ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਚੰਦ ਸਿੰਘ ਚੰਨੀ ਤੇ ਰਾਮ ਸਰੂਪ ਸਕੱਤਰ ਅਮਲੋਹ ਦੀ ਰਹਿਨੁਮਾਈ ਹੇਠ ਸਰਹਿੰਦ ਵਿਖੇ ਹੋਈ, ਜਿਸ 'ਚ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਬਲਾਕਾਂ ਦੇ ਪ੍ਰਧਾਨ ਅਤੇ ਸਕੱਤਰ ਹਾਜ਼ਰ ਹੋਏ | ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਚੰਨੀ ਨੇ ਕਿਹਾ ਕਿ ਐਸੋਸੀਏਸ਼ਨ ਦੇ ਪ੍ਰਧਾਨ, ਸਕੱਤਰ ਤੇ ਹੋਰ ਅਹੁਦੇਦਾਰਾਂ ਦੀ ਚੋਣ ਨਿਯਮਾਂ ਅਤੇ ਵਿਧਾਨ ਮੁਤਾਬਿਕ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਮੂਹ ਮੈਡੀਕਲ ਸਟੋਰ ਇਸ 'ਚ ਆਪਣਾ ਯੋਗਦਾਨ ਪਾਉਂਦੇ ਹੋਏ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿਨ ਪਾਲਣਾ ਕਰਨ | ਉਨ੍ਹਾਂ ਦਾਅਵਾ ਕੀਤਾ ਕਿ ਐਸੋਸੀਏਸ਼ਨ ਨਾਲ ਜੁੜਿਆ ਕੋਈ ਵੀ ਮੈਂਬਰ ਨਸ਼ੇ ਦੇ ਸੇਵਨ ਲਈ ਵਰਤੀ ਜਾਣ ਵਾਲੀ ਮੈਡੀਕਲ ਦਵਾਈ ਦੀ ਵਿੱਕਰੀ ਨਹੀਂ ਕਰਦਾ ਤੇ ਨਾ ਹੀ ਕਰੇਗਾ | ਇਸ ਮੌਕੇ ਹਰਪ੍ਰੀਤ ਸਿੰਘ ਪ੍ਰਧਾਨ ਅਮਲੋਹ, ਸੁਰਿੰਦਰ ਸਿੰਘ ਪ੍ਰਧਾਨ ਚੁੰਨ੍ਹੀ ਬਡਾਲੀ, ਪਰਮਿੰਦਰ ਸਿੰਘ ਭੰਗੂ ਪ੍ਰਧਾਨ ਬਸੀ ਪਠਾਣਾਂ, ਕਿ੍ਸ਼ਨ ਅਰੋੜਾ ਬਸੀ ਪਠਾਣਾਂ, ਭੁਪਿੰਦਰ ਸਿੰਘ ਹੰਸ ਸਾਬਕਾ ਚੇਅਰਮੈਨ ਬਸੀ ਪਠਾਣਾਂ, ਨਿਰਮਲ ਦਾਸ ਪ੍ਰਧਾਨ ਖਮਾਣੋਂ, ਦਿਨੇਸ਼ ਗੁਪਤਾ ਜ਼ਿਲ੍ਹਾ ਜੁਆਇੰਟ ਸਕੱਤਰ, ਲਖਵਿੰਦਰ ਸਿੰਘ ਲੱਕੀ ਪ੍ਰਧਾਨ ਖੇੜਾ ਬਲਾਕ, ਮਨਜੀਤ ਸਿੰਘ, ਸੁਰਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ ਤੇ ਬਲਜਿੰਦਰ ਸਿੰਘ ਬਰਵਾਲੀ ਆਦਿ ਹਾਜ਼ਰ ਸਨ |