11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕਾਂਗਰਸ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 24-11-2025
ਬਸੀ ਪਠਾਣਾਂ, 23 ਨਵੰਬਰ (ਐਚ.ਐਸ. ਗੌਤਮ)-ਕਾਂਗਰਸ ਪਾਰਟੀ ਵਲੋਂ ਬਸੀ ਪਠਾਣਾਂ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਗਈ ਹੈ, ਜਿਸ ਤਹਿਤ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਵਲੋਂ ਪਿੰਡ ਭਟੇੜੀ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸੰਸਦ ਮੈਂਬਰ ਡਾ. ਅਮਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਚੋਣਾਂ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਤੇ ਉਨ੍ਹਾਂ ਤੋਂ ਸੁਝਾਅ ਵੀ ਲਏ ਗਏ | ਹਲਕਾ ਦੇ ਅਹੁਦੇਦਾਰ ਤੇ ਵਰਕਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ | ਡਾ. ਅਮਰ ਸਿੰਘ ਨੇ ਸਾਰਿਆਂ ਨੂੰ ਇਕਜੁੱਟ ਹੋਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਬਲਾਕ ਚੋਣਾਂ ਲੜਨ ਲਈ ਕਿਹਾ | ਇਸ ਮੌਕੇ ਡਾ. ਅਮਨਦੀਪ ਕੌਰ ਢੋਲੇਵਾਲ ਮੀਤ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ, ਅੰਮੀ ਚੰਦ ਭਟੇੜੀ ਬਲਾਕ ਪ੍ਰਧਾਨ ਬਸੀ ਪਠਾਣਾਂ, ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਖਮਾਣੋਂ, ਡਾ. ਅਮਰਜੀਤ ਸਿੰਘ ਸਾਬਕਾ ਪ੍ਰਧਾਨ, ਹਰਸੇਵਕ ਸਿੰਘ ਕਲੌੜ, ਕੁਲਵੰਤ ਸਿੰਘ ਨੰਦਪੁਰ, ਰਣਜੀਤ ਸਿੰਘ ਕਲੌੜ, ਮਾਸਟਰ ਕੌਰ ਸਿੰਘ, ਜਰਨੈਲ ਸਿੰਘ ਭੰਗੂਆ, ਅਮਨਪ੍ਰੀਤ ਸਿੰਘ ਖਾਲਸਪੁਰ, ਹਰਪਿੰਦਰ ਸਿੰਘ ਇੰਚਾਰਜ, ਚਰਨਜੀਤ ਸਿੰਘ ਚੰਨੀ, ਪ੍ਰੀਤਮ ਸਿੰਘ ਬਾਜਵਾ, ਐਡ. ਦੀਵਾਨਾ, ਬਲਜੀਤ ਸਿੰਘ ਕਸੁੰਬਰੀ, ਬਲਿਹਾਰ ਸਿੰਘ ਚੁੰਨ੍ਹੀ, ਮਨਜੀਤ ਸਿੰਘ ਕੋਟਲਾ ਅਜਨੇਰ, ਜੱਗੀ ਰਾਏਪੁਰ, ਡਾ. ਬਦਲਾ, ਕਮਲ ਹਰਗਣਾ, ਕਾਲਾ ਮਾਜਰੀ, ਇਕਬਾਲ ਮਾਜਰੀ, ਪੰਮਾ ਸੈਦਪੁਰਾ, ਡਾ. ਨਰੇਸ਼ ਚੌਹਾਨ, ਗੁਰਪਾਲ ਸਿੰਘ ਮਹਿਦੂਦਾਂ ਤੇ ਪੋਲਾ ਨੰਦਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਹਿਲਾਦ ਵਰਗਾ ਵਿਸ਼ਨੂੰ ਦਾ ਕੋਈ ਭਗਤ ਨਹੀਂ ਹੈ- ਆਚਾਰਿਆ ਰਵਿੰਦਰ ਕਿ੍ਸ਼ਨ ਅਗਲੀ ਖ਼ਬਰ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਇਕੱਤਰਤਾ ਹੋਈ
Ad Position 24