪੰਜਾਬੀ ਸਾਹਿਤ ਦੇ ਖੇਤਰ 'ਚ ਇਸ ਮੁਕਾਮ 'ਤੇ ਪੁੱਜਣ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ | ਲੰਮੇ ਸਮੇਂ ਤੋਂ ਉਹ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੇ ਨਿਸ਼ਕਾਮ ਅਤੇ ਵਫ਼ਾਦਾਰ ਕਾਮੇ ਰਹੇ | ਬਗ਼ੈਰ ਕਿਸੇ ਅਹੁਦੇ ਤੋਂ ਉਨ੍ਹਾਂ ਨੇ ਸਭਾ ਦੀ ਜ਼ਿੰਮੇਵਾਰੀ ਦਾ ਬੋਝ ਸਿਦਕਦਲੀ ਨਾਲ ਨਿਭਾਇਆ | ਸਭਾ ਵਲੋਂ ਕੀਤੇ ਜਾਂਦੇ ਸਮਾਗਮਾਂ ਦੇ ਸਥਾਨ ਤੋਂ ਲੈ ਕੇ ਖਾਣੇ ਤੱਕ ਦਾ ਸੁਚੱਜਾ ਇੰਤਜ਼ਾਮ ਹਮੇਸ਼ਾ ਮੈਨੇਜਰ ਸਾਹਿਬ ਵਲੋਂ ਕੀਤਾ ਜਾਂਦਾ ਰਿਹਾ | ਆਪਣੀ ਹਮਸਫ਼ਰ ਬੀਬੀ ਪਰਮਜੀਤ ਕੌਰ ਸਰਹਿੰਦ ਨੂੰ ਉਨ੍ਹਾਂ ਨਵੇਂ ਤੇ ਅਣਗੌਲੇ ਲੇਖਕਾਂ ਨੂੰ ਅੱਗੇ ਲਿਆਉਣ ਲਈ ਪ੍ਰੇਰਿਆ | ਸ. ਊਧਮ ਸਿੰਘ ਮੈਨੇਜਰ ਦੀਆਂ ਸਭਾ ਤੇ ਸਾਹਿਤ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਜਦੋਂ ਲਿਖਾਰੀ ਸਭਾ ਨੇ ਯਾਦਗਾਰੀ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਦੀਆਂ ਵਿਦੇਸ਼ ਰਹਿੰਦੀਆਂ ਧੀਆਂ ਨੇ ਪਰਿਵਾਰ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਕੋ ਸਮੇਂ ਚਾਰ ਸਾਹਿਤਕਾਰਾਂ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਵਿਚ ਦੋ ਸਨਮਾਨ ਇਸ ਸਾਲ 2025 ਦੇ ਤੇ ਦੋ ਅਗਲੇ ਸਾਲ 2026 ਲਈ ਦਿੱਤੇ ਜਾਣਗੇ | ਇਨ੍ਹਾਂ ਕਲਮਕਾਰਾਂ ਵਿਚ ਇਕ-ਇਕ ਬਾਹਰੋਂ ਤੇ ਇਕ-ਇਕ ਆਪਣੀ ਸਭਾ ਵਿਚੋਂ ਲਿਆ ਜਾਵੇਗਾ |