ਪਾਤੜਾਂ, 23 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਹਰਭਜਨ ਸਿੰਘ ਬੁੱਟਰ ਸੂਬਾ ਕਨਵੀਨਰ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਪੰਜਾਬ ਯੂਨੀਵਰਸਿਟੀ ਦੇ ਚੱਲ ਰਹੇ ਅੰਦੋਲਨ ਵਿਚ 26 ਨਵੰਬਰ ਨੂੰ ਜਾਣ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ | ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਾਦਸ਼ਾਹਪੁਰ ਦੀ ਹੋਈ ਮੀਟਿੰਗ 'ਚ ਸੂਬਾ ਕਨਵੀਨਰ ਹਰਭਜਨ ਸਿੰਘ ਬੁੱਟਰ ਅਤੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਧੂਹੜ੍ਹੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਵਿਚ ਪੰਜਾਬ ਨੂੰ ਪਾਸੇ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਅਤੇ ਇਸ ਮੁੱਦੇ 'ਤੇ ਜਿੱਥੇ ਸਾਰੀਆਂ ਰਾਜਸੀ ਧਿਰਾਂ ਨੇ ਚੁੱਪ ਧਾਰੀ ਹੋਈ ਹੈ ਉੱਥੇ ਪੰਜਾਬ ਸਰਕਾਰ ਵਲੋਂ ਕੇਂਦਰ ਦੇ ਇਨ੍ਹਾਂ ਫ਼ੈਸਲਿਆਂ ਵਿਚ ਪੰਜਾਬ ਦੀ ਪੁਲਿਸ ਭੇਜ ਕੇ ਅਸਿੱਧੇ ਢੰਗ ਨਾਲ ਸਾਥ ਦੇ ਕੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਤੇ ਜੁਲਮ ਢਾਹਿਆ ਜਾ ਰਿਹਾ ਹੈ ਇਸ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਜਾਣ ਦੀ ਤਿਆਰੀ ਕੀਤੀ ਗਈ ਹੈ ਅਤੇ ਇਕ ਵੱਡੇ ਕਾਫ਼ਲੇ ਦੇ ਰੂਪ ਵਿਚ ਕਿਸਾਨਾਂ ਵਲੋਂ ਇਸ ਇਲਾਕੇ ਤੋਂ ਕੂਚ ਕੀਤਾ ਜਾਵੇਗਾ | ਇਸ ਮੌਕੇ ਹਰਭਜਨ ਸਿੰਘ ਧੂਹੜ, ਜਰਨੈਲ ਸਿੰਘ, ਜਗਵੰਤ ਸਿੰਘ ਦਗਾਲ, ਸਲਵਿੰਦਰ ਸਿੰਘ, ਸੰਤੋਖ ਸਿੰਘ, ਬਲਜੀਤ ਸਿੰਘ, ਅੱਡਾ ਸ਼ੁਤਰਾਣਾ, ਮਨਜੀਤ ਸਿੰਘ, ਪਿ੍ਤਪਾਲ ਸਿੰਘ ਤੇਈਪੁਰ, ਗੁਰਮੀਤ ਸਿੰਘ ਗੁਰੂ ਨਾਨਕ ਪੁਰਾ, ਭੁਪਿੰਦਰ ਸਿੰਘ, ਸੇਵਕ ਸਿੰਘ ਮੋਮੀਆਂ, ਬਹਾਦਰ ਸਿੰਘ, ਸਤਨਾਮ ਸਿੰਘ ਦੁਤਾਲ ਤੇ ਹੋਰ ਹਾਜ਼ਰ ਸਨ |