11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪ੍ਰਹਿਲਾਦ ਵਰਗਾ ਵਿਸ਼ਨੂੰ ਦਾ ਕੋਈ ਭਗਤ ਨਹੀਂ ਹੈ- ਆਚਾਰਿਆ ਰਵਿੰਦਰ ਕਿ੍ਸ਼ਨ

Ad Position 21
No active advertisement
ਅਜੀਤ ਡੈਸਕ 24-11-2025
ਮੰਡੀ ਗੋਬਿੰਦਗੜ੍ਹ, 23 ਨਵੰਬਰ (ਇਕਬਾਲਦੀਪ ਸੰਧੂ)-ਵਿਸ਼ਵ ਹਿੰਦੂ ਪਰਿਸ਼ਦ ਵਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ, ਆਚਾਰੀਆ ਰਵਿੰਦਰ ਕਿ੍ਸ਼ਨ ਮਹਾਰਾਜ ਨੇ ਸਾਰੇ ਸਰਧਾਲੂਆਂ ਨੂੰ ਭਗਤ ਪ੍ਰਹਿਲਾਦ ਦੀ ਪ੍ਰਮਾਤਮਾ ਪ੍ਰਤੀ ਅਥਾਹ ਸ਼ਰਧਾ ਤੇ ਵਿਸ਼ਵਾਸ ਦੀ ਕਥਾ ਸੁਣਾਈ ਤੇ ਦੱਸਿਆ ਕਿ ਪ੍ਰਹਿਲਾਦ ਵਰਗਾ ਵਿਸ਼ਨੂੰ ਦਾ ਕੋਈ ਭਗਤ ਨਹੀਂ ਹੈ | ਇਸ ਮੌਕੇ ਸ਼ਰਧਾਲੂਆਂ 'ਚ ਸ੍ਰੀ ਹਰੀ ਕਥਾ ਸਮਿਤੀ ਦੇ ਪ੍ਰਕਾਸ਼ ਚੰਦ ਗਰਗ ਨੇ ਆਪਣੇ ਕਾਰਜਕਾਰੀ ਮੈਂਬਰਾਂ ਸਮੇਤ, ਕਥਾ 'ਚ ਸ਼ਿਰਕਤ ਕੀਤੀ ਅਤੇ ਆਚਾਰੀਆ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਜਦਕਿ ਭਾਰਤ ਵਿਕਾਸ ਪ੍ਰੀਸ਼ਦ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੇ ਵੀ ਕਥਾ 'ਚ ਹਾਜ਼ਰੀ ਲਗਵਾਈ | ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਗੋਇਲ ਨੇ ਕਥਾ 'ਚ ਸ਼ਾਮਿਲ ਹੋਏ ਸਾਰੇ ਭਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਾਲਾ ਗੁਪਤਾ, ਦਿਨੇਸ਼ ਗੁਪਤਾ, ਸ਼ਿਪਰਾ ਗੋਇਲ, ਰਾਜੀਵ ਗੋਇਲ, ਰੁਪਾਲੀ ਮੋਦੀ, ਅਨਿਲ ਮੋਦੀ, ਨੀਰੂ ਮੋਦੀ, ਰੋਹਿਤ ਮੋਦੀ, ਕਿ੍ਪਾ ਗੁਪਤਾ, ਹੇਮ ਚੰਦ ਗੁਪਤਾ, ਰਾਜ ਕੁਮਾਰ ਤਿਵਾੜੀ, ਜ਼ਿਲ੍ਹਾ ਸਕੱਤਰ ਸੁਨੀਲ ਮਿੱਤਲ, ਜ਼ਿਲ੍ਹਾ ਖ਼ਜ਼ਾਨਚੀ ਦੀਪਕ ਭਾਰਤੀ, ਸਕੱਤਰ ਨਵੀਨ ਦਾਨੀ, ਸਹਿ-ਸਕੱਤਰ ਦੀਪਕ ਮਿੱਤਲ, ਕਪਿਲ ਬਾਂਸਲ, ਰਾਕੇਸ਼ ਜੈਨ, ਵਿਮਲ ਕਾਕਰੀਆ, ਅਸ਼ਵਨੀ ਗਰਗ, ਪ੍ਰਦੀਪ ਗੁਪਤਾ, ਯਗਿਆਦੱਤ ਵਧਵਾ, ਰਿਸ਼ੀਰਾਜ ਦਵਿੰਦਰ ਪਰਾਸ਼ਰ, ਸੰਦੀਪ ਗੋਇਲ, ਸੰਦੀਪ ਗੋਇਲ, ਵਿਨੋਦ ਜਿੰਦਲ, ਪਰਵੀਨ ਜੈਨ, ਵਿਵੇਕ ਸਿੰਗਲਾ, ਡਾ: ਐੱਚ. ਐੱਸ. ਪੁਨੀਆ, ਗੁਲਜ਼ਾਰੀ ਲਾਲ, ਓਮ ਪ੍ਰਕਾਸ਼, ਹਰੀ ਕਿ੍ਸ਼ਨ, ਵਿਨੋਦ ਚੌਟਾਲਾ, ਬਾਬੂ ਰਾਮ, ਅੰਜਲੀ ਮਿੱਤਲ, ਰੋਜ਼ੀ ਗੁਪਤਾ, ਤੋਸ਼ੀ ਬਾਂਸਲ, ਸੰਤੋਸ਼ ਬਾਂਸਲ, ਸ਼ਿਖਾ ਬਾਂਸਲ, ਪ੍ਰਤਿਭਾ ਬਾਂਸਲ, ਮੀਨਲ ਗੁਪਤਾ, ਸੰਗੀਤਾ ਗੁਪਤਾ, ਰੇਣੂ ਬਾਂਸਲ, ਨੀਤਾ ਗੁਪਤਾ, ਅਨੂ ਬਾਂਸਲ ਆਦਿ ਨੇ ਕਥਾ ਦਾ ਆਨੰਦ ਲਿਆ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਕਾਂਗਰਸ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ
Ad Position 24