15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੀਨੀਅਰ ਸਿਟੀਜ਼ਨਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 27-12-2025
ਪਟਿਆਲਾ, 26 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਸੀਨੀਅਰ ਸਿਟੀਜ਼ਨਜ਼ ਵੈਲਫ਼ੇਅਰ ਐਸੋਸੀਏਸ਼ਨ ਅਰਬਨ ਅਸਟੇਟ ਪਟਿਆਲਾ ਦੀ ਮੀਟਿੰਗ ਈਲਾਈਟ ਕਲੱਬ ਅਰਬਨ ਅਸਟੇਟ ਫੇਜ-3 ਵਿਚ ਹੋਈ, ਜਿਸ 'ਚ ਇੰਜ. ਅਸ਼ੋਕ ਰਾਜ ਸਿੰਘ ਪੰਨੂੰ ਪ੍ਰਧਾਨ ਚੁਣੇ ਗਏ | ਡਾ. ਐੱਮ. ਐੱਲ. ਕਮਲੇਸ਼ ਚੋਣ ਅਧਿਕਾਰੀ ਨੇ ਚੋਣ ਕਰਵਾਈ | 136 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਨ੍ਹਾਂ ਵਿਚੋਂ 13 ਵੋਟਾਂ ਰੱਦ ਹੋ ਗਈਆਂ | ਇੰਜ.ਅਸ਼ੋਕ ਰਾਜ ਸਿੰਘ ਪੰਨੂੰ ਨੇ ਇੰਜ. ਆਰ ਕੇ ਗੁਪਤਾ ਨੂੰ 65 ਵੋਟਾਂ ਦੇ ਅੰਤਰ ਨਾਲ ਹਰਾਇਆ | ਮੀਟਿੰਗ ਵਿਚ ਪਿਛਲੇ ਸਾਲ ਦੇ ਖ਼ਰਚੇ ਦੇ ਵੇਰਵੇ ਸੋਸਾਇਟੀ ਦੇ ਜਨਰਲ ਸਕੱਤਰ ਸਤ ਪ੍ਰਕਾਸ਼ ਗੋਇਲ ਨੇ ਪੇਸ਼ ਕੀਤੇ | ਇਸ ਮੌਕੇ ਮੈਂਬਰਾਂ ਦੇ ਜਨਮ ਦਿਨ ਤੋਹਫ਼ੇ ਦੇ ਕੇ ਮਨਾਏ ਗਏ | ਸ਼ਹੀਦੀ ਸਪਤਾਹ ਹੋਣ ਕਰਕੇ ਅੰਤਰਰਾਸ਼ਟਰੀ ਗਾਇਕ ਰਾਜ ਤਿਵਾੜੀ ਨੇ ਆਪਣੇ ਧਾਰਮਿਕ ਗੀਤਾਂ ਨਾਲ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਆਪਣੀ ਸ਼ਰਧਾਂਜ਼ਲੀ ਭੇਂਟ ਕੀਤੀ | ਇਸ ਤੋਂ ਇਲਾਵਾ ਹੋਰ ਮੈਂਬਰਾਂ ਨੇ ਵੀ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ | ਇਸ ਮੌਕੇ ਰਾਜ ਤਿਵਾੜੀ ਦਾ ਸੋਸਾਇਟੀ ਵਲੋਂ ਸਨਮਾਨ ਕੀਤਾ ਗਿਆ | ਸੋਸਾਇਟੀ ਦੇ ਪ੍ਰਧਾਨ ਇੰਜ.ਅਸ਼ੋਕ ਰਾਜ ਸਿੰਘ ਪੰਨੂੰ ਨੇ ਪਿਛਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਸਤ ਪ੍ਰਕਾਸ਼ ਗੋਇਲ ਜਨਰਲ ਸਕੱਤਰ ਨੇ ਸਟੇਜ ਕੰਡਕਟ ਕੀਤੀ | ਸਵਰਗਵਾਸ ਹੋਏ ਮੈਂਬਰ ਕਰਨਲ ਬੀ. ਪੀ. ਐੱਸ. ਚੀਮਾ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ | ਇਸ ਮੌਕੇ ਉਜਾਗਰ ਸਿੰਘ, ਪ੍ਰੋ. ਰਣਜੀਤ ਸਿੰਘ ਘੁੰਮਣ, ਗੁਰਮੀਤ ਕੌਰ ਸ਼ੇਰਗਿੱਲ ਤੇ ਜਗਜੀਤ ਸਿੰਘ ਗਿੱਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਸ਼ਹਿਰ ਦੇ ਵੱਖ-ਵੱਖ ਲੰਗਰਾਂ 'ਚ ਕੀਤੀ ਸੇਵਾ
Ad Position 24